ਮੁੰਬਈ- ਬਾਲੀਵੁੱਡ ਇੰਡਸਟਰੀ ‘ਚ ਕਈ ਅਦਾਕਾਰਾਂ ਦੇ ਵਿਆਹ ਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਖਬਰਾਂ ਚਰਚਾ 'ਚ ਰਹਿੰਦੀਆਂ ਹਨ। ਇਨ੍ਹਾਂ ਅਦਾਕਾਰਾਂ ‘ਚ ਇੱਕ ਗੁਆਂਢੀ ਦੇਸ਼ ਦੀ ਅਦਾਕਾਰਾ ਵੀ ਸ਼ਾਮਲ ਹੈ ਜਿਸ ਦਾ ਨਾਂ ਹੈ ਜ਼ੇਬਾ ਬਖਤਿਆਰ। ਇਸ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਨੇ ਸਾਲ 1991 ‘ਚ ਰਿਸ਼ੀ ਕਪੂਰ ਨਾਲ ਫਿਲਮ ‘ਹਿਨਾ’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਸੀ ਜੋ ਰਾਜ ਕਪੂਰ ਦੀ ਆਖਰੀ ਫਿਲਮ ਸੀ। ਇਸ ਫਿਲਮ ਨੇ ਜ਼ੇਬਾ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਪਰ ਉਸ ਦੀ ਨਿੱਜੀ ਜ਼ਿੰਦਗੀ ਨੇ ਉਸ ਨੂੰ ਹਮੇਸ਼ਾ ਸੁਰਖੀਆਂ ‘ਚ ਰੱਖਿਆ।
ਜ਼ੇਬਾ ਬਖਤਿਆਰ ਦੀ ਬਾਲੀਵੁੱਡ ‘ਚ ਐਂਟਰੀ
ਜ਼ੇਬਾ ਬਖਤਿਆਰ ਤਾਂ ਪਹਿਲਾਂ ਹੀ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਸੀ ਪਰ ਜਦੋਂ ਉਸ ਨੇ ਫਿਲਮ ‘ਹਿਨਾ’ ਰਾਹੀਂ ਬਾਲੀਵੁੱਡ ‘ਚ ਡੈਬਿਊ ਕੀਤਾ ਤਾਂ ਉਸ ਨੇ ਭਾਰਤੀ ਦਰਸ਼ਕਾਂ ‘ਚ ਵੀ ਆਪਣੀ ਪਛਾਣ ਬਣਾ ਲਈ। ਇਸ ਫਿਲਮ ‘ਚ ਰਿਸ਼ੀ ਕਪੂਰ ਨਾਲ ਉਸ ਦੀ ਜੋੜੀ ਨੂੰ ਕਾਫੀ ਸਰਾਹਿਆ ਗਿਆ ਸੀ। ਰਾਜ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਖਰੀ ਫਿਲਮ ਵਜੋਂ ਇਸ ਪ੍ਰੋਜੈਕਟ ਨੂੰ ਰਣਧੀਰ ਕਪੂਰ ਦੇ ਨਿਰਦੇਸ਼ਨ ਹੇਠ ਪੂਰਾ ਕੀਤਾ ਗਿਆ ਸੀ ਅਤੇ ਇਹ ਫਿਲਮ ਬਾਕਸ ਆਫਿਸ ‘ਤੇ ਬਹੁਤ ਸਫਲ ਰਹੀ ਸੀ। ਹਾਲਾਂਕਿ ਇਸ ਕਾਮਯਾਬੀ ਤੋਂ ਬਾਅਦ ਜ਼ੇਬਾ ਕੋਲ ਬਾਲੀਵੁੱਡ ‘ਚ ਜ਼ਿਆਦਾ ਫਿਲਮਾਂ ਨਹੀਂ ਆਈਆਂ।
ਇਹ ਵੀ ਪੜ੍ਹੋ- ਹਿਨਾ ਖ਼ਾਨ ਨੂੰ Google ਤੋਂ ਮਿਲੀ ਖੁਸ਼ਖ਼ਬਰੀ, ਸਭ ਤੋਂ ਵੱਧ ਸਰਚ ਹੋਣ ਵਾਲੀ ਬਣੀ ਅਦਾਕਾਰਾ
