helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, APR 29, 2025
IPL 2025: ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 205...
ਨਗਰ ਨਿਗਮ ਨੇ ਅਣ-ਅਧਿਕਾਰਤ ਦੁਕਾਨਾਂ 'ਤੇ ਪੁਲਸ ਦੀ...
ਦੇਸ਼ ਦੇ 52ਵੇਂ CJI ਬਣਨਗੇ ਬੀ.ਆਰ. ਗਵਈ,...
ਮੋਗਾ ਦੇ ਦੋ ਨੌਜਵਾਨਾਂ ਨੇ ਕੈਨੇਡਾ ਚੋਣਾਂ 'ਚ ਗੱਡਿਆ...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਬਾਲੀਵੁੱਡ ਸਿਤਾਰੇ ਸ਼ਾਨੋ ਸ਼ੌਕਤ ਲਈ ਵੀ ਮਸ਼ਹੂਰ ਹਨ। ਫਿਰ ਭਾਵੇਂ ਉਨ੍ਹਾਂ ਦਾ ਡਰੈੱਸਿੰਗ ਸੇਂਸ ਹੋਵੇ ਜਾਂ ਘਰ, ਸਭ ਕੁਝ ਖੂਬ ਚਰਚਾ 'ਚ ਰਹਿੰਦਾ ਹੈ। ਸਿਤਾਰੇ ਲਗਜ਼ਰੀ ਘਰਾਂ 'ਚ ਰਹਿੰਦੇ ਹਨ ਪਰ ਕੀ ਤੁਸੀਂ ਉਨ੍ਹਾਂ ਦੇ ਘਰਾਂ ਦੀ ਕੀਮਤ ਜਾਣਦੇ ਹੋ? ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਬਾਲੀਵੁੱਡ ਦੇ ਸਿਤਾਰਿਆਂ ਦੇ ਲਗਜ਼ਰੀ ਘਰਾਂ ਦੀ ਕੀਮਤ ਬਾਰੇ :- ਸੈਫ ਅਲੀ ਖਾਨ ਸੈਫ ਅਲੀ ਖਾਨ ਫਾਰਚੂਅਨ ਹਾਈਟਸ 'ਚ ਰਹਿੰਦੇ ਹਨ। ਸੈਫ ਨੇ ਇਸ ਬਿਲਡਿੰਗ 'ਚ 4 ਅਪਾਰਟਮੈਂਟ ਖਰੀਦੇ ਹੋਏ ਹਨ। ਇਕ ਅਪਾਰਟਮੈਂਟ ਦੀ ਕੀਮਤ ਕਰੀਬ 12 ਕਰੋੜ ਹੈ। ਸੈਫ ਦੇ ਰੇਜੀਡੇਂਸ ਦੀ ਟੋਟਲ ਵੈਲਿਊ 48 ਕਰੋੜ ਹੈ। ਸ਼ਾਹਰੁਖ ਖਾਨ ਸ਼ਾਹਰੁਖ ਖਾਨ ਦਾ ਘਰ ਮੰਨਤ ਦਾ ਨਾਂ ਸ਼ਾਇਦ ਹੀ ਕਿਸੇ ਨੇ ਨਾ ਸੁਣਿਆ ਹੋਵੇ। ਉਨ੍ਹਾਂ ਦਾ ਘਰ ਟੂਰਿਸਟ ਸਪਾਟ ਬਣ ਗਿਆ ਹੈ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਫੈਨਜ਼ ਦਾ ਤਾਂਤਾ ਲੱਗਾ ਰਹਿੰਦਾ ਹੈ। ਸ਼ਾਹਰੁਖ ਖਾਨ ਦੇ ਘਰ ਦੀ ਕੀਮਤ ਕਰੀਬ 200 ਕਰੋੜ ਰੁਪਏ ਹੈ। ਅਨਿਲ ਕਪੂਰ ਅਨਿਲ ਕਪੂਰ ਦਾ ਬੰਗਲਾ ਜੁਹੂ 'ਚ ਹੈ। ਉਨ੍ਹਾਂ ਦੇ ਇਸ ਘਰ 'ਚ ਉਹ ਪਤਨੀ ਸੁਨੀਤਾ ਕਪੂਰ, ਧੀ ਰਿਆ ਕਪੂਰ ਤੇ ਬੇਟੇ ਹਰਸ਼ਵਰਧਨ ਕਪੂਰ ਨਾਲ ਰਹਿੰਦੇ ਹਨ। ਵਿਆਹ ਤੋਂ ਪਹਿਲਾਂ ਸੋਨਮ ਕਪੂਰ ਵੀ ਇਸੇ ਘਰ 'ਚ ਰਹਿੰਦੀ ਸੀ। ਅਨਿਲ ਨੇ ਇਸ ਲਈ ਤਕਰੀਬਨ 25 ਤੋਂ 30 ਕਰੋੜ ਖਰਚ ਕੀਤਾ ਹੈ। ਜਾਨ ਅਬ੍ਰਾਹਮ ਜਾਨ ਅਬ੍ਰਾਹਮ ਦੇ ਘਰ ਦਾ ਨਾਂ 'Villa in the sky' ਹੈ। 