ਮੁੰਬਈ- ਦੇਸ਼ ਭਰ ’ਚ ਗਣੇਸ਼ ਤਿਉਹਾਰ ਮਨਾਇਆ ਜਾ ਰਿਹਾ ਹੈ। 31 ਅਗਸਤ ਨੂੰ ਵੱਖ-ਵੱਖ ਥਾਵਾਂ ’ਤੇ ਭਗਵਾਨ ਗਣੇਸ਼ ਦੀ ਸਥਾਪਨਾ ਕੀਤੀ ਗਈ ਹੈ। ਬੀ-ਟਾਊਨ ਦੇ ਸਿਤਾਰਿਆਂ ਨੇ ਵੀ ਆਪਣੇ-ਆਪਣੇ ਘਰਾਂ ’ਚ ਬੱਪਾ ਦੀ ਸਥਾਪਨਾ ਕੀਤੀ। ਇਸ ਲਿਸਟ ’ਚ ਕਾਮੇਡੀਅਨ ਭਾਰਤੀ ਸਿੰਘ ਦਾ ਨਾਂ ਵੀ ਸ਼ਾਮਲ ਹੈ। ਮਾਂ ਬਣਨ ਤੋਂ ਬਾਅਦ ਭਾਰਤੀ ਸਿੰਘ ਦੀ ਇਹ ਪਹਿਲੀ ਗਣੇਸ਼ ਚਤੁਰਥੀ ਸੀ। ਅਜਿਹੇ ’ਚ ਉਨ੍ਹਾਂ ਨੇ ਆਪਣੇ ਪੁੱਤਰ ਗੋਲਾ ਨੂੰ ਵੀ ਬੱਪਾ ਦਾ ਆਸ਼ੀਰਵਾਦ ਦਿੱਤਾ।

ਇਹ ਵੀ ਪੜ੍ਹੋ : ਅਨੁਸ਼ਕਾ-ਵਿਰਾਟ ਨੇ ਮੁੰਬਈ ’ਚ ਖ਼ਰੀਦੀ 8 ਏਕੜ ਜ਼ਮੀਨ, ਲਗਭਗ 19 ਕਰੋੜ ਦੀ ਹੋਈ ਡੀਲ
ਡੇਢ ਦਿਨ ਬੱਪਾ ਦੀ ਸੇਵਾ ਕਰਨ ਤੋਂ ਬਾਅਦ ਭਾਰਤੀ ਸਿੰਘ ਨੇ ਆਪਣੇ ਪੁੱਤਰ ਗੋਲਾ ਨਾਲ ਮਿਲ ਭਗਵਾਨ ਗਣੇਸ਼ ਵਿਦਾਈ ਦਿੱਤੀ। ਇਸ ਮੌਕੇ ’ਤੇ ਭਾਰਤੀ ਨੇ ਪ੍ਰਿੰਟਿਡ ’ਚ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਕਾਮੇਡੀਅਨ ਨੇ ਦਾ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਹੈ।

ਭਾਰਤੀ ਆਪਣੇ ਪੁੱਤਰ ਲਕਸ਼ ਨੂੰ ਗੋਦ ’ਚ ਲੈ ਕੇ ਬੱਪਾ ਦਾ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ। ਭਾਰਤੀ ਨੇ ਗਣੇਸ਼ ਜੀ ਮਹਾਰਾਜ ਦਾ ਵਿਸਰਜਨ ਕੀਤਾ ਹੈ।

ਇਹ ਵੀ ਪੜ੍ਹੋ : ਅਦਾਕਾਰ ਜੈਕਲੀਨ ਫ਼ਰਨਾਡੀਜ਼ ਅਤੇ ਨੋਰਾ ਫਤੇਹੀ ਤੋਂ EOW ਕਰੇਗੀ ਪੁੱਛ-ਗਿੱਛ, ਅੱਜ ਨੋਰਾ ਹੋਵੇਗੀ ਪੇਸ਼
ਜਿਸ ਕਾਰਨ ਬੱਪਾ ਦੀ ਵਿਦਾਈ ’ਤੇ ਭਾਰਤੀ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ। ਭਾਰਤੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 3 ਅਪ੍ਰੈਲ ਨੂੰ ਭਾਰਤੀ ਨੇ ਇਕ ਪਿਆਰੇ ਪੁਤਰ ਨੂੰ ਜਨਮ ਦਿੱਤਾ ਸੀ। ਭਾਰਤੀ ਅਤੇ ਹਰਸ਼ ਨੇ ਆਪਣੇ ਪਿਆਰੇ ਦਾ ਨਾਮ ਲਕਸ਼ ਸਿੰਘ ਲਿੰਬਾਚੀਆ ਰੱਖਿਆ ਹੈ ਹਾਲਾਂਕਿ ਉਹ ਉਸਨੂੰ ਪਿਆਰ ਨਾਲ ਗੋਲਾ ਕਹਿੰਦੇ ਹਨ। ਇਹ ਜੋੜਾ ਅਕਸਰ ਆਪਣੇ ਲਾਡਲੇ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

ਅਨੁਸ਼ਕਾ-ਵਿਰਾਟ ਨੇ ਮੁੰਬਈ ’ਚ ਖ਼ਰੀਦੀ 8 ਏਕੜ ਜ਼ਮੀਨ, ਲਗਭਗ 19 ਕਰੋੜ ਦੀ ਹੋਈ ਡੀਲ
NEXT STORY