ਮੁੰਬਈ- ਇੰਡੀਆ ਦੇ ਸਭ ਤੋਂ ਵੱਡੇ ਡਿਜੀਟਲ ਸਟਾਰ ਆਸ਼ੀਸ਼ ਚੰਚਲਾਨੀ ਨੇ ਇਕ ਵਾਰ ਫਿਰ ਦੇਸ਼ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਹ ਅਮਰੀਕਾ ਵਿਚ ‘ਜੁਰਾਸਿਕ ਵਰਲਡ ਰੀਬਰਥ’ ਦੇ ਪ੍ਰੀਮੀਅਰ ਵਿਚ ਸ਼ਾਮਿਲ ਹੋਣ ਵਾਲੇ ਇਕਲੌਤੇ ਭਾਰਤੀ ਸਨ। ਉਨ੍ਹਾਂ ਨੇ ਸਕਾਰਲੇਟ ਜੋਹਾਨਸਨ, ਮਹਿਰਸ਼ਲਾ ਅਲੀ ਅਤੇ ਜੋਨਾਥਨ ਬੇਲੀ ਜਿਹੇ ਸਟਾਰਸ ਨਾਲ ਮੁਲਾਕਾਤ ਕੀਤੀ।
ਕਾਸਟ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਆਸ਼ੀਸ਼ ਨੇ ਇੰਸਟਾਗਰਾਮ ’ਤੇ ਲਿਖਿਆ, ‘‘ਕਲਾਸਿਕ ਜਾਨ ਹੈਮੰਡ ਦੀ ਆਵਾਜ਼ ਵਿਚ ਵੈਲਕਮ ਟੂ ਜੁਰਾਸਿਕ ਪਾਰਕ।’ ਜੁਰਾਸਿਕ ਵਰਲਡ ਫਰੈਂਚਾਇਜ਼ੀ ਨਾਲ ਆਸ਼ੀਸ਼ ਦਾ ਜੁੜਣਾ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਫੈਨਜ਼ ਲਈ ਸੁਪਨਾ ਪੂਰਾ ਹੋਣ ਵਰਗਾ ਹੈ। ਇਹ ਕਾਮਯਾਬੀ ਨਾ ਸਿਰਫ ਐਂਟਰਟੇਨਮੈਂਟ ਇੰਡਸਟਰੀ ਵਿਚ ਮਜ਼ਬੂਤ ਪਛਾਣ ਨੂੰ ਸਾਬਤ ਕਰਦੀ ਹੈ, ਸਗੋਂ ਇਹ ਵੀ ਦਿਖਾਉਂਦੀ ਹੈ ਕਿ ਉਹ ਗਲੋਬਲ ਦਰਸ਼ਕਾਂ ਨਾਲ ਜੁਡ਼ਣ ਦੀ ਸ਼ਾਨਦਾਰ ਕਾਬਲੀਅਤ ਰੱਖਦੇ ਹਨ।
‘ਜੁਰਾਸਿਕ ਵਰਲਡ ਰੀਬਰਥ’ ਪ੍ਰੀਮਿਅਰ ਆਸ਼ੀਸ਼ ਚੰਚਲਾਨੀ ਲਈ ਬੇਹੱਦ ਖਾਸ ਸਮੇਂ ’ਤੇ ਆਇਆ ਹੈ, ਕਿਉਂਕਿ ਉਹ ਇਨ੍ਹੀਂ ਦਿਨੀਂ ਆਪਣੇ ਮੋਸਟ ਅਵੇਟਿਡ ਪ੍ਰਾਜੈਕਟ ‘ਏਕਾਕੀ’ ਦੀ ਰਿਲੀਜ਼ ਦੀਆਂ ਤਿਆਰੀਆਂ ਵਿਚ ਜੁਟੇ ਹਨ। ਕਾਮਿਕ ਕੰਟੈਂਟ ਤੋਂ ਹੱਟ ਕੇ ਅਾਸ਼ੀਸ਼ ਇਸ ਵਾਰ ਹਾਰਰ ਅਤੇ ਕਾਮੇਡੀ ਦਾ ਯੂਨੀਕ ਮਿਕਸ ਲੈ ਕੇ ਆ ਰਹੇ ਹਨ, ਜੋ ਉਨ੍ਹਾਂ ਦੇ ਡਿਜੀਟਲ ਸਟਾਈਲ ਦੀ ਖਾਸ ਪਛਾਣ ਵੀ ਹੈ। ਬਤੌਰ ਡਾਇਰੈਕਟਰ ਇਹ ਉਨ੍ਹਾਂ ਦਾ ਡੈਬਿਊ ਪ੍ਰਾਜੈਕਟ ਹੈ, ਜੋ ਏ.ਸੀ.ਵੀ. ਸਟੂਡੀਏਜ਼ ਦੇ ਯੂ-ਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ। ਫਿਲਮ ਵਿਚ ਅਾਸ਼ੀਸ਼ ਨੇ ਰਾਈਟਰ, ਐਕਟਰ, ਪ੍ਰੋਡਿਊਸਰ ਅਤੇ ਡਾਇਰੈਕਟਰ ਚਾਰਾਂ ਜ਼ਿੰਮੇਦਾਰੀਆਂ ਨੂੰ ਨਿਭਾਇਆ ਹੈ। ਇਹੀ ਵਜ੍ਹਾ ਹੈ ਕਿ ‘ਏਕਾਕੀ’ ਉਨ੍ਹਾਂ ਦੇ ਕਰੀਅਰ ਲਈ ਇਕ ਗੇਮ-ਚੇਂਜਰ ਸਾਬਤ ਹੋ ਸਕਦਾ ਹੈ।
ਮੇਰਾ ਕਿਰਦਾਰ ਮਾਂ ਦੀ ਤਾਕਤ ਦਿਖਾਉਂਦਾ ਹੈ, ਜੋ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ : ਕਾਜੋਲ
NEXT STORY