ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮੈਗਾਸਟਾਰ ਬਾਦਸ਼ਾਹ ਅਮਿਤਾਭ ਬੱਚਨ ਅੱਜ ਆਪਣਾ 80ਵਾਂ ਜਨਮਦਿਨ ਮਨਾ ਰਹੇ ਹਨ। ਅਮਿਤਾਭ ਬੱਚਨ ਨੇ ਆਪਣੇ ਕਰੀਅਰ ’ਚ ਕਈ ਸ਼ਾਨਦਾਰ ਅਤੇ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਦੱਸ ਦੇਈਏ ਅਮਿਤਾਭ ਬੱਚਨ ਸਿਰਫ਼ 500 ਰੁਪਏ ਦੀ ਤਨਖ਼ਾਹ ’ਤੇ ਕੰਮ ਕਰਨ ਵਾਲੇ ਅੱਜ ਇਕ ਫ਼ਿਲਮ ਲਈ ਕਰੋੜਾਂ ਰੁਪਏ ਲੈਂਦੇ ਹਨ।
ਇਹ ਵੀ ਪੜ੍ਹੋ : ਸਾਊਥ ਸੁਪਰਸਟਾਰ ਨਯਨਤਾਰਾ-ਵਿਗਨੇਸ਼ ਬਣੇ ਮਾਤਾ-ਪਿਤਾ, ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦਾ ਕੀਤਾ ਸਵਾਗਤ
ਆਪਣੇ ਕੰਮ ਦੇ ਦਮ ’ਤੇ ਅਮਿਤਾਭ ਬੱਚਨ ਵੀ ਇੱਜ਼ਤ ਅਤੇ ਪ੍ਰਸਿੱਧੀ ਦੇ ਨਾਲ ਲਗਜ਼ਰੀ ਜੀਵਨ ਸ਼ੈਲੀ ਬਤੀਤ ਕਰਦੇ ਹਨ। ਅੱਜ ਅਮਿਤਾਭ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।
ਅਮਿਤਾਭ ਬੱਚਨ ਦੀ ਕੁੱਲ ਜਾਇਦਾਦ 10 ਮਿਲੀਅਨ ਡਾਲਰ ਹੈ। ਭਾਰਤੀ ਰੁਪਏ ’ਚ ਇਹ ਰਕਮ ਲਗਭਗ 3396 ਕਰੋੜ ਰੁਪਏ ਬਣਦੀ ਹੈ। ਅਮਿਤਾਭ ਬੱਚਨ ਸਾਲਾਨਾ 60 ਕਰੋੜ ਰੁਪਏ ਕਮਾਉਂਦੇ ਹਨ। ਇਕ ਮਹੀਨੇ ’ਚ 5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦੇ ਹਨ।
ਅਮਿਤਾਭ ਬੱਚਨ ਦੇ ਬੰਗਲੇ
ਅਮਿਤਾਭ ਬੱਚਨ ਦੇ ਮੁੰਬਈ ’ਚ ਚਾਰ ਬੰਗਲੇ ਹਨ, ਜਿਨ੍ਹਾਂ ਦਾ ਨਾਮ ਜਲਸਾ, ਜਨਕ, ਪ੍ਰਤੀਕਸ਼ਾ, ਵਤਸ ਹਨ। ਮੁੰਬਈ ਦੇ ਜੁਹੂ ਇਲਾਕੇ ’ਚ ਸਥਿਤ ਜਲਸਾ ਬੰਗਲੇ ’ਚ ਅਮਿਤਾਭ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਇਸ ਦੀ ਕੀਮਤ ਕਰੀਬ 100 ਕਰੋੜ ਰੁਪਏ ਦੱਸੀ ਜਾਂਦੀ ਹੈ। ਉਨ੍ਹਾਂ ਦੇ ਦੂਜੇ ਬੰਗਲੇ ਪ੍ਰਤੀਕਸ਼ਾ ਦੀ ਕੀਮਤ 160 ਕਰੋੜ ਰੁਪਏ ਹੈ।
ਮੈਗਾਸਟਾਰ ਦੇ ਜਨਕ ਬੰਗਲੇ ’ਚ ਉਨ੍ਹਾਂ ਦਾ ਦਫ਼ਤਰ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ’ਚ ਜੱਦੀ ਨਿਵਾਸ ਹੈ। ਅਮਿਤਾਭ ਨੇ ਇਸ ਨੂੰ ਵਿਦਿਅਕ ਟਰੱਸਟ ’ਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਸ ਦੀ ਦੇਸ਼ ਭਰ ’ਚ ਹੋਰ ਵੀ ਕਈ ਜਾਇਦਾਦਾਂ ਹਨ।
ਇਹ ਵੀ ਪੜ੍ਹੋ : ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ
ਕਾਰਾਂ ਦਾ ਵੀ ਸ਼ੌਕੀਨ
ਅਮਿਤਾਭ ਬੱਚਨ ਕੋਲ ਰੇਂਜ ਰੋਵਰ, ਬੈਂਟਲੇ, ਲੈਕਸਸ, BMW, ਮਰਸਡੀਜ਼ ਸਮੇਤ ਲਗਜ਼ਰੀ ਬ੍ਰਾਂਡਾਂ ਦੀਆਂ 10 ਤੋਂ ਵੱਧ ਕਾਰਾਂ ਹਨ।
ਫ਼ਿਲਮੀ ਕਰੀਅਰ
50 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ’ਚ ਅਮਿਤਾਭ ਬੱਚਨ ਨੇ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਅਦਾਕਾਰ ਹਰ ਕਿਰਦਾਰ ’ਚ ਫ਼ਿੱਟ ਨਜ਼ਰ ਆਉਂਦੇ ਹਨ। ਅਮਿਤਾਭ ਬੱਚਨ 70 ਦੇ ਦਹਾਕੇ ’ਚ ਕਈ ਸੁਪਰਹਿੱਟ ਫ਼ਿਲਮਾਂ ਦੇ ਕੇ ਸਟਾਰ ਬਣੇ।
ਅਦਾਕਾਰਾ ਨੇ ਇੰਡਸਟਰੀ ਨੂੰ ਸ਼ੋਲੇ, ਰਾਮ-ਬਲਰਾਮ, ਦੋਸਤਾਨਾ, ਨਸੀਬ, ਸ਼ਾਨ, ਮੁਹੱਬਤੇਂ, ਅਮਰ ਅਕਬਰ ਐਂਥਨੀ, ਭਾਗਵਾਨ ਵਰਗੀਆਂ ਮਸ਼ਹੂਰ ਫ਼ਿਲਮਾਂ ਦਿੱਤੀਆਂ। ਅਦਾਕਾਰ ਨੇ ਇਨ੍ਹਾਂ ਫ਼ਿਲਮਾਂ ਨਾਲ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ।
ਸਿਧਾਰਥ ਮਲਹੋਤਰਾ ਨੇ ਵਿਆਹ ਨੂੰ ਲੈ ਕੇ ਤੋੜੀ ਚੁੱਪੀ, ਕਿਆਰਾ ਅਡਵਾਨੀ ਲਈ ਸ਼ਰੇਆਮ ਆਖੀ ਇਹ ਗੱਲ
NEXT STORY