Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 11, 2026

    12:50:06 PM

  • brics summit colorful lights flowers signboards

    ਬ੍ਰਿਕਸ ਸੰਮੇਲਨ: ਰੰਗ ਬਿਰੰਗੀਆਂ ਲਾਈਟਾਂ, ਫੁੱਲਾਂ...

  • bank employees strike across the country today

    ਪੰਜਾਬ ਸਮੇਤ ਅੱਜ ਦੇਸ਼ ਭਰ 'ਚ ਬੈਂਕ ਮੁਲਾਜ਼ਮਾਂ ਦੀ...

  • harnek singh arrested

    13 ਸਾਲਾਂ ਤੋਂ ਫਰਾਰ ਚੱਲ ਰਹੇ ਹਰਨੇਕ ਸਿੰਘ ਨੂੰ US...

  • jalandhar commissionerate police orders issues women s safety

    ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਸੈੱਟ ’ਤੇ ਤਣਾਅ ਨਹੀਂ, ਹਾਸਾ-ਮਜ਼ਾਕ ਤੇ ਖ਼ੁਸ਼ੀ ਦਾ ਮਾਹੌਲ ਜ਼ਰੂਰੀ : ਰਿਤੇਸ਼ ਦੇਸ਼ਮੁਖ

ENTERTAINMENT News Punjabi(ਤੜਕਾ ਪੰਜਾਬੀ)

ਸੈੱਟ ’ਤੇ ਤਣਾਅ ਨਹੀਂ, ਹਾਸਾ-ਮਜ਼ਾਕ ਤੇ ਖ਼ੁਸ਼ੀ ਦਾ ਮਾਹੌਲ ਜ਼ਰੂਰੀ : ਰਿਤੇਸ਼ ਦੇਸ਼ਮੁਖ

  • Edited By Cherry,
  • Updated: 11 Sep, 2026 12:10 PM
Entertainment
atmosphere  laughter  happiness  set  king shivaji riteish deshmukh
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਮਰਾਠੀ ਸਿਨੇਮਾ ਦੀਆਂ ਵੱਡੀਆਂ ਸਫ਼ਲ ਫ਼ਿਲਮਾਂ ’ਚ ਸ਼ਾਮਿਲ ‘ਰਾਜਾ ਸ਼ਿਵਾਜੀ’ ਨੇ ਬਾਕਸ ਆਫ਼ਿਸ ’ਚ 130 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਫ਼ਿਲਮ ’ਚ ਰਿਤੇਸ਼ ਦੇਸ਼ਮੁਖ ਨੇ ਅਦਾਕਾਰ ਦੇ ਨਾਲ-ਨਾਲ ਸਹਿ-ਲੇਖਕ, ਨਿਰਮਾਤਾ ਤੇ ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ, ਜਦ ਕਿ ਜੇਨੇਲੀਆ ਡਿਸੂਜ਼ਾ ਵੀ ਇਸ ਪ੍ਰਾਜੈਕਟ ਦਾ ਅਹਿਮ ਹਿੱਸਾ ਹਨ। ਹੁਣ ਇਸ ਫ਼ਿਲਮ ਦਾ ਪ੍ਰੀਮੀਅਰ 12 ਸਤੰਬਰ ਨੂੰ ਰਾਤ 8 ਵਜੇ ਸਟਾਰ ਗੋਲਡ ’ਤੇ ਹੋਣ ਜਾ ਰਿਹਾ ਹੈ। ਇਸੇ ਸਿਲਸਿਲੇ ’ਚ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਰਾਈਟਿੰਗ ਤੋਂ ਐਕਟਿੰਗ ਤੱਕ ਹਰ ਜ਼ਿੰਮੇਵਾਰੀ ਨੇ ਬਹੁਤ ਕੁਝ ਸਿਖਾਇਆ : ਰਿਤੇਸ਼

Q ਕੋ-ਰਾਈਟਰ, ਐਕਟਰ, ਪ੍ਰੋਡਿਊਸਰ ਤੇ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣਾ ਕਿੰਨਾ ਚੁਣੌਤੀਪੂਰਨ ਰਿਹਾ?

