ਮੁੰਬਈ : 'ਬਾਲਿਕਾ ਵਧੂ' ਫੇਮ ਅਵਿਕਾ ਗੌਰ ਅੱਜਕੱਲ੍ਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਅਵਿਕਾ ਦੀ ਪ੍ਰੈਗਨੈਂਸੀ ਦੀਆਂ ਅਫਵਾਹਾਂ ਤੇਜ਼ੀ ਨਾਲ ਫੈਲ ਰਹੀਆਂ ਸਨ, ਜਿਨ੍ਹਾਂ ‘ਤੇ ਹੁਣ ਅਦਾਕਾਰਾ ਨੇ ਖੁਦ ਚੁੱਪੀ ਤੋੜਦਿਆਂ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਅਵਿਕਾ ਨੇ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਅਫਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠੀਆਂ ਹਨ। ਅਵਿਕਾ ਅਨੁਸਾਰ, ਪ੍ਰਸ਼ੰਸਕਾਂ ਨੇ ਬਹੁਤ ਜਲਦੀ ਅੰਦਾਜ਼ਾ ਲਗਾ ਲਿਆ ਸੀ, ਜਦੋਂ ਕਿ ਅਸਲੀਅਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਇੱਕ ਹਿੰਟ (ਇਸ਼ਾਰਾ) ਵੀ ਦਿੱਤਾ ਕਿ ਉਹ ਜਲਦੀ ਹੀ ਕਿਸੇ ਹੋਰ ਵੱਡੀ ਖ਼ਬਰ ਦਾ ਐਲਾਨ ਕਰਨ ਵਾਲੀ ਹੈ।
ਇਹ ਵੀ ਪੜ੍ਹੋ: 'ਧੁਰੰਦਰ' 'ਤੇ ਲੱਗ ਗਿਆ ਬੈਨ ! IMPPA ਨੇ ਖਾੜੀ ਦੇਸ਼ਾਂ 'ਚ ਫਿਲਮ ਤੋਂ ਪਾਬੰਦੀ ਹਟਾਉਣ ਲਈ PM ਮੋਦੀ ਤੋਂ ਮੰਗੀ ਮਦਦ
ਕਿਵੇਂ ਸ਼ੁਰੂ ਹੋਈਆਂ ਪ੍ਰੈਗਨੈਂਸੀ ਦੀਆਂ ਅਫਵਾਹਾਂ?
ਇਨ੍ਹਾਂ ਅਫਵਾਹਾਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਅਵਿਕਾ ਅਤੇ ਉਨ੍ਹਾਂ ਦੇ ਪਤੀ ਮਿਲਿੰਦ ਚੰਦਵਾਨੀ ਨੇ ਇੱਕ ਵਲੌਗ ਸਾਂਝਾ ਕੀਤਾ। ਇਸ ਵੀਡੀਓ ਵਿੱਚ ਉਨ੍ਹਾਂ ਨੇ 'ਨਵੀਂ ਸ਼ੁਰੂਆਤ' ਅਤੇ 'ਜ਼ਿੰਦਗੀ ਦੇ ਵੱਡੇ ਬਦਲਾਅ' ਬਾਰੇ ਗੱਲ ਕੀਤੀ ਸੀ। ਮਿਲਿੰਦ ਨੇ ਇਸ ਨੂੰ ਇੱਕ ਅਜਿਹਾ ਖਾਸ ਬਦਲਾਅ ਦੱਸਿਆ ਸੀ ਜਿਸ ਬਾਰੇ ਉਨ੍ਹਾਂ ਨੇ ਕਦੇ ਯੋਜਨਾ ਨਹੀਂ ਬਣਾਈ ਸੀ। ਇਸ ਤੋਂ ਬਾਅਦ ਹੀ ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ ਵਿੱਚ ਜੋੜੇ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਮੰਨ ਲਿਆ ਕਿ ਉਹ ਮਾਪੇ ਬਣਨ ਵਾਲੇ ਹਨ। ਜ਼ਿਕਰਯੋਗ ਹੈ ਕਿ ਅਵਿਕਾ ਗੌਰ ਅਤੇ ਮਿਲਿੰਦ ਚੰਦਵਾਨੀ ਦਾ ਵਿਆਹ 30 ਸਤੰਬਰ, 2025 ਨੂੰ ਇੱਕ ਰਿਐਲਿਟੀ ਸ਼ੋਅ 'ਪਤੀ, ਪਤਨੀ ਔਰ ਪੰਗਾ' ਦੇ ਸੈੱਟ 'ਤੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ।
ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਕੀਤਾ ਆਪਣੇ ਪੁੱਤ ਦਾ ਨਾਮਕਰਨ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪਹਿਲੀ ਝਲਕ
ਕੀ ਅੱਲੂ ਅਰਜੁਨ ਕਰ ਰਹੇ ਹਨ ਕੁਝ ਵੱਡਾ ਲੈ ਕੇ ਆਉਣ ਦੀ ਤਿਆਰੀ? ਝਲਕ ਸਾਂਝੀ ਕਰ ਵਧਾਇਆ ਉਤਸ਼ਾਹ
NEXT STORY