ਮੁੰਬਈ—ਬਾਲੀਵੁੱਡ ਦੇ ਅਦਾਕਾਰ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੇ ਵਿਆਹ 'ਤੇ ਦੰਬਗ ਓਰਫ ਸਲਮਾਨ ਖਾਨ, ਐਸ਼ਵਰਿਆ ਬੱਚਨ ਅਤੇ ਰਣਬੀਰ ਤਿੰਨੋ ਪਾਰਟੀ 'ਚ ਨਜ਼ਰ ਆਏ।
ਜਾਣਕਾਰੀ ਅਨੁਸਾਰ ਇਸ ਪਾਰਟੀ 'ਚ ਐਸ਼ਵਰਿਆ ਰਾਏ ਬੱਚਨ ਰਾਤ 10 ਵਜੇ ਆਈ ਅਤੇ ਅੱਧੇ ਘੰਟੇ ਬਾਅਦ ਵਾਪਸ ਚਲੀ ਗਈ। ਇਸ ਤੋਂ ਬਾਅਦ ਰਣਬੀਰ ਕਪੂਰ ਆਏ ਅਤੇ ਆਖਰ 'ਚ ਸਲਮਾਨ ਖਾਨ ਇਸ ਪਾਰਟੀ 'ਚ ਆਏ।
ਜ਼ਿਕਰਯੋਗ ਹੈ ਕਿ ਤਿੰਨੋ ਅਦਾਕਾਰ ਵੱਖ-ਵੱਖ ਸਮੇਂ ਤੇ ਪਾਰਟੀ 'ਚ ਨਜ਼ਰ ਆਏ ਅਤੇ ਤਿੰਨ੍ਹਾਂ ਦਾ ਇਕ ਦੂਜੇ ਦੇ ਨਾਲ ਟਾਕਰਾ ਨਹੀਂ ਹੋਇਆ। ਸਲਮਾਨ ਖਾਨ ਜਾਣ ਬੁੱਝ ਕੇ ਕਰਨ ਅਤੇ ਬਿਪਾਸ਼ਾ ਦੀ ਰਿਸੇਪਸ਼ਨ 'ਚ ਦੇਰ ਨਾਲ ਪੁੰਹਚੇ ਤਾਂ ਕਿ ਉਹ ਐਸ਼ਵਰਿਆ ਅਤੇ ਰਣਵੀਰ ਨੂੰ ਨਜ਼ਰ ਅੰਦਾਜ਼ ਕਰ ਸਕਣ। ਇਸ ਨਵੇਂ ਜੋੜੇ ਨੂੰ ਸਾਰੇ ਮਹਿਮਾਨਾ ਨੇ ਵਧਾਈ ਦਿੱਤੀ। ਪਾਰਟੀ 'ਚ ਆਏ ਮਹਿਮਾਨਾ 'ਚ ਅਮਿਤਾਭ ਬੱਚਨ, ਸ਼ਾਹਰੂਖ ਖਾਨ, ਤਬੂ, ਰਿਤੇਸ਼ ਦੇਸ਼ਮੁੱਖ, ਸੋਨਮ ਕਪੂਰ, ਅਭਿਸ਼ੇਕ ਬੱਚਨ ਵਰਗੇ ਸਟਾਰ ਮੌਜੂਦ ਸੀ।
ਕਸਰਤ ਨਾਲੋਂ ਡਾਂਸ ਕਰਨਾ ਲੋਕ ਵਧੇਰੇ ਪਸੰਦ ਕਰਦੇ ਹਨ : ਗੋਵਿੰਦਾ
NEXT STORY