-ਰਾਈਟਿੰਗ ਦੌਰਾਨ ਪੂਰੀ ਫ਼ਿਲਮ, ਹਰ ਕਿਰਦਾਰ ਤੇ ਉਸ ਦੇ ਇਮੋਸ਼ਨ ਨੂੰ ਸਮਝਣ ’ਚ ਸਮਾਂ ਲੱਗਾ। ਇਸ ਲਈ ਸੈੱਟ ’ਤੇ ਆਉਣ ਤੱਕ ਮੈਨੂੰ ਸਿਰਫ਼ ਆਪਣੀ ਲਾਈਨ ਹੀ ਨਹੀਂ, ਸਗੋਂ ਹਰ ਕਿਰਦਾਰ ਦੀ ਲਾਈਨ ਤੇ ਉਸ ਦਾ ਇਮੋਸ਼ਨ ਪਤਾ ਸੀ। ਬਤੌਰ ਡਾਇਰੈਕਟਰ ਇਸ ਤੋਂ ਕਾਫ਼ੀ ਸਪੱਸ਼ਟਤਾ ਮਿਲੀ। ਐਕਟਿੰਗ ’ਚ ਵੀ ਇਸ ਦਾ ਫ਼ਾਇਦਾ ਹੋਇਆ, ਕਿਉਂਕਿ ਮੈਨੂੰ ਪਤਾ ਸੀ ਕਿ ਬਤੌਰ ਡਾਇਰੈਕਟਰ ਮੈਂ ਆਪਣੇ ਅੰਦਰ ਦੇ ਐਕਟਰ ਤੋਂ ਕੀ ਚਾਹੁੰਦਾ ਹਾਂ। ਪ੍ਰੋਡਕਸ਼ਨ ਦੀ 90-95 ਫ਼ੀਸਦੀ ਜ਼ਿੰਮੇਵਾਰੀ ਜੇਨੇਲੀਆ ਨੇ ਸੰਭਾਲੀ। ਇਹ ਸਾਰੀਆਂ ਜ਼ਿੰਮੇਵਾਰੀਆਂ ਚੁਣੌਤੀਪੂਰਨ ਸਨ ਪਰ ਮੇਰੇ ਲਈ ਕਾਫ਼ੀ ਮਦਦਗਾਰ ਵੀ ਰਹੀਆਂ।

Q ਕੀ ਅੱਗੇ ਵੀ ਤੁਸੀਂ ਐਕਟਿੰਗ, ਡਾਇਰੈਕਸ਼ਨ, ਪ੍ਰੋਡਕਸ਼ਨ ਤੇ ਰਾਈਟਿੰਗ ਦੀ ਜ਼ਿੰਮੇਵਾਰੀ ਇਕੱਠੀ ਨਿਭਾਓਗੇ?

-ਜ਼ਰੂਰੀ ਨਹੀਂ। ਮੈਂ ਅਜਿਹੀ ਫ਼ਿਲਮ ਵੀ ਕਰਨਾ ਚਾਹਾਂਗਾ ਜਿਸ ’ਚ ਮੈਂ ਐਕਟ ਨਾ ਕਰਾਂ। ਸਿਰਫ਼ ਰਾਈਟਰ-ਡਾਇਰੈਕਟਰ ਬਣਨਾ ਚਾਹਾਂਗਾ ਤੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਜੇਨੇਲੀਆ ਸੰਭਾਲਣ। ਸ਼ਾਇਦ ਫ਼ਿਲਮ ’ਚ ਨਾ ਰਹਿਣਾ ਮੇਰੇ ਲਈ ਜ਼ਿਆਦਾ ਬਿਹਤਰ ਹੋਵੇ।

Q ਤੁਹਾਡੇ ਦੋਵੇਂ ਬੇਟੇ ਸੈੱਟ ਤੇ ਤੁਹਾਡੇ ਸਾਹਮਣੇ ਸਨ। ਕੀ ਉਹ ਤੁਹਾਡੇ ਤੋਂ ਇੰਟੀਮਿਡੇਟ ਰਹਿੰਦੇ ਸਨ?

