ਮੁੰਬਈ (ਬਿਊਰੋ) – ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਦੇ ਪਹਿਲੇ ਵਿਆਹ ਨੂੰ ਕਰਵਾਉਣ ਵਾਲੇ ਕਾਜੀ ਅਤੇ ਧਾਰਮਿਕ ਗੁਰੂ ਨੇ ਕਿਹਾ ਹੈ ਕਿ ਨਿਕਾਹ ਦੇ ਸਮੇਂ ਵਾਨਖੇੜੇ ਅਤੇ ਉਨ੍ਹਾਂ ਦੇ ਪਿਤਾ ਦਾਊਦ ਉਰਫ ਗਿਆਨੇਸ਼ਵਰ ਅਤੇ ਡਾਕਟਰ ਸਬਾਨਾ ਕੁਰੈਸ਼ੀ ਮੁਸਲਮਾਨ ਸਨ। ਸਮੀਰ ਵਾਨਖੇੜੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਮੁਸਲਮਾਨ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਹਮੇਸ਼ਾ ਤੋਂ ਹੀ ਹਿੰਦੂ ਹਨ।
ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਾਜੀ ਨੇ ਬੁੱਧਵਾਰ ਕਿਹਾ ਕਿ ਕੁੜੀ ਦੇ ਪਿਤਾ ਨੇ ਮੇਰੇ ਨਾਲ ਵਿਆਹ ਕਰਵਾਉਣ ਲਈ ਸੰਪਰਕ ਕੀਤਾ ਸੀ। ਦੋਵੇਂ ਧਿਰਾਂ ਕਿਉਂਕਿ ਮੁਸਲਮਾਨ ਸਨ, ਇਸ ਲਈ ਨਿਕਾਹ ਹੋ ਸਕਿਆ। ਜੇਕਰ ਉਹ ਮੁਸਲਮਾਨ ਨਾ ਹੁੰਦੇ ਤਾਂ ਨਿਕਾਹ ਨਹੀਂ ਹੋ ਸਕਦਾ ਸੀ।
ਦੱਸਣਯੋਗ ਹੈ ਕਿ ਸਮੀਰ 'ਤੇ ਇਸੇ ਤਰ੍ਹਾਂ ਦੇ ਦੋਸ਼ ਐੱਨ. ਸੀ. ਪੀ. ਦੇ ਬੁਲਾਰੇ ਨਵਾਬ ਮਲਿਕ ਨੇ ਵੀ ਲਾਏ ਹਨ। ਉਹ ਕਹਿ ਚੁੱਕੇ ਹਨ ਕਿ ਸਮੀਰ ਹਿੰਦੂ ਨਹੀਂ, ਸਗੋਂ ਮੁਸਲਮਾਨ ਹੈ ਪਰ ਸਮੀਰ ਨੇ ਇਸ ਬਾਰੇ ਕਈ ਵਾਰ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਸਦੀ ਮਾਤਾ ਮੁਸਲਮਾਨ ਸੀ ਅਤੇ ਪਿਤਾ ਹਿੰਦੂ ਸਨ। ਇਸੇ ਕਾਰਨ ਉਸ ਦਾ ਝੁਕਾਅ ਦੋਵਾਂ ਪਾਸੇ ਰਿਹਾ ਹੈ।
ਨੋਟ - ਸਮੀਰ ਵਾਨਖੇੜੇ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵੱਡੀ ਖ਼ਬਰ: ਡਰੱਗ ਕੇਸ 'ਚ ਆਰੀਅਨ ਖ਼ਾਨ ਨੂੰ ਮਿਲੀ ਜ਼ਮਾਨਤ
NEXT STORY