ਜਲੰਧਰ : ਸਾਫ-ਸੁਥਰੇ ਸੱਭਿਆਚਾਰਕ ਗੀਤ ਗਾਉਣ ਲਈ ਪ੍ਰਸਿੱਧ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਵੱਲੋਂ ਆਪਣਾ ਨਵਾਂ ਗੀਤ 'ਵਾਰਿਸ ਭਗਤ ਸਿੰਘ ਦੇ' ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਸਬੰਧੀ ਗੱਲ ਕਰਦਿਆਂ ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਇਸ ਗੀਤ ਦੇ ਬੋਲ ਗੀਤਕਾਰ ਜਰਨੈਲ ਮੱਲ੍ਹੀ ਨੇ ਲਿਖੇ ਹਨ, ਸੰਗੀਤ ਸੋਨੀ ਵਿਰਦੀ ਨੇ ਦਿੱਤਾ ਹੈ ਅਤੇ ਵੀਡੀਓ ਲਾਡੀ ਗਿੱਲ ਨੇ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਬਿਲਕੁਲ ਵੱਖਰੀ ਸੋਚ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਵਿਚ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜੋ ਵੱਖ-ਵੱਖ ਗਤੀਵਿਧੀਆਂ ਨਾਲ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਜਿਊਂਦਾ ਰੱਖਣ ਲਈ ਯਤਨਸ਼ੀਲ ਹਨ, ਆਸ ਹੈ ਕਿ ਸਾਫ-ਸੁਥਰੀ ਅਤੇ ਸਮਾਜ ਸੁਧਾਰਕ ਗਾਇਕੀ ਨੂੰ ਪਸੰਦ ਕਰਨ ਵਾਲੇ ਸਰੋਤੇ ਇਸ ਗੀਤ ਨੂੰ ਜ਼ਰੂਰ ਪਸੰਦ ਕਰਨਗੇ।
Pics: ਨਹੀਂ ਦੇਖੀਆਂ ਹੋਣਗੀਆਂ ਸੰਨੀ ਲਿਓਨ ਦੀਆਂ ਅਜਿਹੀਆਂ ਤਸਵੀਰਾਂ!
NEXT STORY