-ਬਿਲਕੁਲ ਨਹੀਂ। ਮੇਰਾ ਮੰਨਣਾ ਹੈ ਕਿ ਸੈੱਟ ਦਾ ਮਾਹੌਲ ਖ਼ੁਸ਼ਨੁਮਾ ਹੋਣਾ ਚਾਹੀਦਾ ਹੈ। ਤਣਾਅ ਦਾ ਅਸਰ ਕੰਮ ’ਤੇ ਪੈਂਦਾ ਹੈ। ਸਾਡੇ ਸੈੱਟ ’ਤੇ ਹਮੇਸ਼ਾ ਹਾਸਾ-ਮਜ਼ਾਕ ਤੇ ਖ਼ੁਸ਼ੀ ਦਾ ਮਾਹੌਲ ਰਿਹਾ। ਪ੍ਰੋਡਕਸ਼ਨ ਨਾਲ ਜੁੜਿਆ ਤਣਾਅ ਸਾਡੇ ਤੱਕ ਕਦੇ ਨਹੀਂ ਪਹੁੰਚਿਆ।

Q ਕਾਸਟਿੰਗ ’ਚ ਤੁਸੀਂ ਦੋਵੇਂ ਕਿੰਨੇ ਇਨਵਾਲਵ ਸੀ?

-ਸਭ ਤੋਂ ਪਹਿਲਾਂ ਅਭਿਸ਼ੇਕ ਬੱਚਨ ਜੁੜੇ। ਮੈਂ ਕਿਹਾ ਕਿ ਮੈਂ ਫ਼ਿਲਮ ਡਾਇਰੈਕਟ ਕਰ ਰਿਹਾ ਹਾਂ ਤੇ ਉਨ੍ਹਾਂ ਨੇ ਬਿਨਾਂ ਕਿਰਦਾਰ ਜਾਣੇ ਹੀ ‘ਡਨ’ ਕਹਿ ਦਿੱਤਾ। ਸਲਮਾਨ ਭਾਈ ਨੇ ਖ਼ੁਦ ਪੁੱਛਿਆ ਕਿ ਫ਼ਿਲਮ ’ਚ ਉਨ੍ਹਾਂ ਦਾ ਰੋਲ ਕੀ ਹੈ ਤੇ ਕਿਹਾ ਕਿ ਉਨ੍ਹਾਂ ਤੋਂ ਬਿਨਾਂ ਫ਼ਿਲਮ ਨਹੀਂ ਕਰ ਸਕਦੇ। ਬੋਮਨ ਇਰਾਨੀ ਦੀਆਂ ਡੇਟਸ ਦੋ ਵਾਰ ਮੈਚ ਨਹੀਂ ਹੋਈਆਂ ਪਰ ਤੀਜੀ ਵਾਰ ਉਨ੍ਹਾਂ ਨੇ ਆਪਣੀ ਡੇਟ ਮੈਨੇਜ ਕਰ ਲਈ। ਵਿਦਿਆ ਬਾਲਨ ਨੇ ਕਹਾਣੀ ਸੁਣਦੇ ਹੀ ਮਹੱਤਵਪੂਰਨ ਭੂਮਿਕਾ ਲਈ ਹਾਂ ਕਰ ਦਿੱਤੀ। ਫਰਦੀਨ ਖ਼ਾਨ ਸਾਨੂੰ ਸ਼ਾਹਜਹਾਂ ਦੇ ਕਿਰਦਾਰ ਲਈ ਬਿਲਕੁਲ ਸਹੀ ਲੱਗੇ। ਸੰਜੇ ਸਰ ਬਹੁਤ ਬਿਜ਼ੀ ਸਨ ਪਰ ਉਨ੍ਹਾਂ ਨੇ ਡੇਟਸ 'ਚੋਂ ਸਮਾਂ ਕੱਢ ਕੇ ਸਾਨੂੰ ਦਿੱਤਾ। ਸਾਰੇ ਕਲਾਕਾਰਾਂ ਦਾ ਜੁੜਣਾ ਸਾਡੇ ਲਈ ਸ਼ਾਨਦਾਰ ਤਜਰਬਾ ਰਿਹਾ।

