ਮੁੰਬਈ— ਬਾਲੀਵੁੱਡ ਤੇ ਟੀ. ਵੀ. ਅਭਿਨੇਤਰੀ ਸੋਨਲ ਸਹਿਗਲ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 13 ਜੁਲਾਈ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। ਉਸ ਨੇ ਟੀ. ਵੀ. ਸੀਰੀਅਲਾਂ ਦੇ ਨਾਲ ਫਿਲਮਾਂ 'ਚ ਵੀ ਕੰਮ ਕੀਤਾ ਹੈ। ਸੋਨਲ ਨੇ ਸ਼ੁਰੂਆਤ ਵਿਚ ਮਾਡਲਿੰਗ ਕੀਤੀ ਤੇ ਬਾਅਦ 'ਚ ਸਟੇਜ ਕੀਤਾ। ਸਟੇਜ ਦੇ ਨਾਲਲ ਹੀ ਟੀ. ਵੀ. ਸੀਰੀਅਲਾਂ 'ਚ ਅਭਿਨੈ ਦੇ ਆਫਰ ਮਿਲਣ ਲੱਗੇ। ਉਨ੍ਹਾਂ ਨੇ 2005 ਤੋਂ 2007 ਤਕ ਕਸੌਟੀ ਜ਼ਿੰਦਗੀ ਕੀ, ਸਾਰਾ ਆਕਾਸ਼, ਹੋਟਲ ਕਿੰਗਸਟੋਨ, ਜੱਸੀ ਜੈਸੀ ਕੋਈ ਨਹੀਂ ਸਣੇ ਹੋਰਨਾਂ ਸੀਰੀਅਲਾਂ 'ਚ ਕੰਮ ਕੀਤਾ।
ਉਸ ਨੇ 2010 'ਚ ਫਿਲਮ ਆਸ਼ਾਏਂ 'ਚ ਕੰਮ ਕੀਤਾ। ਇਸ ਫਿਲਮ 'ਚ ਉਸ ਨਾਲ ਅਭਿਨੇਤਾ ਵਜੋਂ ਜੌਨ ਅਬ੍ਰਾਹਮ ਨਜ਼ਰ ਆਏ ਸਨ। ਸੋਨਲ ਨੇ ਜਾਨੇ ਕਹਾਂ ਸੇ ਆਏ ਹੈਂ, ਰੇਡੀਓ, ਧਮਾਧਮ, ਫਿਊਚਰ ਤੋ ਬ੍ਰਾਈਟ ਹੈ ਜੀ ਸਣੇ ਹੋਰਨਾਂ ਫਿਲਮਾਂ 'ਚ ਕੰਮ ਕੀਤਾ ਹੈ।
ਚੇਤਨ ਭਗਤ ਨੇ ਹੁਣ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਨਾਲ ਲਿਆ ਪੰਗਾ
NEXT STORY