ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਇਕ ਸਖਤ ਟ੍ਰੇਨਿੰਗ ਸ਼ੈਸ਼ਨ ਤੋਂ ਗੁਜਰਦੇ ਹੋਏ ਬਰਥ-ਡੇ ਮਨਾਉਣ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਲਈ ਜ਼ਰੂਰੀ ਫਿਜ਼ੀਕ ਹਾਸਲ ਕਰਨੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਰਕਆਊਟ ਤੋਂ ਇਕ ਦਿਨ ਵੀ ਨਹੀਂ ਚੁਰਾ ਸਕਦੇ। ਇਹ ਇਕ ਪ੍ਰੋਗਰੈਸਿਵ ਲਵ ਸਟੋਰੀ ਹੈ, ਜਿਸ ਦਾ ਨਿਰਦੇਸ਼ਨ-‘ਕਾਈ ਪੋ ਚੇ!’ , ‘ਰਾਕ ਆਨ’ ਅਤੇ ‘ਕੇਦਾਰਨਾਥ’ ਵਰਗੀ ਸੁਪਰਹਿਟ ਫ਼ਿਲਮਾਂ ਨਿਰਦੇਸ਼ਿਤ ਕਰਨ ਵਾਲੇ ਅਭਿਸ਼ੇਕ ਕਪੂਰ ਕਰ ਰਹੇ ਹਨ। 36 ਸਾਲ ਪੂਰੇ ਕਰਨ ਜਾ ਰਹੇ ਇਸ ਯੂਥ ਆਈਕਨ ਦਾ ਕਹਿਣਾ ਹੈ ਕਿ ਮੈਂ ਅਭਿਸ਼ੇਕ ਕਪੂਰ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਪ੍ਰੋਗਰੈਸਿਵ ਲਵ ਸਟੋਰੀ ਦੀਆਂ ਤਿਆਰੀਆਂ ਵਿਚ ਬਿਜ਼ੀ ਹਾਂ। ਫ਼ਿਲਮ ਲਈ ਮੰਗੀ ਗਈ ਫਿਜ਼ੀਕ ਨੂੰ ਪਾਉਣ ਲਈ ਮੇਰੇ ਕੋਲ ਸਾਹ ਲੈਣ ਦੀ ਫੁਰਸਤ ਨਹੀਂ ਹੈ, ਇਸ ਲਈ ਆਪਣੇ ਬਰਥ-ਡੇ ’ਤੇ ਵੀ ਮੈਂ ਸਖ਼ਤ ਟ੍ਰੇਨਿੰਗ ਕਰਨ ਜਾ ਰਿਹਾ ਹਾਂ।
ਆਯੁਸ਼ਮਾਨ ਦਾ ਕਹਿਣਾ ਹੈ ਕਿ ਉਹ ਆਪਣੀ ਬਾਡੀ ਦੇ ਟਰਾਂਸਫਾਰਮੇਸ਼ਨ ਰਾਹੀ ਦਰਸ਼ਕਾਂ ਨੂੰ ਹੈਰਾਨ ਕਰ ਦੇਣਾ ਚਾਹੁੰਦਾ ਹੈ ਅਤੇ ਖ਼ੁਦ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਲਈ ਉਹ ਕੋਈ ਕਸਰ ਨਹੀਂ ਛੱਡ ਰਹੇ ਹਨ। ਆਯੁਸ਼ਮਾਨ ਕਹਿੰਦੇ ਹਨ ਕਿ ਸਮਰੱਥਾ ਤੋਂ ਇੰਨਾ ਅੱਗੇ ਵੱਧ ਕੇ ਕੰਮ ਲੈਣਾ ਅਸਲ ਵਿਚ ਬਹੁਤ ਔਖਾ ਰਿਹਾ ਹੈ ਕਿਉਂਕਿ ਮੈਂ ਆਪਣੇ ਅੰਦਰ ਇਕ ਖਾਸ ਕਿਸਮ ਦਾ ਬਦਲਾਅ ਲਿਆਉਣਾ ਚਾਹੁੰਦਾ ਹਾਂ। ਆਯੁਸ਼ਮਾਨ ਨੇ ਮਜ਼ਾਕ ਵਿਚ ਕਿਹਾ ਹੈ ਕਿ ਇਸ ਵਾਰ ਉਨ੍ਹਾਂ ਦਾ ਬਰਥ-ਡੇ ਉਸ ਦਿਨ ਆਇਆ ਹੈ, ਜੋ ਅੱਜਕੱਲ੍ਹ ਉਸ ਨੂੰ ਚੰਗਾ ਨਹੀਂ ਲੱਗਦਾ ਹੈ। ਮੈਂ ਹਰ ਸੋਮਵਾਰ ਨੂੰ ਕੰਬਦਾ ਰਹਿੰਦਾ ਹਾਂ ਅਤੇ ਬੱਚ ਨਿਕਲਣ ਦੇ ਰਸਤੇ ਲੱਬਦਾ ਹਾਂ, ਕਿਉਂਕਿ ਸੋਮਵਾਰ ਨੂੰ ਮੇਰੀ ਆਂ ਲੱਤਾਂ ਦਾ ਸੈਸ਼ਨ ਚੱਲਦਾ ਹੈ।
ਇਹ ਬੇਹੱਦ ਦਰਦਨਾਕ ਅਨੁਭਵ ਹੁੰਦਾ ਹੈ ਪਰ ਲੋਕ ਕਹਿੰਦੇ ਹਨ ਨਾ- ਨੋ ਪੇਨ, ਨੋ ਗੇਨ! ਇਸ ਸਾਲ ਮੇਰਾ ਬਰਥ-ਡੇ ਸੋਮਵਾਰ ਨੂੰ ਹੀ ਹੈ ਤਾਂ ਮੈਂ ਉਂਮੀਦ ਕਰ ਰਿਹਾ ਹਾਂ ਕਿ ਸੈਸ਼ਨ ਦੇ ਬਾਅਦ ਵੀ ਚਲਣ-ਫਿਰਨ ਲਾਇਕ ਬਚਿਆ ਰਹਾਂਗਾ ਅਤੇ ਬਰਥ-ਡੇ ਮਨਾਉਣ ਦੀ ਹਾਲਤ ਵਿਚ ਆ ਜਾਵਾਂਗਾ। ਜੋ ਵੀ ਹੋਵੇ, ਆਯੁਸ਼ਮਾਨ ਇਸ ਨੂੰ ਸੋਭਾਗ ਸਮਝਦੇ ਹਨ ਕਿ ਉਹ ਆਪਣੇ ਬਰਥ-ਡੇ ’ਤੇ ਪੂਰੀ ਫੈਮਿਲੀ ਦੇ ਨਾਲ ਮੌਜੂਦ ਰਹਿ ਸਕਣਗੇ। ਮਹਾਮਾਰੀ ਦੇ ਮੱਦੇਨਜਰ ਖੁਰਾਨਾ ਫੈਮਿਲੀ ਚੰਡੀਗੜ੍ਹ ਵਿਚ ਇਸ ਸਮਾਰੋਹ ਨੂੰ ਬਹੁਤ ਸ਼ਾਂਤੀਪੂਰਨ ਢੰਗ ਨਾਲ ਮਨਾਵੇਗੀ। ਸਟਾਰਡਮ ਦੇ ਵੱਲ ਆਯੁਸ਼ਮਾਨ ਦੀ ਜ਼ਬਰਦਸਤ ਛਲਾਂਗ ਦੇ ਚਲਦੇ ਉਨ੍ਹਾਂ ਦੇ ਬਿਜੀ ਸ਼ੈਡਿਊਲ ਨੇ ਸਾਲਾਂ ਤੋਂ ਉਨ੍ਹਾਂ ਨੂੰ ਸਮੁੱਚੇ ਪਰਿਵਾਰ ਦੇ ਨਾਲ ਬਰਥ-ਡੇ ਮਨਾਉਣ ਤੋਂ ਵਾਂਝੇ ਕਰ ਕੇ ਰੱਖਿਆ ਸੀ।
'ਬਿੱਗ ਬੌਸ 14' ਦਾ ਹੋਇਆ ਆਫ਼ੀਸ਼ੀਅਲ ਐਲਾਨ, ਇਸ ਤਾਰੀਕ ਨੂੰ ਹੋ ਰਿਹੈ 'ਗ੍ਰੈਂਡ ਪ੍ਰੀਮੀਅਰ'
NEXT STORY