ਪ੍ਰੋਡਕਸ਼ਨ 100 ਫ਼ੀਸਦੀ ਥੈਂਕਲੈੱਸ ਜਾਬ ਹੈ : ਜੇਨੇਲੀਆ ਡਿਸੂਜ਼ਾ

Q ਮੈਂ ਕਈ ਲੋਕਾਂ ਤੋਂ ਸੁਣਿਆ ਹੈ ਕਿ ਪ੍ਰੋਡਕਸ਼ਨ ਇਕ ਥੈਂਕਲੈੱਸ ਜਾਬ ਹੈ। ਤੁਸੀਂ ਖ਼ੁਦ ਪ੍ਰੋਡਿਊਸਰ ਹੋ, ਤਾਂ ਦੱਸੋ ਕਿ ਅਜਿਹਾ ਕਿਉਂ ਕਿਹਾ ਜਾਂਦਾ ਹੈ?

-ਇਹ 100 ਫ਼ੀਸਦੀ ਥੈਂਕਲੈੱਸ ਜਾਬ ਹੈ। ਜਿਵੇਂ ਇਕ ਮਾਂ ਦਾ ਕੰਮ ਥੈਂਕਲੈੱਸ ਹੁੰਦਾ ਹੈ, ਉਸੇ ਤਰ੍ਹਾਂ ਪ੍ਰੋਡਕਸ਼ਨ ਵੀ ਹੈ। ਸੈੱਟ ’ਤੇ ਪ੍ਰੋਡਕਸ਼ਨ ਡਿਪਾਰਟਮੈਂਟ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਪਰ ਉਸ ਦਾ ਕ੍ਰੈਡਿਟ ਘੱਟ ਦਿਖਾਈ ਦਿੰਦਾ ਹੈ। ਜੇਕਰ ਸ਼ਿਫ਼ਟ ਸਵੇਰੇ 6 ਵਜੇ ਦੀ ਹੈ ਤਾਂ 4 ਜਾਂ 4:30 ਵਜੇ ਪਹੁੰਚ ਕੇ ਸਿਰਫ਼ ਖ਼ੁਦ ਸਮੇਂ ’ਤੇ ਪਹੁੰਚਣਾ ਹੀ ਨਹੀਂ, ਸਗੋਂ 200-300 ਲੋਕਾਂ ਦੀ ਪੂਰੀ ਯੂਨਿਟ ਨੂੰ ਮੈਨੇਜ ਕਰਨਾ ਹੁੰਦਾ ਹੈ। ਸ਼ੂਟਿੰਗ ਸਮੇਂ ’ਤੇ ਸ਼ੁਰੂ ਹੋਵੇ ਤੇ ਬਿਨਾਂ ਕਿਸੇ ਰੁਕਾਵਟ ਦੇ ਚੱਲੇ, ਇਸ ਲਈ ਮਜ਼ਬੂਤ ਪ੍ਰੋਡਕਸ਼ਨ ਬਹੁਤ ਜ਼ਰੂਰੀ ਹੈ। ਪਰ ਇਸ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਜੇਕਰ ਤੁਸੀਂ ਅਜਿਹਾ ਮਾਹੌਲ ਬਣਾ ਪਾਉਂਦੇ ਹੋ, ਜਿੱਥੇ ਡਾਇਰੈਕਟਰ, ਐਕਟਰਜ਼ ਤੇ ਪੂਰੀ ਟੀਮ ਖ਼ੁਸ਼ ਹੋ ਕੇ ਕੰਮ ਕਰੇ ਤੇ ਦੁਬਾਰਾ ਤੁਹਾਡੇ ਸੈੱਟ ’ਤੇ ਆਉਣ ਦੀ ਉਡੀਕ ਕਰੇ ਤਾਂ ਉਹੀ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ। ‘ਰਾਜਾ ਸ਼ਿਵਾਜੀ’ ਵਰਗੀ ਫ਼ਿਲਮ ਪੂਰੀ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਇੰਨੀ ਮਿਹਨਤ ਤੇ ਜ਼ਿੰਮੇਵਾਰੀਆਂ ਸੰਭਾਲਣਾ ਵਾਕਈ ਇਸ ਦੇ ਲਾਇਕ ਸੀ।

