ਜਲੰਧਰ : ਸਮੇਂ-ਸਮੇਂ 'ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਵਾਲਾ ਕਲਾਕਾਰ ਕੰਠ ਕਲੇਰ ਅੱਜ ਦੇ ਹਾਲਾਤ 'ਤੇ ਚੋਟ ਕਰਦੇ ਤੇ ਸ਼ਹੀਦ ਭਗਤ ਸਿੰਘ ਦੇ ਸੰਘਰਸ਼ ਨੂੰ ਸਲਾਮ ਕਰਦੇ ਗੀਤ 'ਬੰਦੂਕਾਂ' ਨਾਲ ਚਰਚਾ ਵਿਚ ਹੈ। ਵਿੱਕੀ ਮੋਰਾਂਵਾਲੀਆ ਦੇ ਲਿਖੇ ਇਸ ਗੀਤ ਨੂੰ ਸੰਗੀਤ ਕਮਲ ਕਲੇਰ ਨੇ ਦਿੱਤਾ ਹੈ, ਜਦਕਿ ਵੀਡੀਓ ਫਿਲਮਾਂਕਣ ਜੇ. ਸੀ. ਧਨੋਆ ਦਾ ਹੈ। ਪਿੰਕੀ ਧਾਲੀਵਾਲ ਦੀ ਨਿਰਦੇਸ਼ਨਾ ਵਿਚ ਅਮਰ ਆਡੀਓ ਵੱਲੋਂ ਰਿਲੀਜ਼ ਇਸ ਗੀਤ ਨੂੰ ਯੂ-ਟਿਊਬ ਉੱਤੇ ਪਾ ਦਿੱਤਾ ਗਿਆ ਹੈ ਪਰ ਚੈਨਲਾਂ 'ਤੇ ਰਿਲੀਜ਼ ਹੋਣ ਦੀ ਕੰਠ ਦੇ ਚਾਹੁਣ ਵਾਲੇ ਇੰਤਜ਼ਾਰ ਕਰ ਰਹੇ ਹਨ। ਕਮਲ ਕਲੇਰ ਨੇ ਦੱਸਿਆ ਕਿ ਸਮਾਜਿਕ ਹਾਲਾਤ 'ਤੇ ਚੋਟ ਕਰਦਾ ਇਹ ਗੀਤ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਵੀ ਸਮਰਪਿਤ ਹੈ, ਜਿਸ ਨੂੰ ਪਸੰਦ ਕੀਤੇ ਜਾਣ ਦੀ ਭਰਪੂਰ ਆਸ ਹੈ।
ਸੁਖਵਿੰਦਰ ਸੁੱਖੀ ਦਾ ਗੀਤ 'ਵਾਰਿਸ ਭਗਤ ਸਿੰਘ ਦੇ' ਜਲਦ ਹੋਵੇਗਾ ਰਿਲੀਜ਼
NEXT STORY