ਮੁੰਬਈ (ਬਿਊਰੋ) : ਪੀ. ਵੀ. ਆਰ. ਲਿਮਟਿਡ ਨੇ ਇਕ ਵਿਲੱਖਣ ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਮੁਹਿੰਮ ਲਈ ਬਾਲੀਵੁੱਡ ਸਟਾਰ ਤੇ ਅਭਿਲਾਸ਼ੀ ਕਲਾਈਮੇਟ ਕ੍ਰੂਸੇਡਰ ਭੂਮੀ ਪੇਡਨੇਕਰ ਨਾਲ ਗਠਜੋੜ ਕੀਤਾ ਹੈ। ਇਸ ਤਹਿਤ ਜਲਵਾਯੂ ਤਬਦੀਲੀ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਬਰਸੀ ਸਮਾਗਮ ’ਤੇ ਛਲਕਿਆ ਮਾਪਿਆਂ ਦਾ ਦਰਦ, ਲਾਰੈਂਸ ਨੂੰ ਲੈ ਕੇ ਆਖੀ ਵੱਡੀ ਗੱਲ
ਬ੍ਰਾਂਡ ਨੇ ਮਲਟੀਮੀਡੀਆ ਉਪਭੋਗਤਾ ਮੁਹਿੰਮ ਦੇ 6 ਰੂਪਾਂ ਨੂੰ ਪੇਸ਼ ਕੀਤਾ ਹੈ। ਹਰ ਐਡੀਸ਼ਨ ’ਚ ਪੀ.ਵੀ.ਆਰ. ਇਹ ਮੁਹਿੰਮ ਭੂਮੀ ਪੇਡਨੇਕਰ ਦੁਆਰਾ #YourTurnToAct ਹੈਂਡਲ ਦੁਆਰਾ ‘ਕਾਲ ਟੂ ਐਕਸ਼ਨ’ ਦੇ ਨਾਲ ਚਲਾਏਗੀ। ਇਸ ਮੁਹਿੰਮ ਦਾ ਉਦਘਾਟਨ ਪੀ. ਵੀ. ਆਰ. ਦਿ ਪਲਾਜ਼ਾ ਨਵੀਂ ਦਿੱਲੀ ਵਿਖੇ ਭੂਮੀ ਪੇਡਨੇਕਰ ਤੇ ਪੀ. ਵੀ. ਆਰ. ਆਈਨਾਕਸ ਲਿਮਟਿਡ ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਕੁਮਾਰ ਬਿਜਲੀ ਨੇ ਕੀਤਾ।
ਇਹ ਖ਼ਬਰ ਵੀ ਪੜ੍ਹੋ : ਗਾਇਕ ਜਸਬੀਰ ਜੱਸੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
ਸੰਜੀਵ ਨੇ ਕਿਹਾ, ‘‘ਭੂਮੀ ਨੇ ਸਾਨੂੰ ਜਲਵਾਯੂ ਤਬਦੀਲੀ ਬਾਰੇ ਦੱਸਿਆ, ਮੈਂ ਪੀ. ਵੀ. ਆਰ. ਸਿਨੇਮਾ ਦੁਆਰਾ ਕੇਂਦਰਿਤ ਸਥਿਰਤਾ ਮੁਹਿੰਮ ਦਾ ਹਿੱਸਾ ਬਣਨ ਲਈ ਰੋਮਾਂਚਿਤ ਹਾਂ। ਮਲਟੀਪਲੈਕਸ ਪ੍ਰਦਰਸ਼ਨ ’ਚ ਇਕ ਲੀਡਰ ਦੇ ਰੂਪ ’ਚ ਬਿਜਲੀ ਦੀ ਵਰਤੋਂ ਨੂੰ ਘਟਾਉਣ ਲਈ ਉਨ੍ਹਾਂ ਦੇ ਯਤਨ ਜਿਵੇਂ ਕਿ ਸ਼ੁਗਰਕੇਨ ਬੈਗਸ ਤੋਂ ਬਣੇ ਕੰਟੇਨਰਾਂ ਦੀ ਵਰਤੋਂ ਕਰਨ ਵਰਗੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਸਟੇਨੇਬਲ ਜੀਵਨ ਦੀ ਲੋੜ ’ਤੇ ਜ਼ੋਰ ਦਿੰਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਜਸਬੀਰ ਜੱਸੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
NEXT STORY