ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਲਾਡਲੀ ਧੀ ਆਥੀਆ ਸ਼ੈੱਟੀ ਆਪਣੇ ਸੁਫ਼ਨਿਆਂ ਦੇ ਰਾਜਕੁਮਾਰ ਕੇ. ਐੱਲ. ਰਾਹੁਲ ਨਾਲ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਬੀਤੇ ਰਾਤ ਸੰਗੀਤ ਸੈਰੇਮਨੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
![PunjabKesari](https://static.jagbani.com/multimedia/13_35_124241028kl rahul11-ll.jpg)
ਹਾਲਾਂਕਿ ਇਨ੍ਹਾਂ ਤਸਵੀਰਾਂ 'ਚ ਕੋਈ ਕਲਾਕਾਰ ਜਾਂ ਵਿਆਹ ਵਾਲਾ ਲਾੜੀ-ਲਾੜਾ ਨਜ਼ਰ ਨਹੀਂ ਆ ਰਹੇ ਪਰ ਵਿਆਹ ਵਾਲਾ ਘਰ ਜ਼ਰੂਰ ਨਜ਼ਰ ਆ ਰਿਹਾ ਹੈ। ਇਹ ਘਰ ਪੂਰੀ ਤਰ੍ਹਾਂ ਨਾਲ ਲਾਈਟਾਂ ਨਾਲ ਸਜਾਇਆ ਗਿਆ ਹੈ, ਜੋ ਕਿ ਤਾਰਿਆਂ ਵਾਂਗ ਚਮਕ ਰਿਹਾ ਹੈ। ਇਸ ਦੇ ਨਾਲ ਹੀ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਜ਼ੋਰਦਾਰ ਮਿਊਜ਼ਿਕ ਦੀਆਂ ਆਵਾਜ਼ਾਂ ਆ ਰਹੀਆਂ ਹਨ।
![PunjabKesari](https://static.jagbani.com/multimedia/13_39_345578963kl rahul6-ll.jpg)
ਦੱਸਿਆ ਜਾ ਰਿਹਾ ਹੈ ਕਿ ਆਥੀਆ ਸ਼ੈੱਟੀ ਅਤੇ ਕੇ. ਐੱਲ. ਰਾਹੁਲ ਅੱਜ ਸ਼ਾਮ 4 ਵਜੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਕੇ. ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਸ਼ਾਮ 4 ਵਜੇ ਦੇ ਕਰੀਬ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਨਵ-ਵਿਆਹੁਤਾ ਜੋੜਾ ਸ਼ਾਮ ਨੂੰ ਪਾਪਰਾਜ਼ੀ ਲਈ ਪੋਜ਼ ਵੀ ਦੇਣਗੇ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਅੱਜ ਸ਼ਾਮ 6 ਵਜੇ ਪਾਪਰਾਜ਼ੀ (ਪੱਤਰਕਾਰਾਂ) ਦਾ ਧੰਨਵਾਦ ਕਰਨਗੇ।
![PunjabKesari](https://static.jagbani.com/multimedia/13_35_127053591kl rahul14-ll.jpg)
ਦੱਸਣਯੋਗ ਹੈ ਕਿ ਆਥੀਆ ਸ਼ੈੱਟੀ ਅਤੇ ਕੇ. ਐੱਲ. ਰਾਹੁਲ ਅੱਜ ਇੱਕ ਇੰਟੀਮੇਟ ਵਿਆਹ ਸਮਾਗਮ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਦੇ ਨਾਲ ਹੀ ਇਹ ਜੋੜਾ ਬਾਅਦ 'ਚ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਵੀ ਆਯੋਜਿਤ ਕਰੇਗਾ।
![PunjabKesari](https://static.jagbani.com/multimedia/13_39_342609726kl rahul4-ll.jpg)
ਖ਼ਬਰਾਂ ਮੁਤਾਬਕ, ਆਥੀਆ ਅਤੇ ਕੇ. ਐੱਲ. ਰਾਹੁਲ ਦੀ ਰਿਸੈਪਸ਼ਨ ਪਾਰਟੀ ਇੱਕ ਸਟਾਰ-ਸਟੇਡਡ ਈਵੈਂਟ ਹੋਵੇਗੀ, ਜਿਸ ਲਈ 3000 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਬਾਲੀਵੁੱਡ ਅਤੇ ਖੇਡ ਹਸਤੀਆਂ ਤੋਂ ਇਲਾਵਾ ਚੋਟੀ ਦੇ ਨੇਤਾਵਾਂ ਅਤੇ ਉਦਯੋਗਪਤੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ।
![PunjabKesari](https://static.jagbani.com/multimedia/13_35_127053591kl rahul14-ll.jpg)
![PunjabKesari](https://static.jagbani.com/multimedia/13_35_126272263kl rahul13-ll.jpg)
ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦਾ ਅੱਜ ਹੋਵੇਗਾ ਵਿਆਹ, 3000 ਮਹਿਮਾਨ ਹੋਣਗੇ ਰਿਸੈਪਸ਼ਨ 'ਚ ਸ਼ਾਮਲ
NEXT STORY