ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮਾਂ ਦਾ ਬਾਕਸ ਆਫਿਸ ’ਤੇ ਬੁਰਾ ਹਾਲ ਹੋ ਰਿਹਾ ਹੈ। ਨਾ ਤਾਂ ਸਿਤਾਰਿਆਂ ਦਾ ਸਟਾਰਡਮ ਕੰਮ ਆ ਰਿਹਾ ਹੈ ਤੇ ਨਾ ਹੀ ਫ਼ਿਲਮਾਂ ਨੂੰ ਲੈ ਕੇ ਚੰਗੇ ਰੀਵਿਊਜ਼ ਆ ਰਹੇ ਹਨ। ਬਾਕਸ ਆਫਿਸ ’ਤੇ ਜ਼ਿਆਦਾਤਰ ਹਿੰਦੀ ਫ਼ਿਲਮਾਂ ਮੂਧੇ ਮੂੰਹ ਡਿੱਗ ਰਹੀਆਂ ਹਨ। ਅਜਿਹੇ ’ਚ ਭਾਜਪਾ ਦੇ ਕੌਮੀ ਬੁਲਾਰੇ ਸਈਦ ਜ਼ਫਰ ਇਸਲਾਮ ਨੇ ਮੰਗਲਵਾਰ ਨੂੰ ਬਾਲੀਵੁੱਡ ਸਿਤਾਰਿਆਂ ਨੂੰ ਖ਼ਾਸ ਸਲਾਹ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਲਈ ਰੁਪਿੰਦਰ ਹਾਂਡਾ ਨੇ ਮੰਗਿਆ ਇਨਸਾਫ਼, ਕਿਹਾ– ‘ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ ਨੂੰ...’
ਬਾਕਸ ਆਫਿਸ ’ਤੇ ਹਿੰਦੀ ਫ਼ਿਲਮਾਂ ਦੇ ਖਰਾਬ ਪ੍ਰਦਰਸ਼ਨ ਨੂੰ ਦੇਖਦਿਆਂ ਸਈਦ ਜ਼ਫਰ ਇਸਲਾਮ ਨੇ ਬਾਲੀਵੁੱਡ ਸਿਤਾਰਿਆਂ ਨੂੰ ਸੁਝਾਅ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੀ ਫੀਸ ਘੱਟ ਕਰਨੀ ਚਾਹੀਦੀ ਹੈ ਤਾਂ ਕਿ ਫ਼ਿਲਮ ਨਿਰਮਾਤਾ ਚੰਗੇ ਸਿਨੇਮਾ ’ਤੇ ਧਿਆਨ ਦੇ ਸਕਣ। ਰਾਸ਼ਟਰੀ ਬੁਲਾਰੇ ਨੇ ਆਪਣੇ ਟਵੀਟ ’ਚ ਕਿਹਾ ਕਿ ਇੰਡਸਟਰੀ ਨੂੰ ਇਸ ਗੱਲ ਤੋਂ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਲੋਕਾਂ ਲਈ ਓ. ਟੀ. ਟੀ. ਪਲੇਟਫਾਰਮ ਹੁਣ ਬਿਹਤਰ ਤੇ ਬਜਟ ਫਰੈਂਡਲੀ ਆਪਸ਼ਨ ਹੈ।
ਬੀ. ਜੇ. ਪੀ. ਦੇ ਰਾਸ਼ਟਰੀ ਬੁਲਾਰੇ ਸਈਦ ਜ਼ਫਰ ਇਸਲਾਮ ਨੇ ਆਪਣੇ ਟਵੀਟ ’ਚ ਲਿਖਿਆ, ‘‘ਬਾਲੀਵੁੱਡ ਸਿਤਾਰੇ ਫ਼ਿਲਮਾਂ ਫਲਾਪ ਹੋਣ ਤੋਂ ਬਾਅਦ ਵੀ ਅਸਲੀਅਤ ਨੂੰ ਸਮਝ ਨਹੀਂ ਸਕੇ। ਜੇਕਰ ਸਿਤਾਰੇ ਘੱਟ ਫੀਸ ਲੈਣਾ ਸ਼ੁਰੂ ਕਰ ਦੇਣਗੇ ਤਾਂ ਪ੍ਰੋਡਿਊਸਰ ਦੇਸ਼ ਹਿੱਤ ’ਚ ਚੰਗੇ ਸਿਨੇਮਾ ’ਤੇ ਧਿਆਨ ਦੇ ਸਕਦੇ ਹਨ। ਯਾਦ ਰੱਖੋ ਕਿ ਲੋਕਾਂ ਕੋਲ ਹੁਣ ਓ. ਟੀ. ਟੀ. ਿਕ ਬਿਹਤਰ ਤੇ ਸਸਤਾ ਆਪਸ਼ਨ ਹੈ।’’
ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਈਦ ਨੇ ਆਪਣੇ ਟਵੀਟ ’ਚ ਬਾਲੀਵੁੱਡ ਸਿਨੇਮਾ ਦੇ ਤਿੰਨ ਸਭ ਤੋਂ ਵੱਡੇ ਸੁਪਰਸਟਾਰਸ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ ਤੇ ਅਕਸ਼ੇ ਕੁਮਾਰ ਨੂੰ ਟੈਗ ਕੀਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਈ. ਡੀ. ਦੀ ਕਾਰਵਾਈ ਦੌਰਾਨ ਜੈਕਲੀਨ ਨੇ ਲਿਖੀ ਖ਼ਾਸ ਪੋਸਟ, ਆਖੀ ਇਹ ਗੱਲ
NEXT STORY