ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਜ਼ਰੂਰਤਮੰਦ ਲੋਕਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਹਨ। ਉਹ ਅਕਸਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ। ਲਾਕਡਾਊਨ ਤੋਂ ਬਾਅਦ ਵੀ ਅਦਾਕਾਰ ਲੋਕਾਂ ਦੀ ਮਦਦ ਕਰਦਾ ਰਿਹਾ ਅਤੇ ਹੁਣ ਮੁੜ ਤੋਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਮਦਦ ਲਈ ਅਦਾਕਾਰ ਅੱਗੇ ਆਇਆ ਹੈ, ਜਿਸ ਦਾ ਇੱਕ ਵੀਡੀਓ ਵੀ ਸੋਨੂੰ ਸੂਦ ਵੱਲੋਂ ਸਾਂਝਾ ਕੀਤਾ ਗਿਆ ਹੈ।
ਦੱਸ ਦਈਏ ਕਿ ਆਦਿਵਾਸੀ ਕਬੀਲੇ ਨਾਲ ਸਬੰਧ ਰੱਖਣ ਵਾਲਾ ਸੋਨਾਬਾਬੂ ਹੇਮਬਰਮ ਤਿੰਨ ਮਹੀਨਿਆਂ ਤੋਂ ਅੱਖਾਂ ਦੇ ਕੈਂਸਰ ਤੋਂ ਪੀੜਤ ਹੈ। ਉਸ ਦੇ ਮਾਤਾ-ਪਿਤਾ ਦੁਮਕਾ, ਰਾਮਪੁਰਹਾਟ, ਕੋਲਕਾਤਾ, ਰਾਂਚੀ, ਜਮਸ਼ੇਦਪੁਰ ਤੋਂ ਨਵੀਂ ਦਿੱਲੀ ਇਲਾਜ ਕਰਵਾ ਚੁੱਕੇ ਹਨ ਪਰ ਸੋਨਾਬਾਬੂ ਨੂੰ ਹਰ ਥਾਂ ਤੋਂ ਰੈਫਰ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਬੱਚੇ ਦੇ ਇਲਾਜ ਲਈ ਉਸ ਦੇ ਮਾਪਿਆਂ ਨੇ ਆਪਣੀ ਸਾਰੀ ਜਾਇਦਾਦ ਤੱਕ ਵੇਚ ਦਿੱਤੀ ਹੈ ਪਰ ਆਰਥਿਕ ਪੱਖੋਂ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਇਹ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਤੋਂ ਅਸਮਰਥ ਹੈ । ਇਸ ਤੋਂ ਬਾਅਦ ਸੋਨੂੰ ਸੂਦ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਸ 'ਚ ਉਨ੍ਹਾਂ ਨੇ ਇਲਾਜ ਦਾ ਭਰੋਸਾ ਦਿੰਦੇ ਹੋਏ ਮੁੰਬਈ ਆਉਣ ਲਈ ਟਿਕਟਾਂ ਭੇਜਣ ਦੀ ਗੱਲ ਕਹੀ ਹੈ ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਅਕਸ਼ੇ ਕੁਮਾਰ ਨੇ ਲਾਂਚ ਕੀਤਾ ਫੈਸ਼ਨ ਬ੍ਰਾਂਡ, ਪਹਿਲੀ ਵਾਰ ਦਿਖਾਇਆ ਆਪਣਾ ਘਰ
NEXT STORY