ਦੋਸਤੀ ਤੇ ਕੰਮ ਨੂੰ ਕਦੇ ਆਪਸ ’ਚ ਨਹੀਂ ਮਿਲਾਇਆ, ਕਦੇ ਸਵਾਰਥ ਨਹੀਂ ਰੱਖਿਆ : ਰਿਤੇਸ਼

Q ਇੰਡਸਟਰੀ ਦੀ ਟ੍ਰਾਂਜ਼ੈਕਸ਼ਨਲ ਦੁਨੀਆ ’ਚ ਤੁਸੀਂ ਦੋਵੇਂ ਆਪਣੀਆਂ ਦੋਸਤੀਆਂ ਕਿਵੇਂ ਨਿਭਾਉਂਦੇ ਹੋ?

ਰਿਤੇਸ਼ ਦੇਸ਼ਮੁਖ : ਜਦੋਂ ਅਸੀਂ ਇੰਡਸਟਰੀ ’ਚ ਆਏ ਸੀ, ਉਦੋਂ ਰਿਸ਼ਤੇ ਨਿੱਜੀ ਪੱਧਰ ’ਤੇ ਬਣਦੇ ਸਨ। ਸਲਮਾਨ, ਸ਼ਾਹਰੁਖ ਖ਼ਾਨ, ਅਭਿਸ਼ੇਕ ਬੱਚਨ, ਅਜੈ ਦੇਵਗਨ ਤੇ ਅਕਸ਼ੈ ਕੁਮਾਰ ਸਣੇ ਕਈ ਕਲਾਕਾਰਾਂ ਨਾਲ ਚੰਗੀ ਦੋਸਤੀ ਹੈ। ਕਦੇ ਦੋਸਤੀ ਤੇ ਕੰਮ ਨੂੰ ਆਪਸ ’ਚ ਨਹੀਂ ਮਿਲਾਇਆ। ਇਕ-ਦੂਜੇ ਦੀ ਸਫ਼ਲਤਾ ਨੂੰ ਸੈਲੀਬ੍ਰੇਟ ਕਰਦੇ ਸੀ ਤੇ ਲੋੜ ਦੇ ਸਮੇਂ ਨਾਲ ਖੜ੍ਹੇ ਰਹਿੰਦੇ ਸੀ। ਸ਼ਾਇਦ ਇਸੇ ਵਜ੍ਹਾ ਕਰ ਕੇ ‘ਰਾਜਾ ਸ਼ਿਵਾਜੀ’ ’ਚ ਵੀ ਮੇਰੇ ਦੋਸਤ ਮੇਰੇ ਨਾਲ ਖੜ੍ਹੇ ਹੋਏ।

ਜੇਨੇਲੀਆ ਡਿਸੂਜ਼ਾ : ਮੈਨੂੰ ਲੱਗਦਾ ਹੈ ਕਿ ਇੰਡਸਟਰੀ ’ਚ ਰਿਸ਼ਤੇ ਅੱਜ ਵੀ ਦਿਲ ਤੋਂ ਬਣਦੇ ਹਨ। ਰਿਤੇਸ਼ ਦੇ ਦੋਸਤਾਂ ਨੇ ਮੈਨੂੰ ਵੀ ਬਹੁਤ ਅਾਪਣਾਪਨ ਦਿੱਤਾ। ਜਦੋਂ ਕਿਸੇ ਰਿਸ਼ਤੇ ’ਚ ਕੋਈ ਸਵਾਰਥ ਜਾਂ ਟ੍ਰਾਂਜ਼ੈਕਸ਼ਨ ਆ ਜਾਂਦੀ ਹੈ ਤਾਂ ਉਹ ਮਹਿਸੂਸ ਹੋ ਜਾਂਦੀ ਹੈ। ਮੈਂ ਖ਼ੁਦ ਇਕ ਆਊਟਸਾਈਡਰ ਦੇ ਤੌਰ ’ਤੇ ਇੰਡਸਟਰੀ ’ਚ ਕਦਮ ਰੱਖਿਆ ਤੇ ਇਥੇ ਬਹੁਤ ਅਪਣਾਪਨ ਮਿਲਿਆ। ਇਸ ਲਈ ਮੈਂ ਇਸ ਨੂੰ ਬੁਰੀ ਜਗ੍ਹਾ ਨਹੀਂ, ਸਗੋਂ ਬਹੁਤ ਖ਼ੂਬਸੂਰਤ ਤੇ ਮਦਦਗਾਰ ਇੰਡਸਟਰੀ ਮੰਨਦੀ ਹਾਂ।

