ਮੁੰਬਈ- ਅੱਲੂ ਅਰਜੁਨ ਨੂੰ ਭਗਦੜ ਮਾਮਲੇ ਵਿੱਚ 13 ਦਸੰਬਰ ਨੂੰ ਜੇਲ੍ਹ ਜਾਣਾ ਪਿਆ ਸੀ। ਉਸ ਨੂੰ ਉਸੇ ਦਿਨ ਤੇਲੰਗਾਨਾ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾ ਰਿਹਾ ਹੈ, ਜਿਸ ਕਾਰਨ ਉਸ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੇ ਸਵਾਲ ਉਠਾਏ ਹਨ ਕਿ ਉਹ ਹਾਦਸੇ 'ਚ ਗੰਭੀਰ ਜ਼ਖਮੀ ਹੋਈ ਮ੍ਰਿਤਕ ਔਰਤ ਦੇ ਪੁੱਤਰ ਨੂੰ ਮਿਲਣ ਲਈ ਹਸਪਤਾਲ ਕਿਉਂ ਨਹੀਂ ਗਿਆ। ਫਿਲਹਾਲ ਉਹ ਹਸਪਤਾਲ 'ਚ ਜ਼ੇਰੇ ਇਲਾਜ ਹੈ। ਹੁਣ ਆਲੂ ਅਰਜੁਨ ਨੇ ਲੋਕਾਂ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਦੱਸਿਆ ਹੈ ਕਿ ਉਹ ਬੱਚੇ ਨੂੰ ਮਿਲਣ ਹਸਪਤਾਲ ਕਿਉਂ ਨਹੀਂ ਪਹੁੰਚੇ।
ਪੀੜਤ ਬੱਚੇ ਨੂੰ ਨਾ ਮਿਲਣ ਦਾ ਦਿੱਤਾ ਕਾਰਨ
ਹੈਦਰਾਬਾਦ ਦੇ ਸੰਧਿਆ ਥੀਏਟਰ 'ਚ 'ਪੁਸ਼ਪਾ 2' ਦੇ ਪ੍ਰੀਮੀਅਰ ਦੌਰਾਨ ਭਗਦੜ ਮਚ ਗਈ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ 8 ਸਾਲਾ ਪੁੱਤਰ ਜ਼ਖਮੀ ਹੋ ਗਿਆ। ਸੁਪਰਸਟਾਰ ਨੇ ਪੀੜਤ ਬੱਚੇ ਲਈ ਆਪਣੀ ਚਿੰਤਾ ਜ਼ਾਹਰ ਕੀਤੀ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਲੂ ਅਰਜੁਨ ਨੇ ਐਤਵਾਰ 15 ਦਸੰਬਰ ਨੂੰ ਇੰਸਟਾਗ੍ਰਾਮ 'ਤੇ ਇਕ ਨੋਟ ਸ਼ੇਅਰ ਕੀਤਾ, ਜਿਸ 'ਚ ਉਸ ਨੇ ਦੱਸਿਆ ਕਿ ਉਹ ਬੱਚੇ ਨੂੰ ਮਿਲਣ ਹਸਪਤਾਲ ਕਿਉਂ ਨਹੀਂ ਗਏ। ਅਦਾਕਾਰ ਨੇ ਪੋਸਟ ਵਿੱਚ ਦੱਸਿਆ ਕਿ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਨੂੰ ਇਸ ਸਮੇਂ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਨਾ ਮਿਲਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਰਣਬੀਰ ਕਪੂਰ ਨਾਲ ਸੈਫ ਅਲੀ ਖਾਨ ਦੀ ਹੋਈ ਬਹਿਸ! ਵੀਡੀਓ ਵਾਇਰਲ
ਬੱਚੇ ਬਾਰੇ ਪ੍ਰਗਟਾਈ ਚਿੰਤਾ
ਅੱਲੂ ਅਰਜੁਨ ਨੇ ਇੱਕ ਭਾਵੁਕ ਨੋਟ ਵਿੱਚ ਲਿਖਿਆ, 'ਮੈਂ ਸ੍ਰੀ ਤੇਜ ਬਾਰੇ ਬਹੁਤ ਚਿੰਤਤ ਹਾਂ, ਜੋ ਕਿ ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਜ ਅਧੀਨ ਹੈ।' ਉਹ ਅੱਗੇ ਲਿਖਦਾ ਹੈ, 'ਕਾਨੂੰਨੀ ਪ੍ਰਕਿਰਿਆ ਦੇ ਕਾਰਨ, ਮੈਨੂੰ ਇਸ ਸਮੇਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਾ ਮਿਲਣ ਦੀ ਸਲਾਹ ਦਿੱਤੀ ਗਈ ਹੈ। ਮੇਰੀਆਂ ਦੁਆਵਾਂ ਉਸਦੇ ਨਾਲ ਹਨ। ਮੈਂ ਡਾਕਟਰੀ ਅਤੇ ਪਰਿਵਾਰਕ ਲੋੜਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲੈਣ ਲਈ ਵਚਨਬੱਧ ਹਾਂ। ਮੈਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਜਲਦੀ ਤੋਂ ਜਲਦੀ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਣਬੀਰ ਕਪੂਰ ਨਾਲ ਸੈਫ ਅਲੀ ਖਾਨ ਦੀ ਹੋਈ ਬਹਿਸ! ਵੀਡੀਓ ਵਾਇਰਲ
NEXT STORY