ਮੁੰਬਈ - ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਉਸ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2003 'ਚ ਰਿਲੀਜ਼ ਹੋਈ ਫ਼ਿਲਮ 'ਬੂਮ' ਨਾਲ ਕੀਤੀ ਸੀ। ਅੱਜ 21 ਸਾਲਾਂ ਬਾਅਦ ਕੈਟਰੀਨਾ ਇੰਡਸਟਰੀ ਦੀ ਸਭ ਤੋਂ ਸਫ਼ਲ ਅਦਾਕਾਰਾਂ 'ਚੋਂ ਇੱਕ ਹੈ।
![PunjabKesari](https://static.jagbani.com/multimedia/13_34_327604634snapinsta.app_451401524_1540122616889647_7091618322324225051_n_1080-ll.jpg)
ਹਾਲ ਹੀ 'ਚ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਨੂੰ ਬਹੁਤ ਹੀ ਖ਼ਾਸ ਅੰਦਾਜ਼ 'ਚ ਬਰਥਡੇ ਵਿਸ਼ ਕੀਤੀ। ਵਿੱਕੀ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੈਟਰੀਨਾ ਨਾਲ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ- Making memories with you is my favourite part of life. Happy Birthday my love! 🎂❤️🎂।
![PunjabKesari](https://static.jagbani.com/multimedia/13_34_326354477snapinsta.app_451388380_532370402985589_1006874660192537911_n_1080-ll.jpg)
ਦੱਸ ਦਈਏ ਕਿ ਕੈਟਰੀਨਾ ਨੇ ਵਿੱਕੀ ਕੌਸ਼ਲ ਨਾਲ 9 ਦਸੰਬਰ 2021 ਨੂੰ ਵਿਆਹ ਕਰਵਾਇਆ ਸੀ। ਰਿਪੋਰਟਾਂ ਮੁਤਾਬਕ, ਕੈਟਰੀਨਾ ਕੈਫ ਦੀ ਨੈੱਟਵਰਥ ਆਪਣੇ ਪਤੀ ਵਿੱਕੀ ਕੌਸ਼ਲ ਤੋਂ ਵੱਧ ਹੈ।
![PunjabKesari](https://static.jagbani.com/multimedia/13_34_324949289snapinsta.app_451203447_834626411934297_2475569434284716456_n_1080-ll.jpg)
ਕੈਟਰੀਨਾ ਇੱਕ ਫ਼ਿਲਮ ਲਈ ਲਗਭਗ 12 ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਉਹ ਬ੍ਰਾਂਡ ਐਂਡੋਰਸਮੈਂਟ ਲਈ ਲਗਭਗ 6-7 ਕਰੋੜ ਰੁਪਏ ਲੈਂਦੀ ਹੈ।
![PunjabKesari](https://static.jagbani.com/multimedia/13_34_323855144snapinsta.app_451202740_7835696933188694_3952112008445670116_n_1080-ll.jpg)
ਇਸ ਕਾਰਨ ਉਸ ਦੀ ਸਾਲਾਨਾ ਆਮਦਨ ਕਰੀਬ 30-35 ਕਰੋੜ ਰੁਪਏ ਹੈ। ਵਿੱਕੀ ਦੀ ਗੱਲ ਕਰੀਏ ਤਾਂ ਉਹ ਇੱਕ ਫ਼ਿਲਮ ਲਈ ਲਗਭਗ 3-4 ਕਰੋੜ ਰੁਪਏ ਅਤੇ ਬ੍ਰਾਂਡ ਐਂਡੋਰਸਮੈਂਟ ਲਈ 2-3 ਕਰੋੜ ਰੁਪਏ ਲੈਂਦੇ ਹਨ।
![PunjabKesari](https://static.jagbani.com/multimedia/13_34_322605090snapinsta.app_451176276_1054307589635551_7153889856920032204_n_1080-ll.jpg)
ਰਿਪੋਰਟਾਂ ਦੀ ਮੰਨੀਏ ਤਾਂ ਕੈਟਰੀਨਾ ਦੀ ਕੁੱਲ ਜਾਇਦਾਦ ਲਗਭਗ 260 ਕਰੋੜ ਰੁਪਏ ਹੈ, ਜਦਕਿ ਵਿੱਕੀ ਦੀ ਕੁੱਲ ਜਾਇਦਾਦ ਲਗਭਗ 41 ਕਰੋੜ ਰੁਪਏ ਦੱਸੀ ਜਾਂਦੀ ਹੈ।
![PunjabKesari](https://static.jagbani.com/multimedia/13_34_321357983snapinsta.app_451124114_497597719394852_5268664353614207663_n_1080-ll.jpg)
ਦੱਸਣਯੋਗ ਹੈ ਕਿ ਕੈਟਰੀਨਾ ਕੈਫ ਕੋਲ ਬਾਂਦਰਾ 'ਚ ਇੱਕ 3BHK ਅਪਾਰਟਮੈਂਟ ਹੈ, ਜਿਸ ਦੀ ਕੀਮਤ ਲਗਭਗ 8 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਲੰਡਨ 'ਚ ਇੱਕ ਬੰਗਲਾ ਹੈ, ਜਿਸ ਦੀ ਕੀਮਤ 7-8 ਕਰੋੜ ਰੁਪਏ ਹੈ।
![PunjabKesari](https://static.jagbani.com/multimedia/13_34_320417980snapinsta.app_450876437_3636535609932805_1451597060570039824_n_1080-ll.jpg)
ਕੈਟਰੀਨਾ ਕੋਲ ਚੰਗੀ ਕਾਰ ਕਲੈਕਸ਼ਨ ਵੀ ਹੈ, ਜਿਸ 'ਚ ਔਡੀ, ਮਰਸਡੀਜ਼, ਰੇਂਜ ਰੋਵਰ ਵੋਗ ਸ਼ਾਮਲ ਹਨ। ਕੈਟਰੀਨਾ 2019 'ਚ ਫੋਰਬਸ ਦੀ 100 ਸਭ ਤੋਂ ਅਮੀਰ ਸੈਲੇਬਸ ਦੀ ਸੂਚੀ 'ਚ 23ਵੇਂ ਨੰਬਰ 'ਤੇ ਸੀ।
![PunjabKesari](https://static.jagbani.com/multimedia/13_34_319323786snapinsta.app_450854137_521604890219670_6184511004392559180_n_1080-ll.jpg)
ਪਤੀ ਵਿੱਕੀ ਕੌਸ਼ਲ ਤੋਂ ਵੱਧ ਕਮਾਈ ਕਰਦੀ ਹੈ ਕੈਟਰੀਨਾ ਕੈਫ, ਜਾਣੋ ਅਦਾਕਾਰਾ ਦੀ ਕਿੰਨੀ ਹੈ ਜਾਇਦਾਦ
NEXT STORY