ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਆਪਣੀਆਂ ਫਿਲਮਾਂ 'ਚ ਬਿਲਕੁੱਲ ਪਰਫੈਕਟ ਹਨ। ਉਹ ਪਰਦੇ 'ਤੇ ਆਪਣੇ ਕਿਰਦਾਰਾਂ ਨਾਲ ਕੋਈ ਸਮਝੌਤਾ ਨਹੀਂ ਕਰਦੇ ਹਨ। ਪਰ ਨਿੱਜੀ ਜ਼ਿੰਦਗੀ ਵਿੱਚ ਅਦਾਕਾਰ ਵਿੱਚ ਤੁਹਾਡੀ ਅਤੇ ਸਾਡੇ ਤਰ੍ਹਾਂ ਦੀਆਂ ਬਹੁਤ ਖਾਮੀਆਂ ਹਨ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਆਮਿਰ ਖਾਨ ਨੇ ਆਪਣੀਆਂ ਬੁਰੀਆਂ ਆਦਤਾਂ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਉਹ ਸ਼ਰਾਬ ਦੀ ਆਦਤ ਡੁੱਬੇ ਰਹਿੰਦੇ ਸਨ।
ਜ਼ੀ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਲਈ ਨਾਨਾ ਪਾਟੇਕਰ ਨਾਲ ਗੱਲਬਾਤ ਕਰਦੇ ਹੋਏ ਆਮਿਰ ਖਾਨ ਨੇ ਆਪਣੀਆਂ ਬੁਰੀਆਂ ਆਦਤਾਂ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਬਾਰੇ ਗੱਲ ਕੀਤੀ। ਉਹ ਕਹਿੰਦੇ ਹਨ ਕਿ, 'ਹੁਣ ਮੈਂ ਸ਼ਰਾਬ ਪੀਣੀ ਛੱਡ ਦਿੱਤੀ ਹੈ। ਹੁਣ ਮੈਂ ਸਿਰਫ਼ ਪਾਈਪ ਪੀਂਦਾ ਹਾਂ। ਪਹਿਲਾਂ ਮੈਂ ਸ਼ਰਾਬ ਪੀਂਦਾ ਸੀ ਤੇ ਜਦੋਂ ਪੀਂਦਾ ਸੀ ਤਾਂ ਮੈਂ ਪੂਰੀ-ਪੂਰੀ ਰਾਤ ਰਾਤ ਪੀਂਦਾ ਸੀ।
ਖੁਦ ਨੂੰ ਐਕਸਟ੍ਰੀਮਿਸਟ ਮੰਨਦੇ ਹਨ ਆਮਿਰ ਖਾਨ
ਉਹ ਅੱਗੇ ਕਹਿੰਦੇ ਹਨ, 'ਸਮੱਸਿਆ ਇਹ ਹੈ ਕਿ ਮੈਂ ਐਕਸਟ੍ਰੀਮਿਸਟ ਵਿਅਕਤੀ ਹਾਂ। ਜੇਕਰ ਮੈਂ ਕੁਝ ਕਰਦਾ ਹਾਂ, ਤਾਂ ਮੈਂ ਕਰਦਾ ਰਹਿੰਦਾ ਹਾਂ ਅਤੇ ਰੁਕਦਾ ਨਹੀਂ। ਮੈਂ ਜਾਣਦਾ ਹੈ ਕਿ ਇਹ ਸਹੀ ਚੀਜ਼ ਨਹੀਂ ਹੈ। ਮੈਂ ਇਸ ਤੋਂ ਵਾਕਿਫ ਰਹਿੰਦਾ ਹਾਂ ਕਿ ਮੈਂ ਗਲਤ ਕਰ ਰਿਹਾ ਹਾਂ, ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਹਾਂ। ਆਮਿਰ ਖਾਨ ਨੇ ਅੱਗੇ ਕਿਹਾ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਦੂਰ ਫਿਲਮਾਂ ਲਈ ਇਕ ਵੱਖਰੀ ਕਿਸਮ ਦੇ ਵਿਅਕਤੀ ਹਨ। ਫਿਲਮ ਦੇ ਸੈੱਟ 'ਤੇ ਉਹ ਹਰ ਕੰਮ ਸਮੇਂ 'ਤੇ ਕਰਦੇ ਹਨ ਅਤੇ ਅੱਜ ਤੱਕ ਕਦੇ ਵੀ ਸ਼ੂਟਿੰਗ ਲਈ ਲੇਟ ਨਹੀਂ ਪਹੁੰਚੇ ਹਨ।
ਪਰਦੇ 'ਤੇ ਵਾਪਸ ਜਾਣ ਲਈ ਹਨ ਤਿਆਰ
ਦੱਸ ਦੇਈਏ ਕਿ ਕਰੀਨਾ ਕਪੂਰ ਨਾਲ ਆਪਣੀ ਪਿਛਲੀ ਫਿਲਮ ਲਾਲ ਸਿੰਘ ਚੱਢਾ ਦੇ ਫਲਾਪ ਹੋਣ ਤੋਂ ਬਾਅਦ ਅਦਾਕਾਰ ਪਰਦੇ ਤੋਂ ਦੂਰ ਸਨ। ਹੁਣ ਉਹ ਫਿਲਮ 'ਸਿਤਾਰੇ ਜ਼ਮੀਨ ਪਰ' ਨਾਲ ਵਾਪਸੀ ਕਰਨ ਲਈ ਤਿਆਰ ਹੈ। ਇਸ ਫਿਲਮ 'ਚ ਦਰਸ਼ੀਲ ਸਫਾਰੀ ਅਤੇ ਜੇਨੇਲੀਆ ਡਿਸੂਜ਼ਾ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।
ਭਾਗਿਆਸ਼੍ਰੀ ਨੇ ਸਾੜ੍ਹੀ 'ਚ ਦਿੱਤੇ ਪੋਜ਼, ਵੇਖ ਫੈਨਜ਼ ਨੇ ਕਿਹਾ- ਬਹੁਤ ਖੂਬਸੂਰਤ ਮੈਮ
NEXT STORY