ਮੁੰਬਈ : ਬਾਲੀਵੁੱਡ ਦੇ ਦਿੱਗਜ ਅਦਾਕਾਰ ਕਬੀਰ ਬੇਦੀ 70 ਸਾਲ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਚੌਥੀ ਵਾਰ ਵਿਆਹ ਰਚਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਪਣੀ ਨਜ਼ਦੀਕੀ ਦੋਸਤ ਪਰਵੀਨ ਦੁਸਾਂਝ (42) ਨਾਲ ਕਬੀਰ ਬੇਦੀ ਨੇ ਆਪਣੇ ਜਨਮ ਦਿਨ ਮੌਕੇ ਵਿਆਹ ਕਰਵਾਇਆ, ਜਿਸ 'ਚ ਅਦਾਕਾਰ ਗੁਲਸ਼ਨ ਗਰੋਵਰ ਨੇ ਉਨ੍ਹਾਂ ਨੂੰ 10 ਵਿਆਹ ਹੋਰ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਕਬੀਰ ਨੇ 6 ਸਾਲ ਪਹਿਲਾਂ ਹੀ ਪਰਵੀਨ ਨੂੰ ਪ੍ਰਪੋਜ਼ ਕਰ ਦਿੱਤਾ ਸੀ। ਇਸ ਮੌਕੇ ਕਬੀਰ ਨੇ ਕਿਹਾ, ''ਮੇਰੇ 70ਵੇਂ ਜਨਮ ਦਿਨ 'ਤੇ ਸਭ ਦਾ ਸਵਾਗਤ ਹੈ। ਮੇਰਾ ਮੰਨਣੈ ਕਿ ਇਸ ਖੇਤਰ 'ਚ ਕਰੀਅਰ ਦੇ 25 ਸਾਲ ਬਿਤਾਉਣ ਵਾਲੇ ਹਰੇਕ ਵਿਅਕਤੀ ਨੂੰ ਆਸਕਰ ਮਿਲਣਾ ਚਾਹੀਦੈ ਅਤੇ ਇਸ 'ਚ ਮੈਂ ਵੀ ਸ਼ਾਮਲ ਹਾਂ।''
ਇਸ ਪਿੱਛੋਂ ਪਰਵੀਨ ਨੇ ਕਬੀਰ ਦੇ ਜਨਮ ਦਿਨ 'ਤੇ ਦਿੱਲੀ ਦੇ ਸੂਫੀ ਬੈਂਡ ਨੂੰ ਪੇਸ਼ ਕੀਤਾ ਅਤੇ ਕਿਹਾ ਕਿ ਅਜੇ ਹੋਰ ਵੀ ਤੋਹਫੇ ਬਾਕੀ ਹਨ। ਪਰਵੀਨ ਨੇ ਟਵਿਟਰ 'ਤੇ ਆਪਣੇ ਵਿਆਹ ਦੀ ਤਸਵੀਰ ਸਾਂਝੀ ਕਰਦਿਆਂ ਪਤੀ ਕਬੀਰ ਬੇਦੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦੋਹਾਂ ਨੇ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ। ਉਹ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਦੇ ਬੰਧਨ 'ਚ ਬੱਝੇ।
ਦੱਸ ਦੇਈਏ ਕਿ ਕਬੀਰ ਬੇਦੀ ਦੀ ਪਹਿਲੇ ਵਿਆਹ 'ਚੋਂ ਬੇਟੀ ਪੂਜਾ ਬੇਦੀ ਮਸ਼ਹੂਰ ਹਸਤੀ ਹੈ। ਪਿਤਾ ਦੇ ਨਵੇਂ ਵਿਆਹ 'ਤੇ ਉਸ ਨੇ ਟਵੀਟ ਕਰਦਿਆਂ ਆਪਣੀ ਮਤਰੇਈ ਮਾਂ ਨੂੰ ਚੁੜੇਲ ਤੱਕ ਕਹਿ ਦਿੱਤਾ। ਉਸ ਨੇ ਟਵੀਟ ਕੀਤਾ, ''ਹਰ ਕਹਾਣੀ 'ਚ ਇਕ ਚੁੜੇਲ ਜਾਂ ਮਤਰੇਈ ਮਾਂ ਹੁੰਦੀ ਹੈ। ਮੇਰੀ ਮਾਂ ਆ ਗਈ। @iKabirBedi ਨੇ @parveendusanj ਪਰਵੀਨ ਦੁਸਾਂਝ ਨਾਲ ਵਿਆਹ ਕਰਵਾ ਲਿਆ।'' ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪੂਜਾ ਅਤੇ ਕਬੀਰ ਬੇਦੀ ਵਿਚਾਲੇ ਅਣਬਣ ਚੱਲ ਰਹੀ ਸੀ। ਖੈਰ, ਹਾਲ ਹੀ 'ਚ ਆਈ ਫਿਲਮ 'ਦਿਲਵਾਲੇ' ਵਿਚ ਕਬੀਰ ਖਲਨਾਇਕ ਦੇ ਕਿਰਦਾਰ 'ਚ ਨਜ਼ਰ ਆਏ ਹਨ।
'ਕਾਮੇਡੀ ਨਾਈਟਸ..' ਦਾ ਹੈ ਅੱਜ ਆਖਰੀ ਦਿਨ, ਗੁੱਥੀ ਦੀਆਂ ਅੱਖਾਂ 'ਚੋਂ ਕਿਰੇ ਹੰਝੂ : VIDEO
NEXT STORY