ਜਲੰਧਰ (ਬਿਊਰੋ) – ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੇ ਬੀਤੇ ਦਿਨੀਂ ਘਰ 'ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਅਦਾਕਾਰ ਆਸਿਫ ਨੇ ਮੈਕਲੋਡਗੰਜ 'ਚ ਜੋਗੀਬਾੜਾ ਰੋਡ ਸਥਿਤ ਇਕ ਕੈਫੇ ਕੋਲ ਖ਼ੁਦਕੁਸ਼ੀ ਕੀਤੀ ਹੈ। ਅਦਾਕਾਰ ਦੇ ਖ਼ੁਦਕੁਸ਼ੀ ਕਰਨ ਪਿੱਛੇ ਉਨ੍ਹਾਂ ਦਾ ਡਿਪ੍ਰੇਸ਼ਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੂੰ ਅਦਾਕਾਰ ਦੇ ਕੈਮਰੇ 'ਚੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ।
ਦੱਸਿਆ ਜਾ ਰਿਹਾ ਹੈ ਕਿ ਆਫਿਸ ਬਸਰਾ ਪਿਛਲੇ 5 ਸਾਲਾਂ ਤੋਂ ਮ ਮੈਕਲੋੜਗੰਜ 'ਚ ਇਕ ਕਿਰਾਏ ਦੇ ਘਰ 'ਚ ਰਹਿ ਰਹੇ ਸਨ। ਉਨ੍ਹਾਂ ਦਾ ਇਕ ਵਿਦੇਸ਼ੀ ਜਨਾਨੀ ਵੀ ਰਹਿ ਰਹੀ ਸੀ। ਵੀਰਵਾਰ ਨੂੰ ਦੁਪਹਿਰ ਉਹ ਆਪਣੇ ਕੁੱਤੇ ਨੂੰ ਘੁੰਮਾਉਣ ਨਿਕਲੇ ਸਨ। ਇਸ ਤੋਂ ਬਾਅਦ ਵਾਪਸ ਆ ਕੇ ਉਨ੍ਹਾਂ ਨੇ ਇਸ ਰੱਸੀ (ਪਟੇ) ਨਾਲ ਫ਼ਾਹਾ ਲੈ ਲਿਆ।
ਦੱਸਣਯੋਗ ਹੈ ਕਿ ਆਸਿਫ ਬਸਰਾ ਪ੍ਰਸਿੱਧ ਟੀ. ਵੀ. ਐਕਟਰ ਵੀ ਸਨ। ਉਹ ਕਈ ਬਾਲੀਵੁੱਡ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਹਾਲੀਵੁੱਡ 'ਚ ਵੀ ਨਜ਼ਰ ਆ ਚੁੱਕੇ ਹਨ। ਆਸਿਫ 'ਪਰਜਾਨੀਆਂ', 'ਆਊਟਸੋਰਸ', 'ਵਨਸ ਅਪਾਨ ਏ ਟਾਈਮ ਇਨ ਮੁੰਬਈ' ਤੇ ਹਿਮਾਚਲੀ ਫ਼ਿਲਮ 'ਸਾਂਝ' 'ਚ ਵੀ ਨਜ਼ਰ ਆ ਚੁੱਕੇ ਹਨ। ਆਫਿਸ ਬਸਰਾ ਮਸ਼ਹੂਰ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਫ਼ਿਮਲ 'ਕਾਈ ਪੋ ਚੇ' 'ਚ ਕੰਮ ਕਰ ਚੁੱਕੇ ਹਨ। ਦੱਸ ਦਈਏ ਕਿ ਇਸ ਫ਼ਿਲਮ ਦੇ ਦੋ ਸ਼ਾਨਦਾਰ ਅਦਾਕਾਰ ਇਸੇ ਸਾਲ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਇਸ ਤੋਂ ਪਹਿਲਾਂ ਛੋਟੇ ਪਰਦੇ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਦਾ ਅੰਤ ਕਰ ਲਿਆ, ਜਿਨ੍ਹਾਂ 'ਚੋਂ ਇਕ ਸੁਸ਼ਾਂਤ ਸਿੰਘ ਰਾਜਪੂਤ ਵੀ ਸ਼ਾਮਲ ਹਨ।
ਸੋਨੂੰ ਸੂਦ ਨੇ ਲਾਕਡਾਊਨ 'ਚ ਲਿਖੀ ਕਿਤਾਬ, ਬੋਲੇ-'ਇਹ ਹੈ ਮੇਰੀ ਜ਼ਿੰਦਗੀ ਦੀ ਕਹਾਣੀ'
NEXT STORY