ਨਵੀਂ ਦਿੱਲੀ : ਬਾਲੀਵੁੱਡ ਦੀ ਹਾਟ ਜੋੜੀ ਕਲ੍ਹ ਭਾਵ 30 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝ ਕੇ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਜਾਣਗੇ। ਇਸ ਹਾਟ ਜੋੜੀ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਵੇਗੀ। ਹੁਣੇ ਜਿਹੇ ਇਨ੍ਹਾਂ ਦੇ ਵਿਆਹ ਤੋਂ ਪਹਿਲੀ ਕੀਤੀ ਪੂਜਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਬਿਪਾਸ਼ਾ ਅਤੇ ਉਨ੍ਹਾਂ ਦੇ ਦੋਸਤਾਂ ਨੇ ਇਨ੍ਹਾਂ ਦੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਬਿਪਾਸ਼ਾ ਨੇ ਕਰਨ ਨਾਲ ਪੂਜਾ ਦੌਰਾਨ ਕਲਿੱਕ ਕੀਤੀਆਂ ਤਸਵੀਰਾਂ ਨੂੰ ਸ਼ਾਂਝੀਆਂ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਬਿਪਾਸ਼ਾ ਦੀ ਪਿੰਕ ਥੀਮ ਅਨੁਸਾਰ ਉਨ੍ਹਾਂ ਨੇ ਆਪਣੇ ਲਈ ਪਿੰਕ ਸਾੜੀ ਨੂੰ ਚੁਣਿਆ, ਜਿਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਬਿਪਾਸ਼ਾ ਅਤੇ ਕਰਨ ਦੋਵੇਂ ਦੇਸੀ ਲੁੱਕ 'ਚ ਕਹਿਰ ਢਾਹ ਰਹੇ ਸਨ। ਬਿਪਾਸ਼ਾ ਨੇ ਕਰਨ ਨਾਲ ਇਕ ਤਸਵੀਰ ਨੂੰ ਸਾਂਝੀ ਕਰਦੇ ਹੋਏ ਲਿਖਿਆ, ''ਮੰਕੀ ਵੈਡਿੰਗ''।
ਜ਼ਿਕਰਯੋਗ ਹੈ ਕਿ ਬਿਪਾਸ਼ਾ ਅਤੇ ਕਰਨ ਇਕ-ਦੂਜੇ ਨੂੰ ਮੰਕੀ ਭਾਵ ਬਾਂਦਰ ਬੁਲਾਉਂਦੇ ਹਨ। ਇਸ ਕਾਰਨ ਇਸ ਜੋੜੀ ਨੂੰ ਵੈਡਿੰਗ ਗਿਫਟ 'ਚ ਵੀ ਮੰਕੀ ਥੀਮ ਬੇਸਡ ਹੀ ਮਿਲ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਇਲਾਵਾ ਬਿਪਾਸ਼ਾ ਦੀ ਇਕ ਦੋਸਤ ਡਿਯਾਨੋ ਪਾਂਡੇ ਨੇ ਪੂਜਾ ਸਮੱਗਰੀ ਦੀ ਇਕ ਖੂਬਸੂਰਤ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਲਿਖਿਆ, ''ਛੇਤੀ ਦੁਲਹਨ ਬਣਨ ਜਾ ਰਹੀ ਮੇਰੀ ਦੋਸਤ ਨੂੰ ਵਧਾਈਆਂ।''
'ਕਿੰਗ ਖਾਨ' ਵੀ ਹਨ ਮੋਦੀ ਦੀ ਇਸ ਯੋਜਨਾ ਦੇ ਮੁਰੀਦ
NEXT STORY