ਮੁੰਬਈ (ਬਿਊਰੋ) : ਐੱਮ ਐਕਸ ਪਲੇਅਰ ਦੀ ਮਸ਼ਹੂਰ ਵੈਬਸਾਈਟਸ 'ਆਸ਼ਰਮ' ਨੂੰ ਦਰਸ਼ਕਾਂ ਦਾ ਬਹੁਤ ਚੰਗਾ ਹੁੰਗਾਰਾ ਮਿਲਿਆ। ਅਜਿਹੀ ਸਥਿਤੀ ਵਿਚ ਨਿਰਮਾਤਾਵਾਂ ਨੇ ਇਸ ਸੀਰੀਜ਼ ਦੇ ਦੂਜੇ ਸੀਜ਼ਨ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਝਾਅ ਨਿਰਦੇਸ਼ਤ ਬੌਬੀ ਦਿਓਲ ਸਟਾਰ ਐੱਮ ਐਕਸ ਪਲੇਅਰ ਦੀ ਵੈੱਬ ਸੀਰੀਜ਼ 'ਆਸ਼ਰਮ' 11 ਨਵੰਬਰ 2020 ਨੂੰ ਐੱਮ ਐਕਸ ਪਲੇਅਰ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਸੀਰੀਜ਼ ਦਾ ਟਾਈਟਲ 'ਆਸ਼ਰਮ ਚੈਪਟਰ 2 : ਦਿ ਡਾਰਕ ਸਾਈਡ' ਦਿੱਤਾ ਗਿਆ ਹੈ।
ਦੱਸ ਦੇਈਏ ਕਿ ਇਹ ਇਕ ਕ੍ਰਾਈਮ, ਥ੍ਰਿਲਰ ਬੇਸਡ ਵੈੱਬ ਸੀਰੀਜ਼ ਹੈ, ਜਿਸ 'ਚ ਪ੍ਰਕਾਸ਼ ਝਾਅ ਨੇ 'ਆਸ਼ਰਮ' ਵਿਸ਼ਵਾਸ ਅਤੇ ਧਰਮ ਦੇ ਨਾਂ 'ਤੇ ਚੱਲ ਰਹੀ ਗੰਦੀ ਖੇਡ ਦਾ ਪਰਦਾਫਾਸ਼ ਕੀਤਾ ਹੈ। 9 ਐਪੀਸੋਡਾਂ ਦੀ ਇਹ ਵੈੱਬ ਸੀਰੀਜ਼ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦੀ ਹੈ ਅਤੇ ਮਨੋਰੰਜਨ ਦੇ ਨਾਲ ਬਹੁਤ ਸਾਰੇ ਸਵਾਲ ਲੋਕਾਂ ਦੇ ਦਿਮਾਗ 'ਚ ਛੱਡਦੀ ਹੈ, ਜਿਸ ਲਈ ਦਰਸ਼ਕਾਂ ਨੂੰ ਖ਼ੁਦ ਜਵਾਬ ਲੱਭਣੇ ਪੈਂਦੇ ਹਨ।
ਦੱਸਣਯੋਗ ਹੈ ਕਿ ਬੌਬੀ ਦਿਓਲ ਨੇ 'ਆਸ਼ਰਮ' 'ਚ ਨਿਰਾਲਾ ਬਾਬਾ ਦੀ ਭੂਮਿਕਾ ਨਿਭਾਈ ਹੈ। ਉਸ ਨੇ ਇਸ ਕਿਰਦਾਰ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ। ਦਰਸ਼ਕਾਂ ਵਿਚ ਪੈਦਾ ਹੋਏ ਰੋਮਾਂਚ ਅਤੇ ਉਤਸੁਕਤਾ ਤੋਂ ਇਲਾਵਾ ਨਿਰਮਾਤਾ ਹੁਣ ਬੌਬੀ ਦਿਓਲ ਦੇ ਕ੍ਰੇਜ਼ ਨੂੰ ਕੈਸ਼ ਕਰਨਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਇਸ ਵੈੱਬ ਸੀਰੀਜ਼ ਦਾ ਅਗਲਾ ਸੀਜ਼ਨ ਜਲਦੀ ਆ ਰਿਹਾ ਹੈ।
ਇੱਥੇ ਵੇਖੋ ਪਹਿਲੇ ਸੀਜ਼ਨ ਦਾ ਟਰੇਲਰ
ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨੂੰ ਦੱਸਿਆ 'ਟੀਆਰਪੀ ਕਿੰਗ', 'ਬਿੱਗ ਬੌਸ 14' ਬਾਰੇ ਆਖੀ ਵੱਡੀ ਗੱਲ
NEXT STORY