Q ਤੁਹਾਡੀ ਪਹਿਲੀ ਫ਼ਿਲਮ 2003 ’ਚ ਆਈ ਸੀ। ਹੁਣ ਤੱਕ ਕੀ ਬਦਲਿਆ ਤੇ ਕੀ ਅੱਜ ਵੀ ਉਵੇਂ ਹੀ ਹੈ?

ਜੇਨੇਲੀਆ ਡਿਸੂਜ਼ਾ : ਅਸੀਂ ਨਿਸ਼ਚਿਤ ਤੌਰ ’ਤੇ ਬਦਲੇ ਹਾਂ। ਬਤੌਰ ਐਕਟਰਜ਼, ਸਾਡੀਆਂ ਜ਼ਿੰਮੇਵਾਰੀਆਂ ਤੇ ਜ਼ਿੰਦਗੀ ’ਚ ਬਹੁਤ ਕੁਝ ਬਦਲਿਆ ਹੈ। ਪਰ ਇਕ ਚੀਜ਼ ਜੋ ਬਿਲਕੁਲ ਨਹੀਂ ਬਦਲੀ, ਉਹ ਹੈ ਇਕ-ਦੂਜੇ ਦੀ ਕੰਪਨੀ ਨੂੰ ਇੰਨਜੁਆਏ ਕਰਨਾ।

ਰਿਤੇਸ਼ ਦੇਸ਼ਮੁਖ : ਜਦੋਂ ਅਸੀਂ ਸ਼ੁਰੂਆਤ ਕੀਤੀ ਸੀ, ਉਦੋਂ ਕੈਮਰਾ, ਲਾਈਟ ਤੇ ਸ਼ੂਟਿੰਗ ਦੀ ਤਕਨੀਕ ਨੂੰ ਸਮਝਣਾ ਵੀ ਸਿੱਖ ਰਹੇ ਸੀ। 200 ਫੁੱਟ ਦੇ ਨੈਗੇਟਿਵ ਤੋਂ ਲੈ ਕੇ ਅੱਜ ਦੀ ਡਿਜੀਟਲ ਟੈਕਨਾਲੋਜੀ ਤੱਕ ਅਸੀਂ ਬਹੁਤ ਬਦਲਾਅ ਦੇਖੇ ਹਨ ਪਰ ਜੇਨੇਲੀਆ ਦਾ ਕੰਮ ਦੇ ਪ੍ਰਤੀ ਉਤਸ਼ਾਹ ਅੱਜ ਵੀ ਉਵੇਂ ਹੀ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਉਸ ’ਚ ਤਜਰਬਾ ਜੁੜ ਗਿਆ ਹੈ। ਬਤੌਰ ਡਾਇਰੈਕਟਰ, ਉਹ ਕਈ ਵਾਰ ਸੀਨ ’ਚ ਕੁਝ ਅਜਿਹਾ ਕਰ ਦਿੰਦੀ ਹੈ ਜਿਸ ਦੀ ਮੈਂ ਉਮੀਦ ਨਹੀਂ ਕੀਤੀ ਹੁੰਦੀ। ਜੇਕਰ ਕਿਸੇ ਡਾਇਰੈਕਟਰ ਨੂੰ ਜੇਨੇਲੀਆ ਵਰਗੀ ਐਕਟਰ ਮਿਲ ਜਾਵੇ ਤਾਂ ਉਹ ਵਾਕਈ ਲੱਕੀ ਹੈ।

  • atmosphere
  • laughter
  • happiness
  • set
  • King Shivaji
  • Riteish Deshmukh

