ਜਲੰਧਰ (ਸੋਮ)- ਆਪਣੇ ਸਾਫ ਸੁਥਰੇ ਅਤੇ ਪਰਿਵਾਰਕ ਗੀਤਾਂ ਕਾਰਨ ਵੱਖਰੀ ਪਛਾਣ ਬਣਾ ਚੁੱਕਿਆ ਨੌਜਵਾਨ ਗਾਇਕ ਬਾਈ ਅਮਰਜੀਤ ਅੱਜਕੱਲ ਆਪਣੇ ਨਵੇਂ ਗੀਤ 'ਪੰਜਾਬ' ਨਾਲ ਚਰਚਾ ਵਿਚ ਹੈ। ਬਾਈ ਅਮਰਜੀਤ ਦੇ ਹੀ ਲਿਖੇ ਇਸ ਗੀਤ ਨੂੰ ਸੰਗੀਤ ਏ ਕੇ ਐੱਸ ਬੀਟ ਨੇ ਦਿੱਤਾ ਜਦਕਿ ਵੀਡੀਓ ਫਿਲਮਾਂਕਣ ਦੀ ਜ਼ਿੰਮੇਵਾਰੀ ਪਰਮਵੀਰ ਸਿੰਘ ਨੇ ਬਾਖੂਬੀ ਨਿਭਾਈ ਹੈ। ਪੇਸ਼ਕਾਰ ਮੁਕੇਸ਼ ਕੁਮਾਰ ਵਲੋਂ ਆਨੰਦ ਮਿਊਜ਼ਿਕ ਰਾਹੀਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸੋਸ਼ਲ ਸਾਈਟਾਂ 'ਤੇ ਬੇਹੱਦ ਪਿਆਰ ਮਿਲ ਰਿਹਾ ਹੈ। ਬਾਈ ਅਮਰਜੀਤ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਪਰਿਵਾਰਕ ਗੀਤਾਂ ਨੂੰ ਵੀ ਪੰਜਾਬੀ ਸਰੋਤੇ ਮਾਣ ਬਖਸ਼ਦੇ ਹਨ ,ਜਿਸ ਕਾਰਨ ਉਨ੍ਹਾਂ ਦਾ ਕੁਝ ਹੋਰ ਨਵਾਂ ਕਰਨ ਲਈ ਵੀ ਹੌਸਲਾ ਵਧਿਆ ਹੈ।
ਬੁਆਏਫਰੈਂਡ ਨਾਲ ਚੋਰੀ ਛਿਪੇ ਨਿਊਯਾਰਕ 'ਚ ਛੁੱਟੀਆਂ ਮਨ੍ਹਾ ਰਹੀਆਂ ਅਦਾਕਾਰਾ ਆਲੀਆ (ਦੇਖੋ ਤਸਵੀਰਾਂ)
NEXT STORY