ਮੁੰਬਈ (ਬਿਊਰੋ) : ਬੋਰੀਵਲੀ ਦੀ ਮੈਜਿਸਟ੍ਰੇਟ ਕੋਰਟ ਨੇ ਸੋਮਵਾਰ ਨੂੰ ਸਮਾਜਕ ਵਰਕਰ ਮੋਹਸਿਨ ਸ਼ੇਖ ਦੀ ਸ਼ਿਕਾਇਤ ’ਤੇ ਅਦਾਕਾਰਾ ਰਵੀਨਾ ਟੰਡਨ ਖ਼ਿਲਾਫ਼ ਮੁੰਬਈ ਪੁਲਸ ਨੂੰ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੋਰਟ ਨੇ ਪੁਲਸ ਨੂੰ 3 ਜਨਵਰੀ 2025 ਤੱਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ ਇਕ ਮਾਰਚ 2025 ਨੂੰ ਹੋਵੇਗੀ। ਮੋਹਸਿਨ ਸ਼ੇਖ ਨੇ ਆਪਣੀ ਸ਼ਿਕਾਇਤ 'ਚ ਅਦਾਕਾਰਾ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 500 ਤੇ 506 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ- ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?
ਮੋਹਸਿਨ ਸ਼ੇਖ ਨੇ ਆਪਣੇ ਟਵਿੱਟਰ ਹੈਂਡਲ ’ਤੇ ਰਵੀਨਾ ਟੰਡਨ ਦੀ ਕਥਿਤ ਰੋਡ ਰੇਜ ਘਟਨਾ ਦਾ ਵੀਡੀਓ ਪੋਸਟ ਕੀਤਾ ਸੀ। ਇਕ ਨਿੱਜੀ ਚੈਨਲ ਨਾਲ ਇੰਟਰਵਿਊ ’ਚ ਸ਼ੇਖ ਨੇ ਕਿਹਾ ਕਿ ਵੀਡੀਓ ਸਾਂਝਾ ਕਰਨ ਦੇ ਬਾਅਦ ਸਿਆਸਤਦਾਨਾਂ ਸਮੇਤ ਰਵੀਨਾ ਨਾਲ ਜੁੜੇ ਵੱਖ-ਵੱਖ ਪ੍ਰਭਾਵਸ਼ਾਲੀ ਲੋਕਾਂ ਨੇ ਉਨ੍ਹਾਂ ’ਤੇ ਵੀਡੀਓ ਹਟਾਉਣ ਦਾ ਦਬਾਅ ਪਾਇਆ।
ਇਹ ਖ਼ਬਰ ਵੀ ਪੜ੍ਹੋ- ਪੁੱਤ ਦਿਲਜੀਤ ਦੇ ਸ਼ੋਅ ਨੂੰ ਕਿਉਂ ਅੱਧ ਵਿਚਾਲੇ ਛੱਡ ਤੁਰ ਗਏ ਪਿਤਾ? ਦੋਸਾਂਝਾਵਾਲੇ ਨੇ ਦੱਸੀ ਵਜ੍ਹਾ
ਸ਼ੇਖ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਜਬਰੀ ਵਸੂਲੀ ਦੇ ਝੂਠੇ ਦੋਸ਼ ਲਗਾਏ ਗਏ ਸਨ। ਇਸ ਸਾਲ ਜੂਨ ’ਚ ਰਵੀਨਾ ਦਾ ਡਰਾਈਵਰ ਬਾਂਦਰਾ ਦੀ ਇਕ ਸੁਸਾਇਟੀ ਦੇ ਅੰਦਰ ਕਾਰ ਨੂੰ ਰਿਵਰਸ ਕਰ ਰਿਹਾ ਸੀ ਕਿ ਸੜਕ ’ਤੇ ਚੱਲ ਰਹੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਉਸ ਨੂੰ ਰੋਕਿਆ ਤੇ ਡਰਾਈਵਰ ਨੂੰ ਕਿਹਾ ਕਿ ਉਸ ਨੂੰ ਰਿਵਰਸ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਕਿ ਪਿੱਛੇ ਲੋਕ ਤਾਂ ਨਹੀਂ ਹਨ। ਪੁਲਸ ਨੇ ਜੂਨ ’ਚ ਕਿਹਾ ਸੀ ਕਿ ਜਦੋਂ ਰਵੀਨਾ ਨੇ ਆਪਣੇ ਡਰਾਈਵਰ ਨੂੰ ਬਚਾਉਣ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਨ੍ਹਾਂ ’ਤੇ ਹਮਲਾ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦਿਲਜੀਤ ਦੋਸਾਂਝ ਨੇ ਨਿੱਕੀ ਜਿਹੀ ਫੈਨ ਨੂੰ ਗਿਫਟ ਕੀਤੀ ਜੈਕਟ, ਜਿੱਤਿਆ ਸਭ ਦਾ ਦਿਲ
NEXT STORY