ਜ਼ੇਬਾ ਬਖਤਿਆਰ ਦਾ ਬਾਲੀਵੁੱਡ ਕਰੀਅਰ
‘ਹਿਨਾ’ ਤੋਂ ਬਾਅਦ ਜ਼ੇਬਾ ਨੇ ‘ਮੁਹੱਬਤ ਕੀ ਆਰਜ਼ੂ’, ‘ਸਟੰਟਮੈਨ’ ਅਤੇ ‘ਜੈ ਵਿਕਰਾਂਤ’ ਵਰਗੀਆਂ ਕੁਝ ਹੋਰ ਫਿਲਮਾਂ ‘ਚ ਕੰਮ ਕੀਤਾ ਪਰ ਇਨ੍ਹਾਂ ਫਿਲਮਾਂ ‘ਚ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਜ਼ੇਬਾ ਨੇ ਪਾਕਿਸਤਾਨ ਪਰਤਣ ਦਾ ਫੈਸਲਾ ਕੀਤਾ ਅਤੇ ਉੱਥੇ ਕਈ ਫਿਲਮਾਂ ਕੀਤੀਆਂ। ਸਾਲ 1995 ‘ਚ ਉਨ੍ਹਾਂ ਨੇ ‘ਸਰਗਮ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੋਡਕਸ਼ਨ ਦੇ ਖੇਤਰ ਵਿੱਚ ਵੀ ਪੈਰ ਧਰਿਆ। 2001 ‘ਚ ਉਨ੍ਹਾਂ ਨੇ ਫਿਲਮ ‘ਬਾਬੂ’ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ ਅਤੇ 2014 ‘ਚ ‘ਮਿਸ਼ਨ 021’ ਬਣਾਈ।
ਇਹ ਵੀ ਪੜ੍ਹੋ- ਦਿਲਜੀਤ ਦਾ ਚੰਡੀਗੜ੍ਹ ਸ਼ੋਅ ਮੁੜ ਤੋਂ ਵਿਵਾਦਾਂ 'ਚ
ਜ਼ੇਬਾ ਦੀ ਨਿੱਜੀ ਜ਼ਿੰਦਗੀ ਵੀ ਹਮੇਸ਼ਾ ਰਹੀ ਚਰਚਾ 'ਚ
ਜ਼ੇਬਾ ਬਖਤਿਆਰ ਦੀ ਨਿੱਜੀ ਜ਼ਿੰਦਗੀ ਦੀ ਵੀ ਕਾਫੀ ਚਰਚਾ ਹੋਈ ਸੀ। ਉਨ੍ਹਾਂ ਨੇ ਚਾਰ ਵਾਰ ਵਿਆਹ ਕੀਤੇ। ਉਨ੍ਹਾਂ ਦਾ ਪਹਿਲਾ ਵਿਆਹ 1985 ‘ਚ ਸਲਮਾਨ ਵਾਲੀਆਨੀ ਨਾਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1989 ‘ਚ ਬਾਲੀਵੁੱਡ ਐਕਟਰ ਜਾਵੇਦ ਜਾਫਰੀ ਨਾਲ ਵਿਆਹ ਕਰਵਾ ਲਿਆ ਪਰ ਇਹ ਵਿਆਹ ਵੀ ਇਕ ਸਾਲ ਦੇ ਅੰਦਰ ਹੀ ਟੁੱਟ ਗਿਆ। ਇਸ ਤੋਂ ਬਾਅਦ ਜ਼ੇਬਾ ਨੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਅਦਨਾਨ ਸਾਮੀ ਨਾਲ ਵਿਆਹ ਕੀਤਾ, ਜੋ ਆਪਣੇ ਸਮੇਂ ‘ਚ ਕਾਫੀ ਚਰਚਾ ਦਾ ਵਿਸ਼ਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦਾ ਚੰਡੀਗੜ੍ਹ ਸ਼ੋਅ ਮੁੜ ਤੋਂ ਵਿਵਾਦਾਂ 'ਚ
NEXT STORY