ਮੁੰਬਈ (ਬਿਊਰੋ)– 2023 ਦੀਆਂ ਸਭ ਤੋਂ ਵੱਡੀਆਂ ਹਿੱਟ ਫ਼ਿਲਮਾਂ ’ਚੋਂ ਇਕ ‘ਐਨੀਮਲ’ ਲਗਾਤਾਰ ਸੁਰਖ਼ੀਆਂ ’ਚ ਬਣੀ ਹੋਈ ਹੈ। ਗਲੋਬਲ ਬਾਕਸ ਆਫਿਸ ’ਤੇ 900 ਕਰੋੜ ਰੁਪਏ ਦੀ ਕਮਾਈ ਕਰਨ ਲਈ ਅੱਗੇ ਵੱਧ ਰਹੀ ਇਸ ਫ਼ਿਲਮ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਕੋਈ ਫ਼ਿਲਮ ਦੀ ਆਲੋਚਨਾ ਦੀ ਗੱਲ ਕਰ ਰਿਹਾ ਹੈ ਤਾਂ ਕੋਈ ਇਸ ਦੀ ਵੱਡੀ ਸਫ਼ਲਤਾ ’ਤੇ। ‘ਐਨੀਮਲ’ ਲਈ ਸਿਨੇਮਾਘਰਾਂ ’ਚ ਪਹੁੰਚਣ ਵਾਲੇ ਲੋਕਾਂ ਦੀ ਨਜ਼ਰ ਹੁਣ ਫ਼ਿਲਮ ਦੇ ਸੀਕੁਅਲ ’ਤੇ ਟਿਕ ਗਈ ਹੈ।
ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਸੀਕੁਅਲ ਦਾ ਐਲਾਨ ਫ਼ਿਲਮ ਦੇ ਅਖੀਰ’ ’ਚ ਦਿਖਾਏ ਗਏ ਭਿਆਨਕ ਐਕਸ਼ਨ ਨਾਲ ਕੀਤਾ ਸੀ। ਰਣਬੀਰ ਕਪੂਰ ਨੂੰ ਬਹੁਤ ਹੀ ਸ਼ਾਨਦਾਰ ਅੰਦਾਜ਼ ’ਚ ਲਿਆਉਣ ਵਾਲੇ ਸੀਕੁਅਲ ਦਾ ਟਾਈਟਲ ‘ਐਨੀਮਲ ਪਾਰਕ’ ਰੱਖਿਆ ਗਿਆ ਹੈ। ਹਾਲ ਹੀ ’ਚ ਨਿਰਮਾਤਾਵਾਂ ਨੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀਆਂ ਫ਼ਿਲਮਾਂ ਦੇ ਲਾਈਨਅੱਪ ਦੀ ਪੁਸ਼ਟੀ ਕੀਤੀ ਹੈ ਤੇ ਇਸ ’ਚ ‘ਐਨੀਮਲ ਪਾਰਕ’ ਵੀ ਸ਼ਾਮਲ ਹੈ। ਹੁਣ ਪਹਿਲੀ ਫ਼ਿਲਮ ਦੇਖਣ ਵਾਲੇ ਹਰ ਦਰਸ਼ਕ ਦੇ ਮਨ ’ਚ ਇਕ ਹੀ ਸਵਾਲ ਹੈ ਕਿ ਕੀ ਬੌਬੀ ਦਿਓਲ ‘ਐਨੀਮਲ ਪਾਰਕ’ ’ਚ ਨਜ਼ਰ ਆਉਣਗੇ?
ਬੌਬੀ ਦਾ ਕਿਰਦਾਰ ਬਹੁਤ ਘੱਟ ਸਮੇਂ ਲਈ ਪਰਦੇ ’ਤੇ ਦੇਖਿਆ ਗਿਆ ਸੀ ਪਰ ਲੋਕ ਇਸ ਨੂੰ ਦੇਖ ਕੇ ਦੀਵਾਨੇ ਹੋ ਗਏ ਸਨ। ਫ਼ਿਲਮ ਦੇ ਬੌਬੀ ਦੇ ਹਰ ਸੀਨਜ਼ ਦੇ ਮੀਮਜ਼ ਵਾਇਰਲ ਹੋ ਰਹੇ ਹਨ। ਅਜਿਹੇ ’ਚ ਬੌਬੀ ਨੂੰ ਸੀਕੁਅਲ ’ਚ ਦੇਖਣ ਲਈ ਲੋਕਾਂ ’ਚ ਕਾਫੀ ਉਤਸ਼ਾਹ ਹੈ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ 'ਚ ਬੱਝੇ ਆਮਿਰ ਖ਼ਾਨ ਦੀ ਧੀ ਇਰਾ ਤੇ ਨੂਪੁਰ ਸ਼ਿਖਰੇ, ਸਾਹਮਣੇ ਆਈਆਂ ਤਸਵੀਰਾਂ
ਸੀਕੁਅਲ ’ਚ ਬੌਬੀ ਦੀ ਐਂਟਰੀ
ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ਮੁਤਾਬਕ ਮੇਕਰਸ ਨੇ ‘ਐਨੀਮਲ ਪਾਰਕ’ ’ਚ ਪਹਿਲੀ ਫ਼ਿਲਮ ਵਾਂਗ ਹੀ ਭਿਆਨਕ ਐਕਸ਼ਨ ਕਰਨ ਦੀ ਯੋਜਨਾ ਬਣਾਈ ਹੈ ਪਰ ਇਸ ਦੇ ਨਾਲ ਕਹਾਣੀ ’ਚ ਪਰਿਵਾਰਕ ਡਰਾਮਾ ਵੀ ਵਧਣ ਵਾਲਾ ਹੈ। ਇਸ ਦੇ ਨਾਲ ਹੀ ਸੀਕੁਅਲ ’ਚ ਬੌਬੀ ਦੀ ਮੌਜੂਦਗੀ ਨੂੰ ਲੈ ਕੇ ਵੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ‘ਐਨੀਮਲ ਪਾਰਕ’ ’ਚ ਬੌਬੀ ਦਾ ਕਿਰਦਾਰ ਮੁੜ ਵਾਪਸੀ ਕਰਨ ਜਾ ਰਿਹਾ ਹੈ। ਫ਼ਿਲਮ ਨਾਲ ਜੁੜੇ ਇਕ ਸੂਤਰ ਨੇ ਕਿਹਾ, ‘‘ਰਣਬੀਰ ਦੇ ਨਾਲ-ਨਾਲ ਬੌਬੀ ਵੀ ਫ਼ਿਲਮ ਦੀ ਇਕ ਵੱਡੀ ਯੂ. ਐੱਸ. ਪੀ. ਸੀ। ‘ਐਨੀਮਲ’ ਦੇ ਅਖੀਰ ’ਚ ਉਸ ਦਾ ਕਿਰਦਾਰ ਮਰ ਗਿਆ ਸੀ ਪਰ ਨਿਰਮਾਤਾ ਉਸ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ।
ਸੀਕੁਅਲ ’ਤੇ ਬੌਬੀ ਨੇ ਕੀ ਕਿਹਾ?
ਹਾਲ ਹੀ ’ਚ ਇਕ ਇੰਟਰਵਿਊ ’ਚ ਬੌਬੀ ਦਿਓਲ ਨੇ ‘ਐਨੀਮਲ ਪਾਰਕ’ ਬਾਰੇ ਗੱਲ ਕਰਦਿਆਂ ਕਿਹਾ ਸੀ, ‘‘ਜਦੋਂ ਅਸੀਂ ‘ਐਨੀਮਲ’ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਅਸੀਂ ਸੀਕੁਅਲ ਬਾਰੇ ਸਾਧਾਰਨ ਤਰੀਕੇ ਨਾਲ ਗੱਲ ਕਰਦੇ ਸੀ। ਜੇ ਇਕ ਸੀਕੁਅਲ ਬਣਾਇਆ ਗਿਆ ਤਾਂ ਇਹ ਕਿਵੇਂ ਹੋਵੇਗਾ? ਮੇਰਾ ਕਿਰਦਾਰ ਇਸ ਦਾ ਹਿੱਸਾ ਕਿਵੇਂ ਹੋ ਸਕਦਾ ਹੈ, ਆਦਿ। ਇਸ ਵੇਲੇ ਮੈਂ ਵੀ ਉਨਾ ਹੀ ਜਾਣਦਾ ਹਾਂ, ਜਿੰਨਾ ਤੁਹਾਨੂੰ ਪਤਾ ਹੈ। ਪਰ ਮੈਨੂੰ ਇੰਨਾ ਪਤਾ ਹੈ ਕਿ ਜਦੋਂ ਪਾਤਰ ਕਿਸੇ ਫਰੈਂਚਾਇਜ਼ੀ ’ਚ ਪ੍ਰਸਿੱਧ ਹੋ ਜਾਂਦੇ ਹਨ ਤਾਂ ਉਹ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨੂੰ ਵਾਪਸ ਲਿਆਉਂਦੇ ਹਨ।
ਜੇਕਰ ਅਸੀਂ ਕਹਾਣੀ ’ਤੇ ਨਜ਼ਰ ਮਾਰੀਏ ਤਾਂ ਯਕੀਨੀ ਤੌਰ ’ਤੇ ਬੌਬੀ ਲਈ ਵਾਪਸੀ ਦਾ ਇਕ ਰਸਤਾ ਦਿਖਾਈ ਦਿੰਦਾ ਹੈ। ਰਣਬੀਰ ਦਾ ਸਾਹਮਣਾ ਕਰਨ ਤੋਂ ਪਹਿਲਾਂ ਬੌਬੀ ਦਾ ਕਿਰਦਾਰ ਅਬਰਾਰ ਕੀ ਕਰ ਰਿਹਾ ਸੀ, ਇਹ ਸੀਕੁਅਲ ਦਾ ਹਿੱਸਾ ਹੋ ਸਕਦਾ ਹੈ। ਮਤਲਬ ਜੇਕਰ ‘ਐਨੀਮਲ ਪਾਰਕ’ ਦੀ ਕਹਾਣੀ ਫਲੈਸ਼ਬੈਕ ’ਚ ਜਾਂਦੀ ਹੈ ਤਾਂ ਬੌਬੀ ਦਾ ਕਿਰਦਾਰ ਜ਼ਰੂਰ ਵਾਪਸ ਆ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਸ ਸਾਲ ਇਹ 10 ਫ਼ਿਲਮਾਂ ਬਾਕਸ ਆਫਿਸ ’ਤੇ ਮਚਾਉਣਗੀਆਂ ਧਮਾਲ
NEXT STORY