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

NEXT STORY

Stories You May Like

  • hanuman ansh
    "ਹਨੂੰਮਾਨ ਅੰਸ਼" ਦੇ ਸੈੱਟ 'ਤੇ ਗਾਲੀ-ਗਲੋਚ, ਮਾਸਾਹਾਰੀ ਭੋਜਨ ਤੇ ਸ਼ਰਾਬ 'ਤੇ ਸੀ ਪਾਬੰਦੀ : ਵਿਸ਼ਾਲ ਚਤੁਰਵੇਦੀ
  • man commits suicide due to mental stress
    ਮਾਨਸਿਕ ਤਣਾਅ ਕਾਰਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • bullets fired at electronics showroom
    ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ
  • fda  tukaram munde  food  adulteration
    FDA ਦੇ ਤੁਕਾਰਾਮ ਮੁੰਡੇ ਦਾ ਸਪੱਸ਼ਟ, ਕਿਹਾ-ਮਿਲਾਵਟ ਨੂੰ ਰੋਕਣਾ ਜ਼ਰੂਰੀ, ਪਾਬੰਦੀਆਂ ਲਗਾਉਣਾ ਨਹੀਂ
  • duleep trophy 2026 ishaan and siraj funny joke goes viral
    Duleep Trophy 2026: ਈਸ਼ਾਨ ਤੇ ਸਿਰਾਜ ਦੀ ਮਜ਼ਾਕੀਆ ਮਜ਼ਾਕ ਵਾਇਰਲ, ਦੇਖੋ ਵੀਡੀਓ
  • ipo of manipal payments and rentomojo limited
    ਮਣੀਪਾਲ ਪੇਮੈਂਟ ਤੇ ਰੈਂਟੋਮੋਜੋ ਲਿਮਟਿਡ ਦਾ IPO 9 ਸਤੰਬਰ ਨੂੰ ਖੁੱਲ੍ਹੇਗਾ
  • manipal payments and rentomojo limited ipo
    ਮਣੀਪਾਲ ਪੇਮੈਂਟ ਤੇ ਰੈਂਟੋਮੋਜੋ ਲਿਮਟਿਡ ਦਾ IPO 9 ਸਤੰਬਰ ਨੂੰ ਖੁੱਲ੍ਹੇਗਾ
  • netherlands takes a big decision
    ਵਧਦੇ ਗਲੋਬਲ ਤਣਾਅ ਵਿਚਾਲੇ ਨੀਦਰਲੈਂਡ ਦਾ ਵੱਡਾ ਫ਼ੈਸਲਾ, ਅਮਰੀਕਾ-ਕੈਨੇਡਾ ਤੋਂ 86 ਟਨ ਸੋਨਾ ਹਟਾ ਕੇ ਲੰਡਨ ਭੇਜਿਆ
  • bank employees protested in jalandhar for their demands
    ਜਲੰਧਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
  • jalandhar commissionerate police orders issues women s safety
    ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਪੁਲਸ ਦੀ ਸਖ਼ਤੀ, CP ਨੇ ਜਾਰੀ...
  • drone show in village randhawa masanda
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ...
  • gurdwara granthi turns out to be a smuggler
    ਗੁਰਦੁਆਰੇ ਦਾ ਗ੍ਰੰਥੀ ਨਿਕਲਿਆ ਸਮੱਗਲਰ, ਜੇਲ੍ਹ 'ਚੋਂ ਬਾਹਰ ਆਉਂਦੇ ਹੀ ਦੇਸੀ ਕੱਟੇ...
  • drugs department raids noorpur colony
    ਨੂਰਪੁਰ ਕਾਲੋਨੀ 'ਚ ਡਰੱਗਜ਼ ਵਿਭਾਗ ਦਾ ਧਾਵਾ: SP ਮੈਡੀਕੋਜ਼ ਤੋਂ ਨਸ਼ੇ ਲਈ...
  • funeral of former cabinet minister bhagat chunni lal
    ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਸਰਕਾਰੀ...
  • after the death of former minister bhagat chunni lal his son in law also died
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
  • outsourced employees high court
    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
Trending
Ek Nazar
amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

supreme court abu salem release dismissed

ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ

famous actor granted bail

2 ਮਹੀਨਿਆਂ ਤੋਂ ਜੇਲ੍ਹ 'ਚ ਬੰਦ ਮਸ਼ਹੂਰ ਅਦਾਕਾਰ ਆਵੇਗਾ ਬਾਹਰ, ਅਦਾਲਤ ਨੇ ਮਨਜ਼ੂਰ...

