ਮੁੰਬਈ (ਬਿਊਰੋ) : ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੀ ਮੁੰਬਈ ਬੈਂਚ ਨੇ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦੇ ਹੱਕ 'ਚ ਫ਼ੈਸਲਾ ਸੁਣਾਉਂਦਿਆਂ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਯੂ. ਕੇ. 'ਚ ਦਿੱਤੇ ਗਏ ਟੈਕਸ ਮਾਮਲੇ 'ਚ ਬੈਂਚ ਨੇ ਅਦਾਕਾਰਾ ਵੱਲੋਂ ਕੀਤੇ 29 ਲੱਖ ਰੁਪਏ ਦੇ ਵਿਦੇਸ਼ੀ ਟੈਕਸ ਕ੍ਰੈਡਿਟ ਦਾਅਵੇ ਨੂੰ ਬਰਕਰਾਰ ਰੱਖਿਆ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਟੈਕਸ ਅਧਿਕਾਰੀ ਨੇ ਨਿਰਧਾਰਤ ਸਮੇਂ ਤੋਂ ਬਾਅਦ ਫਾਰਮ ਲੈਣ ਤੋਂ ਇਨਕਾਰ ਕਰ ਦਿੱਤਾ।
ਰਿਪੋਰਟਾਂ ਅਨੁਸਾਰ, ਆਈ. ਟੀ. ਐਕਟ. 'ਚ ਕਿਹਾ ਗਿਆ ਹੈ ਕਿ ਭਾਰਤ 'ਚ ਇੱਕ ਟੈਕਸਦਾਤਾ ਕਿਸੇ ਹੋਰ ਦੇਸ਼ 'ਚ ਭੁਗਤਾਨ ਕੀਤੇ ਟੈਕਸਾਂ ਲਈ ਵਿਦੇਸ਼ 'ਚ ਕਮਾਈ ਜਾਂ ਪੇਸ਼ੇਵਰ ਆਮਦਨ ਜਾਂ ਵਿਦੇਸ਼ੀ ਸੰਪਤੀਆਂ ਲਈ ਕ੍ਰੈਡਿਟ ਪ੍ਰਾਪਤ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ, ਇਸ ਦਾ ਉਦੇਸ਼ ਦੋਹਰੇ ਟੈਕਸ ਨੂੰ ਰੋਕਣਾ ਹੈ।
ਇਹ ਵੀ ਪੜ੍ਹੋ : ਰਾਜੂ ਦੀ ਸੋਗ ਸਭਾ ’ਚ ਇੰਡਸਟਰੀ ਦੇ ਕਈ ਸਿਤਾਰੇ ਹੋਏ ਸ਼ਾਮਲ, ਕਪਿਲ ਅਤੇ ਭਾਰਤੀ ਦੇ ਮੂੰਹ ’ਤੇ ਨਜ਼ਰ ਆਈ ਉਦਾਸੀ
ਕੀ ਹੈ ਮਾਮਲਾ?
ਇੱਕ ਰਿਪੋਰਟ ਅਨੁਸਾਰ, ਸੋਨਾਕਸ਼ੀ ਸਿਨਹਾ ਦੇ ਵਿੱਤੀ ਸਾਲ 2017-18 ਦੇ ਟੈਕਸ ਰਿਟਰਨਾਂ ਨੂੰ ਉਸ ਦੁਆਰਾ ਦਾਅਵਾ ਕੀਤੇ ਗਏ ਕ੍ਰੈਡਿਟ ਦੀ ਸ਼ੁੱਧਤਾ ਅਤੇ ਯੋਗਤਾ ਨਿਰਧਾਰਤ ਕਰਨ ਲਈ ਸੀਮਤ ਜਾਂਚ ਲਈ ਚੁਣਿਆ ਗਿਆ ਸੀ। ਟੈਕਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਅਦਾਕਾਰਾ ਨੇ 22 ਸਤੰਬਰ, 2018 ਨੂੰ ਆਪਣੀ ਰਿਟਰਨ ਫਾਈਲ ਕੀਤੀ ਸੀ ਪਰ 20 ਜਨਵਰੀ, 2020 ਨੂੰ ਕ੍ਰੈਡਿਟ ਕਲੇਮ ਕਰਨ ਲਈ ਫਾਰਮ 67 ਦਾਇਰ ਕੀਤਾ, ਜੋ ਕਿ ਟੈਕਸ ਰਿਟਰਨ ਭਰਨ ਦੀ ਮਿਤੀ ਤੋਂ ਪਹਿਲਾਂ ਜਾਂ ਇਸ ਤੋਂ ਪਹਿਲਾਂ ਕਰਨ ਦੇ ਨਿਯਮਾਂ ਦੇ ਵਿਰੁੱਧ ਜਾਂਦਾ ਹੈ। ਰਿਪੋਰਟ ਮੁਤਾਬਕ, ਦੇਰੀ ਕਾਰਨ ਸਿਨਹਾ ਨੂੰ ਕ੍ਰੈਡਿਟ ਕਲੇਮ ਤੋਂ ਇਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’
ਸੀ. ਬੀ. ਡੀ. ਟੀ. 'ਚ ਸੋਧ ਕੀਤੀ ਗਈ
ਪਿਛਲੇ ਮਹੀਨੇ, ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਜ਼ ਨੇ ਨਿਯਮ 'ਚ ਸੋਧ ਕੀਤੀ ਸੀ, ਜਿਸ ਨਾਲ ਲੋਕਾਂ ਨੂੰ ਸਬੰਧਤ ਮੁਲਾਂਕਣ ਸਾਲ ਦੇ ਅੰਤ 'ਤੇ ਜਾਂ ਇਸ ਤੋਂ ਪਹਿਲਾਂ ਕ੍ਰੈਡਿਟ ਫਾਰਮ ਫਾਈਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਪੁਨੀਤ ਗੁਪਤਾ, ਪਾਰਟਨਰ, ਪੀਪਲ ਐਡਵਾਈਜ਼ਰੀ ਸਰਵਿਸਿਜ਼, EY-India ਨੇ ਕਿਹਾ, "ਇਹ ਐਕਸਟੈਂਸ਼ਨ ਮੌਜੂਦਾ ਵਿੱਤੀ ਸਾਲ 2022-23 ਅਤੇ ਉਸ ਤੋਂ ਬਾਅਦ ਦੇ ਵਿਦੇਸ਼ੀ ਟੈਕਸ ਕ੍ਰੈਡਿਟ ਦਾਅਵਿਆਂ 'ਤੇ ਲਾਗੂ ਹੋਵੇਗੀ।"
ਗੁਪਤਾਅਨੁਸਾਰ, ITAT ਦਾ ਫ਼ੈਸਲਾ ਇਸੇ ਤਰ੍ਹਾਂ ਦੇ ਮੁਕੱਦਮੇ 'ਚ ਸ਼ਾਮਲ ਟੈਕਸਦਾਤਿਆਂ ਦੀ ਮਦਦ ਕਰੇਗਾ। ਸੋਨਾਕਸ਼ੀ ਸਿਨਹਾ ਤੋਂ ਇਲਾਵਾ, ਟ੍ਰਿਬਿਊਨਲ ਨੇ ਇਕ ਹੋਰ ਵਿਅਕਤੀ ਅਨੁਜ ਭਗਵਤੀ ਨੂੰ ਵੀ ਹੁਕਮ ਦਿੱਤਾ ਕਿ ਉਹ ਅਮਰੀਕਾ 'ਚ ਅਦਾ ਕੀਤੇ ਟੈਕਸਾਂ ਲਈ 14.22 ਲੱਖ ਰੁਪਏ ਦੇ ਵਿਦੇਸ਼ੀ ਟੈਕਸ ਕ੍ਰੈਡਿਟ ਦਾ ਦਾਅਵਾ ਕਰੇ। ਇਸ ਤੋਂ ਬਾਅਦ, ITAT ਨੇ ਸੋਨਾਕਸ਼ੀ ਸਿਨਹਾ ਦੀ ਦਲੀਲ ਨਾਲ ਸਹਿਮਤੀ ਪ੍ਰਗਟਾਈ ਕਿ ਫਾਰਮ ਇੱਕ ਪ੍ਰਕਿਰਿਆਤਮਕ ਲੋੜ ਹੈ ਅਤੇ ਇਸ ਦੀ ਲੋੜ ਨਹੀਂ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ 'ਤੇ ਭੜਕਿਆ ਲਾਡੀ ਚਾਹਲ, ਸ਼ੈਰੀ ਮਾਨ ਦੀ ਲਾ ਦਿੱਤੀ ਕਲਾਸ
NEXT STORY