ਮੁੰਬਈ- ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਤੇ ਅਦਾਕਾਰਾ ਅਥਿਆ ਸ਼ੈੱਟੀ ਹਮੇਸ਼ਾ ਕ੍ਰਿਕਟਰ ਪ੍ਰੇਮੀ ਕੇ.ਐੱਲ ਰਾਹੁਲ ਨਾਲ ਆਪਣੀ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਜੋੜੇ ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹਨ। ਕਿਹਾ ਜਾ ਰਿਹਾ ਹੈ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ ਅਤੇ ਉਨ੍ਹਾਂ ਦੇ ਘਰ 'ਚ ਵਿਆਹ ਦੀਆਂ ਖ਼ਬਰਾਂ 'ਤੇ ਚੁੱਪੀ ਤੋੜੀ ਹੈ ਅਤੇ ਸਭ ਨੂੰ ਸੱਚ ਦੱਸਿਆ ਹੈ।
ਹਾਲ ਹੀ 'ਚ ਜਦੋਂ ਆਥਿਆ ਨਾਲ ਵਿਆਹ ਦੀਆਂ ਅਫਵਾਹਾਂ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਨ੍ਹਾਂ 'ਚੋਂ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇਵਾਂਗੀ। ਮੈਂ ਇਨ੍ਹਾਂ ਸਭ ਤੋਂ ਥੱਕ ਗਈ ਹੈ ਅਤੇ ਇਨ੍ਹਾਂ 'ਤੇ ਮੈਨੂੰ ਸਿਰਫ ਹਾਸਾ ਆਉਂਦਾ ਹੈ। ਲੋਕਾਂ ਨੂੰ ਸੋਚਣ ਦਿਓ, ਉਹ ਜੋ ਸੋਚਣਾ ਚਾਹੁੰਦੇ ਹਨ'।
ਉਧਰ ਕੇ.ਐੱਲ ਰਾਹੁਲ ਨਾਲ ਦੁਬਈ 'ਚ ਆਲੀਸ਼ਾਨ ਘਰ ਖਰੀਦਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਦੇ ਨਾਲ ਨਹੀਂ, ਸਗੋਂ ਮੇਰੇ ਮਾਤਾ-ਪਿਤਾ ਦੇ ਨਾਲ ਮੂਵ ਕਰ ਰਹੀ ਹੈ। ਮੈਂ ਅਤੇ ਮੇਰਾ ਪਰਿਵਾਰ ਇਸ ਬ੍ਰਾਂਡ ਨਿਊ ਘਰ 'ਚ ਰਹੇਗਾ'।
‘ਡਾਕਟਰ ਸਟਰੇਂਜ’ ਨੇ ਭਾਰਤ ’ਚ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੀ ਬਣੀ ਚੌਥੀ ਹਾਲੀਵੁੱਡ ਫ਼ਿਲਮ
NEXT STORY