bullets fired at electronics showroom

ਖਡੂਰ ਸਾਹਿਬ : ਇਲੈਕਟ੍ਰੋਨਿਕਸ ਸ਼ੋਰੂਮ 'ਤੇ ਚੱਲੀਆਂ ਗੋਲੀਆਂ, ਦੁਕਾਨਦਾਰਾਂ 'ਚ...

indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

india s nuclear arsenal

ਭਾਰਤ ਦੇ ਪਰਮਾਣੂ ਜ਼ਖ਼ੀਰੇ 'ਚ 190 ਹਥਿਆਰ !

drone show in gurdaspur dedicated to birth anniversary of sri guru ravidass ji

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ...

indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਬ੍ਰਾਊਨ ਸ਼ੂਗਰ ਤਸਕਰੀ ਦੇ ਲੱਗੇ ਦੋਸ਼

famous folk singer

ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ

student performance

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

a picture of the veteran actor emerged from the hospital s mri room

'ਬੱਸ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ'; ਹਸਪਤਾਲ ਦੇ MRI ਰੂਮ...

most livable cities in world

2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ 'ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ...

indian origin couple donates

ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • rani mukerji honoured with raj kapoor special contribution award
      ਰਾਣੀ ਮੁਖਰਜੀ 'ਰਾਜ ਕਪੂਰ ਵਿਸ਼ੇਸ਼ ਯੋਗਦਾਨ ਪੁਰਸਕਾਰ' ਨਾਲ ਸਨਮਾਨਤ
    • mirzapur   family expresses gratitude for the love received by the film
      'ਮਿਰਜ਼ਾਪੁਰ' ਫੈਮਿਲੀ ਨੇ ਫਿਲਮ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਕੀਤਾ ਧੰਨਵਾਦ
    • performing qawwali for the first time was a new experience for me  anil kapoor
      ਪਹਿਲੀ ਵਾਰ ਕੱਵਾਲੀ ਪੇਸ਼ ਕਰਨਾ ਮੇਰੇ ਲਈ ਇੱਕ ਨਵਾਂ ਤੇ ਦਿਲਚਸਪ ਅਨੁਭਵ ਸੀ: ਅਨਿਲ...
    • famous folk singer
      ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ
    • spiritual world revealed in  the vvan   chhathi maiya  teaser
      "ਦਿ ਵਨ" ਦੇ ਗਾਣੇ 'ਛਠੀ ਮਈਆ' ਦੇ ਟੀਜ਼ਰ 'ਚ ਦਿਸੀ ਅਧਿਆਤਮਿਕ ਦੁਨੀਆ, ਤਮੰਨਾ...
    • a picture of the veteran actor emerged from the hospital s mri room
      'ਬੱਸ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ'; ਹਸਪਤਾਲ ਦੇ MRI ਰੂਮ...
    • mirzapur  the movie   grosses over  150 crore at the box office
      'ਮਿਰਜ਼ਾਪੁਰ: ਦਿ ਮੂਵੀ' ਨੇ ਬਾਕਸ ਆਫਿਸ 'ਤੇ ₹150 ਕਰੋੜ ਤੋਂ ਵੱਧ ਦੀ ਕੀਤੀ...
    • teaser of the film  ranabaali   starring vijay and rashmika released
      ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ 'ਰਾਣਾਬਾਲੀ' ਦਾ ਟੀਜ਼ਰ...
    • high court quashes fir in   yaariyan 2   kirpan controversy
      ‘ਯਾਰੀਆਂ-2’ ਕਿਰਪਾਨ ਵਿਵਾਦ ’ਚ ਹਾਈ ਕੋਰਟ ਨੇ ਰੱਦ ਕੀਤੀ FIR
    • tripti dimri and ap dhillon arrive at the iphone 18 launch event
      iPhone 18 ਲਾਂਚ ਈਵੈਂਟ 'ਚ ਪਹੁੰਚੇ ਤ੍ਰਿਪਤੀ ਡਿਮਰੀ ਤੇ AP ਢਿੱਲੋਂ, ਐਪਲ ਦੇ CEO...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +