ਮੁੰਬਈ - ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਉਸ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ 2003 'ਚ ਰਿਲੀਜ਼ ਹੋਈ ਫ਼ਿਲਮ 'ਬੂਮ' ਨਾਲ ਕੀਤੀ ਸੀ। ਅੱਜ 21 ਸਾਲਾਂ ਬਾਅਦ ਕੈਟਰੀਨਾ ਇੰਡਸਟਰੀ ਦੀ ਸਭ ਤੋਂ ਸਫ਼ਲ ਅਦਾਕਾਰਾਂ 'ਚੋਂ ਇੱਕ ਹੈ। ਉਸ ਦੀ ਸੰਪਤੀ ਉਸ ਦੇ ਪਤੀ ਵਿੱਕੀ ਕੌਸ਼ਲ ਤੋਂ ਵੱਧ ਹੈ। ਉਸ ਨੇ 9 ਦਸੰਬਰ 2021 ਨੂੰ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਕਰਵਾਇਆ ਸੀ। ਆਓ ਜਾਣਦੇ ਹਾਂ ਕਿ ਐਕਟਿੰਗ ਤੋਂ ਇਲਾਵਾ ਕੈਟਰੀਨਾ ਦੀ ਕਮਾਈ ਦੇ ਹੋਰ ਸਰੋਤ ਕੀ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ ਕੀ ਹੈ।
1 ਫ਼ਿਲਮ ਦਾ ਲੈਂਦੀ 12 ਕਰੋੜ
ਰਿਪੋਰਟਾਂ ਮੁਤਾਬਕ, ਕੈਟਰੀਨਾ ਕੈਫ ਦੀ ਨੈੱਟਵਰਥ ਆਪਣੇ ਪਤੀ ਵਿੱਕੀ ਕੌਸ਼ਲ ਤੋਂ ਵੱਧ ਹੈ। ਕੈਟਰੀਨਾ ਇੱਕ ਫ਼ਿਲਮ ਲਈ ਲਗਭਗ 12 ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਉਹ ਬ੍ਰਾਂਡ ਐਂਡੋਰਸਮੈਂਟ ਲਈ ਲਗਭਗ 6-7 ਕਰੋੜ ਰੁਪਏ ਲੈਂਦੀ ਹੈ। ਇਸ ਕਾਰਨ ਉਸ ਦੀ ਸਾਲਾਨਾ ਆਮਦਨ ਕਰੀਬ 30-35 ਕਰੋੜ ਰੁਪਏ ਹੈ।
ਕੈਟਰੀਨਾ ਦੀ ਪੂਰੀ ਜਾਇਦਾਦ
ਵਿੱਕੀ ਦੀ ਗੱਲ ਕਰੀਏ ਤਾਂ ਉਹ ਇੱਕ ਫ਼ਿਲਮ ਲਈ ਲਗਭਗ 3-4 ਕਰੋੜ ਰੁਪਏ ਅਤੇ ਬ੍ਰਾਂਡ ਐਂਡੋਰਸਮੈਂਟ ਲਈ 2-3 ਕਰੋੜ ਰੁਪਏ ਲੈਂਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕੈਟਰੀਨਾ ਦੀ ਕੁੱਲ ਜਾਇਦਾਦ ਲਗਭਗ 260 ਕਰੋੜ ਰੁਪਏ ਹੈ, ਜਦਕਿ ਵਿੱਕੀ ਦੀ ਕੁੱਲ ਜਾਇਦਾਦ ਲਗਭਗ 41 ਕਰੋੜ ਰੁਪਏ ਦੱਸੀ ਜਾਂਦੀ ਹੈ।
ਮਹਿੰਗੇ ਘਰ ਤੇ ਕਾਰਾਂ ਦੀ ਮਾਲਕਨ
ਕੈਟਰੀਨਾ ਕੈਫ ਕੋਲ ਬਾਂਦਰਾ 'ਚ ਇੱਕ 3BHK ਅਪਾਰਟਮੈਂਟ ਹੈ, ਜਿਸ ਦੀ ਕੀਮਤ ਲਗਭਗ 8 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਲੰਡਨ 'ਚ ਇੱਕ ਬੰਗਲਾ ਹੈ, ਜਿਸ ਦੀ ਕੀਮਤ 7-8 ਕਰੋੜ ਰੁਪਏ ਹੈ। ਕੈਟਰੀਨਾ ਕੋਲ ਚੰਗੀ ਕਾਰ ਕਲੈਕਸ਼ਨ ਵੀ ਹੈ, ਜਿਸ 'ਚ ਔਡੀ, ਮਰਸਡੀਜ਼, ਰੇਂਜ ਰੋਵਰ ਵੋਗ ਸ਼ਾਮਲ ਹਨ। ਕੈਟਰੀਨਾ 2019 'ਚ ਫੋਰਬਸ ਦੀ 100 ਸਭ ਤੋਂ ਅਮੀਰ ਸੈਲੇਬਸ ਦੀ ਸੂਚੀ 'ਚ 23ਵੇਂ ਨੰਬਰ 'ਤੇ ਸੀ।
ਸੋਨਾਕਸ਼ੀ ਸਿਨਹਾ-ਜ਼ਹੀਰ ਹਨੀਮੂਨ ਲਈ ਪੁੱਜੇ ਫਿਲੀਪੀਨਜ਼, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸ਼ੇਅਰ
NEXT STORY