ਮੁੰਬਈ (ਬਿਊਰੋ) - ਡਿਜ਼ਨੀ+ਹੌਟਸਟਾਰ ਨੇ ਇਸ ਸਾਲ ਦੇ ਸਭ ਤੋਂ ਵੱਡੇ ਬਲਾਕਬਸਟਰ-‘ਬ੍ਰਹਮਾਸਤਰ ਪਾਰਟ ਵਨ: ਸ਼ਿਵ’ ਦੇ ਡਿਜੀਟਲ ਪ੍ਰੀਮੀਅਰ ਦੇ ਨਾਲ ਇਕ ਸੁਪਰ ਪਾਵਰਫੁੱਲ ਹਥਿਆਰ ਦੀ ਤਾਕਤ ਦਾ ਇਸਤੇਮਾਲ ਕੀਤਾ ਹੈ। 4 ਨਵੰਬਰ, 2022 ਨੂੰ ਰਿਲੀਜ਼ ਹੋਣ ਵਾਲੀ, ਇਸ ਮੈਗਨਮ ਓਪਸ ਦਾ ਨਿਰਮਾਣ ਸਟਾਰ ਸਟੂਡੀਓਜ਼ ਤੇ ਧਰਮਾ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ, ਜਿਸ ਨੂੰ ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਤੇ ਲਿਖਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਿਯੰਕਾ ਚੋਪੜਾ 'ਤੇ ਲੱਗੇ ਗੰਭੀਰ ਦੋਸ਼, ਲੀਲਾਨੀ ਮੇਕਕੌਨੀ ਨੇ ਕਿਹਾ 'ਧੋਖਾਧੜੀ ਕਰਕੇ ਬਣੀ ਸੀ ਮਿਸ ਵਰਲਡ', ਪੜ੍ਹੋ ਪੂਰੀ ਖ਼ਬਰ
ਦੱਸ ਦਈਏ ਕਿ ਫ਼ਿਲਮ ਲਈ ਇਕਦਮ ਸਹੀ ਕਲਾਕਾਰਾਂ ਦੀ ਟੁਕੜੀ ਨੂੰ ਇਕੱਠੇ ਲਿਆਉਣ ਬਾਰੇ ਗੱਲ ਕਰਦੇ ਹੋਏ ਅਯਾਨ ਮੁਖਰਜੀ ਨੇ ਕਿਹਾ,‘‘ਜਦੋਂ ਅਸੀਂ ਕਿਰਦਾਰ ਲਿਖਣੇ ਸ਼ੁਰੂ ਕੀਤੇ, ਮੈਂ ਇਸ ਬਾਰੇ ਬਹੁਤ ਸਪੱਸ਼ਟ ਸੀ ਕਿ ਉਹ ਕੌਣ ਸਨ ਤੇ ਮੈਂ ਉਨ੍ਹਾਂ ਨੂੰ ਕੀ ਪੇਸ਼ ਕਰਨਾ ਚਾਹੁੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ
ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਦੇਸ਼ ’ਚ ਕੁਝ ਸਭ ਤੋਂ ਵਧੀਆ ਪ੍ਰਤਿਭਾਵਾਂ ਹਨ, ਜਿਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਪਾਤਰਾਂ ਨੂੰ ਪਿਆਰ ਕੀਤਾ ਹੈ, ਸਗੋਂ ਪ੍ਰਾਜੈਕਟ ਦੇ ਪੂਰੇ ਦ੍ਰਿਸ਼ਟੀਕੋਣ ਅਤੇ ਜੋ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਦਾ ਸਮਰਥਨ ਕਰਨ ਲਈ ਮੈਂ ਇਸ ਸਹਿਯੋਗ ਲਈ ਸਮੁੱਚੇ ਕਲਾਕਾਰਾਂ ਦਾ ਬਹੁਤ ਧੰਨਵਾਦੀ ਹਾਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ
NEXT STORY