ਮੁੰਬਈ : ਟੀ.ਵੀ. ਦਾ ਮਸ਼ਹੂਰ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦਾ ਅੱਜ ਭਾਵ 17 ਜਨਵਰੀ 2016 ਨੂੰ ਆਖਰੀ ਐਪੀਸੋਡ ਪ੍ਰਸਾਰਿਤ ਹੋਵੇਗਾ। ਸ਼ੋਅ ਦੀ ਸ਼ੂਟਿੰਗ ਪਹਿਲਾਂ ਹੀ ਹੋ ਚੁੱਕੀ ਹੈ, ਜਿਸ ਦੀਆਂ ਕੁਝ ਤਸਵੀਰਾਂ ਸ਼ੋਅ 'ਚ ਗੁੱਥੀ ਦਾ ਕਿਰਦਾਰ ਨਿਭਾਉਣ ਵਾਲੇ ਸੁਨੀਲ ਗਰੋਵਰ ਅਤੇ ਮੰਜੂ ਸ਼ਰਮਾ (ਸੁਮੋਨਾ ਚਕਰਵਰਤੀ) ਸਮੇਤ ਹੋਰ ਸਿਤਾਰਿਆਂ ਨੇ ਟਵਿਟਰ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਰੀ ਕਾਸਟ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ 9 ਜਨਵਰੀ ਨੂੰ ਹੋਈ ਸੀ, ਜਿਸ 'ਚ ਅਕਸ਼ੈ ਕੁਮਾਰ ਅਤੇ ਨਿਮਰਤ ਕੌਰ ਆਪਣੀ ਫਿਲਮ 'ਏਅਰਲਿਫਟ' ਨੂੰ ਪ੍ਰਮੋਟ ਕਰਨ ਲਈ ਪਹੁੰਚੇ ਸਨ। 'ਕਾਮੇਡੀ ਨਾਈਟਸ..' ਦਾ ਪਹਿਲਾ ਐਪੀਸੋਡ 22 ਜੂਨ 2013 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਸ਼ੋਅ ਦੇ ਆਖਰੀ ਐਪੀਸੋਡ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਗੁੱਥੀ ਭਾਵ ਸੁਨੀਲ ਗਰੋਵਰ ਭਾਵੁਕ ਹੋ ਗਏ। ਇਨ੍ਹਾਂ ਹੀ ਨਹੀਂ, ਜੋਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਸਿਗਨੇਚਰ ਗੀਤ 'ਹਮ ਆਏ ਹੈਂ ਬਗੀਆ ਮੇਂ' ਗਾਉਣ ਲਈ ਕਿਹਾ ਤਾਂ ਉਹ ਆਪਣੇ ਹੰਝੂ ਰੋਕ ਨਾ ਸਕੇ।
ਟੀ.ਵੀ. ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਨੇ ਬੁਆਏਫ੍ਰੈਂਡ ਨਾਲ ਕੀਤੀ ਕੁੜਮਾਈ, ਸਾਹਮਣੇ ਆਈਆਂ ਤਸਵੀਰਾਂ
NEXT STORY