ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਨੇਕ ਕੰਮਾਂ ਦਾ ਸਿਲਸਿਲਾ ਜਾਰੀ ਹੈ। ਸੋਨੂੰ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਸੋਨੂੰ ਨੇ ਲਾਕਡਾਊਨ ਤੋਂ ਲੈ ਕੇ ਹੁਣ ਤੱਕ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਜਿਸ ਕਾਰਨ ਲੋਕ ਸੋਨੂੰ ਸੂਦ ਨੂੰ ਮਸੀਹਾ ਕਹਿਣ ਲੱਗੇ ਹਨ ਪਰ ਸੋਨੂੰ ਖ਼ੁਦ ਨੂੰ ਮਸੀਹਾ ਨਹੀਂ ਸਮਝਦੇ। ਆਪਣੇ ਆਪ ਨੂੰ ਆਮ ਇਨਸਾਨ ਸਮਝਦੇ ਹਨ। ਸੋਨੂੰ ਨੇ ਲੋਕਾਂ ਨੂੰ ਇਹ ਗੱਲ ਸਮਝਾਉਣ ਲਈ ਇਕ ਕਿਤਾਬ ਲਿਖ ਦਿੱਤੀ ਹੈ।
ਸੋਨੂੰ ਨੇ ਲਾਕਡਾਊਨ ਦੌਰਾਨ ਇਕ ਕਿਤਾਬ ਲਿਖੀ ਹੈ ਜਿਸ ਦਾ ਨਾਂ ਹੈ 'ਆਈ ਐਮ ਨੋ ਮਸੀਹਾ'। ਇਸ ਗੱਲ ਦੀ ਜਾਣਕਾਰੀ ਅਦਾਕਾਰ ਨੇ ਟਵੀਟ ਰਾਹੀਂ ਦਿੱਤੀ ਹੈ। ਸੋਨੂੰ ਨੇ ਲਿਖਿਆ ਹੈ ਕਿ ਮੈਨੂੰ ਖ਼ੁਸ਼ੀ ਹੈ ਕਿ ਮੇਰੀ ਕਿਤਾਬ 'ਆਈ ਐਮ ਨੋ ਮਸੀਹਾ' ਦਸੰਬਰ 'ਚ ਲਾਂਚ ਹੋ ਰਹੀ ਹੈ। ਇਹ ਮੇਰੀ ਜ਼ਿੰਦਗੀ ਦੀ ਕਹਾਣੀ ਹੈ, ਜਿਵੇਂ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦੀ ਹੈ। ਅਦਾਕਾਰ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਇਸ ਕਿਤਾਬ ਨੂੰ ਪੜਨ। ਸੋਨੂੰ ਇਸ ਕਿਤਾਬ 'ਚ ਇਹ ਵੀ ਦੱਸਣ ਜਾ ਰਹੇ ਹਨ ਕਿ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨਾਲ ਉਨ੍ਹਾਂ ਦੀ ਜ਼ਿੰਦਗੀ ਕਿੰਝ ਬਦਲ ਗਈ। ਪ੍ਰਸ਼ੰਸਕ ਇਸ ਟਵੀਟ ਨੂੰ ਖ਼ੂਬ ਲਾਈਕ ਕਰ ਰਹੇ ਹਨ। ਲੋਕ ਸੋਨੂੰ ਦੀ ਇਸ ਕਿਤਾਬ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਦੱਸ ਦੇਈਏ ਕਿ ਸੋਨੂੰ ਅਦਾਕਾਰ ਹੋਣ ਦੇ ਬਾਅਦ ਵੀ ਮਿੱਟੀ ਨਾਲ ਜੁੜੇ ਹੋਏ ਹਨ। ਸੋਨੂੰ ਹੁਣ ਤੱਕ ਲੱਖਾਂ ਲੋਕਾਂ ਦੀ ਜ਼ਿੰਦਗੀ 'ਚ ਖ਼ੁਸ਼ੀਆਂ ਲਿਆ ਚੁੱਕੇ ਹਨ। ਹਰ ਕੋਈ ਉਨ੍ਹਾਂ ਨੂੰ ਦਿਲ ਤੋਂ ਦੁਆ ਦੇ ਰਿਹਾ ਹੈ। ਅਦਾਕਾਰ ਸੋਨੂੰ ਸੂਦ ਦੇ ਇਨ੍ਹਾਂ ਨੇਕ ਕੰਮਾਂ ਦਾ ਸਿਲਸਿਲਾ ਅੱਗੇ ਵੀ ਜਾਰੀ ਰਹਿਣ ਵਾਲਾ ਹੈ।
ਮੁੜ ਪਰਦੇ 'ਤੇ ਆਵੇਗਾ 'ਜੱਗਾ ਜੱਟ', ਦਿਲ ਨੂੰ ਛੂਹ ਲੈਣ ਵਾਲੇ ਪੰਜਾਬ ਦੇ 'ਰੌਬਿਨਹੁੱਡ' ਦੀ ਕਹਾਣੀ
NEXT STORY