ਮੁੰਬਈ (ਬਿਊਰੋ)– ਸੰਦੀਪ ਰੈੱਡੀ ਵੰਗਾ ਦੀ ਉਡੀਕੀ ਜਾਣ ਵਾਲੀ ਫ਼ਿਲਮ ‘ਐਨੀਮਲ’ 11 ਅਗਸਤ, 2023 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਰਣਬੀਰ ਕਪੂਰ ਤੋਂ ਇਲਾਵਾ ਅਨਿਲ ਕਪੂਰ, ਬੌਬੀ ਦਿਓਲ ਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾਵਾਂ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਸਟੇਜ ’ਤੇ ਗਾਇਕਾ ਨੇ ਕਰ ਦਿੱਤੀ ਘਟੀਆ ਕਰਤੂਤ, ਹਰ ਪਾਸੇ ਹੋਈ ਥੂ-ਥੂ
ਸੰਦੀਪ ਰੈੱਡੀ ਵੰਗਾ ਤੇ ਰਣਬੀਰ ਕਪੂਰ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਇਕੱਠੇ ਆਏ ਹਨ। ਕ੍ਰਾਈਮ ਡਰਾਮਾ, ਜੋ ਦਰਸ਼ਕਾਂ ’ਚ ਪਹਿਲਾਂ ਹੀ ਚਰਚਾ ਦਾ ਵਿਸ਼ਾ ਹੈ, 11 ਅਗਸਤ, 2023 ਨੂੰ ਆਪਣੀ ਸ਼ਾਨਦਾਰ ਰਿਲੀਜ਼ ਦਾ ਜਸ਼ਨ ਮਨਾਏਗੀ।
‘ਐਨੀਮਲ’ ਦਾ ਨਿਰਮਾਣ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਪ੍ਰਣਯ ਰੈੱਡੀ ਵੰਗਾ ਦੀ ਭਦਰਕਾਲੀ ਪਿਕਚਰਜ਼ ਤੇ ਮੁਰਾਦ ਖੇਤਾਨੀ ਦੇ ਸਿਨੇ ਸਟੂਡੀਓ ਵਲੋਂ ਕੀਤਾ ਗਿਆ ਹੈ।
ਦੱਸ ਦੇਈਏ ਕਿ ਸੰਦੀਪ ਰੈੱਡੀ ਵੰਗਾ ਇਸ ਤੋਂ ਪਹਿਲਾਂ ਵਿਜੇ ਦੇਵਰਕੋਂਡਾ ਨਾਲ ਸੁਪਰਹਿੱਟ ਫ਼ਿਲਮ ‘ਅਰਜੁਨ ਰੈੱਡੀ’ ਤੇ ਸ਼ਾਹਿਦ ਕਪੂਰ ਨਾਲ ਇਸੇ ਫ਼ਿਲਮ ਦਾ ਹਿੰਦੀ ਰੀਮੇਕ ‘ਕਬੀਰ ਸਿੰਘ’ ਡਾਇਰੈਕਟ ਕਰ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤੀਜੀ ਵਾਰ ਲਾੜਾ ਬਣੇਗਾ ਆਮਿਰ ਖਾਨ, ਇਸ ਅਦਾਕਾਰਾ ਨਾਲ ਹਨ ਨਿਕਾਹ ਦੇ ਚਰਚੇ!
NEXT STORY