ਮੁੰਬਈ : ਆਪਣੀਆਂ ਫਿਲਮਾਂ 'ਚ ਮਸਾਲਾ ਲਿਆਉਣ ਲਈ ਅੱਜਕਲ ਨਿਰਦੇਸ਼ਕ ਹੀਰੋਇਨਾਂ ਤੋਂ ਕਾਫੀ ਕੁਝ ਕਰਵਾਉਂਦੇ ਹਨ। ਉਨ੍ਹਾਂ ਦੇ ਕੱਪੜੇ ਛੋਟੇ ਕਰਵਾਉਣ ਦੇ ਨਾਲ-ਨਾਲ ਲੁਹਾ ਵੀ ਦਿੰਦੇ ਹਨ ਪਰ ਇਹ ਸਭ ਸਿਰਫ ਹੀਰੋਇਨਾਂ ਤੱਕ ਹੀ ਸੀਮਤ ਨਹੀਂ, ਸਗੋਂ ਹੀਰੋਜ਼ ਨੂੰ ਵੀ ਇਹ ਸਭ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਦਾਕਾਰਾਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਸਕ੍ਰਿਪਟ ਦੀ ਮੰਗ ਅਨੁਸਾਰ ਕੱਪੜੇ ਲਾਹ ਦੇਣ ਤੋਂ ਪਰਹੇਜ਼ ਨਹੀਂ ਕੀਤਾ।
ਆਮਿਰ ਖਾਨ
ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਪੀ.ਕੇ.' 'ਚ ਸੁਪਰ ਸਟਾਰ ਆਮਿਰ ਖਾਨ ਨੇ ਏਲੀਅਨ ਦੇ ਕਿਰਦਾਰ ਲਈ ਬਿਨਾਂ ਕੱਪੜਿਆਂ ਦੇ ਸ਼ੂਟਿੰਗ ਕੀਤੀ।
ਨੀਲ ਨਿਤਿਨ ਮੁਕੇਸ਼
ਫਿਲਮ 'ਜੇਲ' ਵਿਚ ਨੀਲ ਨਿਤਿਨ ਮੁਕੇਸ਼' ਵੀ ਬਿਨਾਂ ਕੱਪੜਿਆਂ ਦੇ ਨਜ਼ਰ ਆ ਚੁੱਕੇ ਹਨ।
ਜਾਨ ਅਬਰਾਹਿਮ
ਬਾਲੀਵੁੱਡ ਦੇ ਹੈਂਡਸਮ ਹੰਕ ਜਾਨ ਅਬਰਾਹਿਮ ਨੇ ਫਿਲਮ 'ਨਿਊਯਾਰਕ' ਦੇ ਦ੍ਰਿਸ਼ 'ਚ ਕੱਪੜੇ ਲਾਹੁਣ ਤੋਂ ਜ਼ਰਾ ਵੀ ਪਰਹੇਜ਼ ਨਹੀਂ ਕੀਤਾ ਸੀ।
ਰਣਬੀਰ ਕਪੂਰ
ਲੱਖਾਂ ਦਰਸ਼ਕਾਂ ਦੇ ਦਿਲਾਂ ਦੀ ਧੜਕਨ ਰਣਬੀਰ ਕਪੂਰ ਨੇ ਆਪਣੀ ਪਹਿਲੀ ਫਿਲਮ 'ਸਾਂਵਰੀਆ' ਦੇ ਇਕ ਗੀਤ ਲਈ ਸਿਰਫ ਤੌਲੀਆ ਪਹਿਨ ਕੇ ਡਾਂਸ ਕੀਤਾ ਸੀ।
ਮਿਲਿੰਦ ਸੋਮਨ
ਬਾਲੀਵੁੱਡ ਦੇ ਪਹਿਲੇ ਮੇਲ ਮਾਡਲ ਮਿਲਿੰਦ ਸੋਮਨ ਨੇ ਫਿਲਮ 'ਵੈਲੀ ਆਫ ਫਲਾਵਰਸ' ਲਈ ਨਿਊਡ ਦ੍ਰਿਸ਼ ਕੀਤਾ ਸੀ।
ਰਾਜਕੁਮਾਰ ਰਾਵ
ਫਿਲਮ ਸ਼ਾਹਿਦ 'ਚ ਅਦਾਕਾਰ ਰਾਜਕੁਮਾਰ ਰਾਵ ਵੀ ਨਿਊਡ ਦ੍ਰਿਸ਼ ਕਰ ਚੁੱਕੇ ਹਨ।
ਰਾਹੁਲ ਬੋਸ
ਫਿਲਮ 'ਸਪਲਿਟ ਵਾਈਡ ਓਪਨ' ਵਿਚ ਨਿਊਡ ਦ੍ਰਿਸ਼ ਕਰਨ ਕਾਰਨ ਰਾਹੁਲ ਬੌਸ ਕਾਫੀ ਚਰਚਾ 'ਚ ਰਹੇ ਸਨ।
ਰਣਦੀਪ ਹੁੱਡਾ
ਅਦਾਕਾਰ ਰਣਦੀਪ ਹੁੱਡਾ ਨੇ ਫਿਲਮ 'ਰੰਗਰਸੀਆ' ਲਈ ਕੱਪੜਿਆਂ ਤੋਂ ਬਿਨਾਂ ਕੁਝ ਦ੍ਰਿਸ਼ ਫਿਲਮਾਏ ਸਨ।
ਸਲਮਾਨ ਖਾਨ ਨਾਲ ਪਰਫਾਰਮ ਕਰਨਗੇ ਹਨੀ ਸਿੰਘ
NEXT STORY