ਮੁੰਬਈ- ਬੀਤੇ ਦਿਨੀਂ ਮੁੰਬਈ 'ਚ ਛੇਵੇਂ ਨੈਸ਼ਨਲ ਜਿਊਲਰੀ ਐਵਾਰਡ ਸ਼ੋਅ ਹੋਏ। ਇਸ ਮੌਕੇ 'ਤੇ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਸ਼ੋਅ 'ਚ ਸਭ ਦਾ ਧਿਆਨ ਆਇਸ਼ਾ ਟਾਕੀਆ ਨੇ ਖਿੱਛਿਆ, ਜੋ ਲੰਬੇ ਸਮੇਂ ਬਾਅਦ ਕਿਸੇ ਈਵੇਂਟ 'ਚ ਦਿਖੀਂ। ਆਇਸ਼ਾ ਦੀ ਆਖਰੀ ਹਿੱਟ ਫ਼ਿਲਮ ਸਾਲ 2009 'ਚ ਰਿਲੀਜ਼ ਹੋਈ
'ਵਾਂਟੇਡ' ਸੀ, ਜਿਸ ਦੇ ਬਾਅਦ ਉਸ ਨੂੰ 'ਵਾਂਟੇਡ ਗਰਲ' ਦਾ ਖਿਤਾਬ ਮਿਲਿਆ। ਇਸ ਫ਼ਿਲਮ ਦੇ ਬਾਅਦ ਆਇਸ਼ਾ ਨੇ ਆਪਣੇ ਬੁਆਏਫ੍ਰੈਂਡ ਫਰਹਾਨ ਆਜ਼ਮੀ ਨਾਲ ਵਿਆਹ ਕਰ ਲਿਆ ਅਤੇ ਉਸ ਸਮੇਂ ਤੋਂ ਆਇਸ਼ਾ ਵੱਡੇ ਪਰਦੇ ਤੋਂ ਦੂਰ ਹੈ।
ਇਸ ਦੇ ਨਾਲ ਹੀ ਅਮਿਸ਼ਾ ਪਟੇਲ ਵੀ ਕਾਫੀ ਸਮੇਂ ਤੋਂ ਬਾਅਦ ਹੀ ਰੈਂਪ ਵਾਕ 'ਤੇ ਦਿਖੀ। ਰੈਂਪ 'ਤੇ ਅਮਿਸ਼ਾ ਬਹੁਤ ਹੀ ਗਲੈਮਰਸ ਲੁੱਕ 'ਚ ਦਿਖੀ। ਲਾਲ ਰੰਗ ਦੀ ਡਰੈੱਸ 'ਚ ਅਮਿਸ਼ਾ ਬੇਹੱਦ ਹੌਟ ਅਤੇ ਗਲੈਮਰ ਲੁੱਕ 'ਚ ਦਿਖੀ।
ਐਵਾਰਡ ਸ਼ੋਅ 'ਚ ਸੌਤੇਲੀ ਮਾਂ ਅਤੇ ਭੈਣ ਨੇ ਕੀਤੀ ਸੰਨੀ ਦਿਓਲ ਦੀ ਫ਼ਿਲਮ ਦੀ ਤਾਰੀਫ (Watch Pics)
NEXT STORY