4000 ਵਰਗ ਫੁੱਟ 'ਚ ਫੈਲਿਆ ਇਹ ਘਰ ਬਾਂਦਰਾ 'ਚ ਸਥਿਤ ਹੈ। ਜਾਨ ਦੇ ਇਸ ਲਗਜ਼ਰੀ ਘਰ ਦੀ ਕੀਮਤ 75 ਕਰੋੜ ਰੁਪਏ ਹੈ। ਅਕਸ਼ੈ ਕੁਮਾਰ ਅਕਸ਼ੈ ਕੁਮਾਰ ਦਾ ਸੀ-ਫੇਸਿੰਗ ਬੰਗਲਾ ਜੁਹੂ 'ਚ ਸਥਿਤ ਹੈ। ਇਸ ਘਰ 'ਚ ਅਕਸ਼ੈ ਪਤਨੀ ਤੇ ਬੱਚਿਆਂ ਨਾਲ ਰਹਿੰਦੇ ਹਨ। ਅਕਸ਼ੈ ਦੇ ਇਸ ਘਰ ਦੀ ਲਗਭਗ ਕੀਮਤ 80 ਕਰੋੜ ਰੁਪਏ ਦੇ ਕਰੀਬ ਹੈ। ਅਮਿਤਾਭ ਬੱਚਨ ਅਮਿਤਾਭ ਬੱਚਨ ਦੇ ਘਰ ਜਲਸਾ ਦੇ ਬਾਹਰ ਹਮੇਸ਼ਾ ਹੀ ਫੈਨਜ਼ ਦਾ ਜਮਾਵੜਾ ਦੇਖਣਾ ਨੂੰ ਮਿਲੇਗਾ। ਅਮਿਤਾਭ ਬੱਚਨ ਦੇ ਘਰ ਦੇ ਬਾਹਰ ਫੈਨਜ਼ ਉਨ੍ਹਾਂ ਦੀ ਇਕ ਝਲਕ ਲਈ ਬੇਤਾਬ ਰਹਿੰਦੇ ਹਨ। ਐਕਟਰ ਦੇ ਘਰ ਦੀ ਕੀਮਤ ਲਗਭਗ 160 ਕਰੋੜ ਰੁਪਏ ਹੈ। ਸਲਮਾਨ ਖਾਨ ਸਲਮਾਨ ਖਾਨ ਆਪਣੇ ਪੂਰੇ ਪਰਿਵਾਰ ਨਾਲ ਗੈਲੇਕਸੀ ਅਪਾਰਟਮੈਂਟ 'ਚ ਰਹਿੰਦੇ ਹਨ। ਗੈਲੇਕਸੀ ਅਪਾਰਟਮੈਂਟ ਦੀ ਕੀਮਤ 60 ਕਰੋੜ ਰੁਪਏ ਹਨ। ਰਣਬੀਰ ਕਪੂਰ ਰਣਬੀਰ ਕਪੂਰ ਨੇ ਸਾਲ 2016 'ਚ ਨਵਾਂ ਘਰ ਖਰੀਦਾ ਸੀ। ਘਰ ਦਾ ਨਾਂ ਹੈ ਵਾਸਤੂ। ਇਹ ਘਰ ਪਾਲੀ ਹਿੱਲਸ 'ਚ ਹੈ। ਰਣਬੀਰ ਦੇ ਘਰ ਨੂੰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਡਿਜ਼ਾਈਨ ਕੀਤਾ ਹੈ। ਖਬਰਾਂ ਮੁਤਾਬਕ, ਰਣਬੀਰ ਦੇ ਘਰ ਦੀ ਕੀਮਤ 35 ਕਰੋੜ ਰੁਪਏ ਹੈ। ਆਲੀਆ ਭੱਟ ਆਲੀਆ ਭੱਟ ਨੇ ਵੀ ਆਪਣਾ ਨਵਾਂ ਘਰ ਖਰੀਦਿਆ ਹੈ। ਆਲੀਆ ਦੇ ਨਵੇਂ ਘਰ ਦੀ ਕੀਮਤ 13 ਕਰੋੜ ਰੁਪਏ ਹੈ। ਆਲੀਆ ਦਾ ਇਹ ਘਰ ਜੁਹੂ 'ਚ ਹੈ।
ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸੋਨੂੰ ਸੂਦ ਨੇ ਮਾਂ ਨੂੰ ਕੀਤਾ ਯਾਦ, ਲਿਖੀ ਇਹ ਗੱਲ
Stories You May Like
ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਪਹਿਲਗਾਮ ਹਮਲੇ ਤੋਂ ਬਾਅਦ ਗ੍ਰਹਿ ਮੰਤਰਾਲਾ 'ਚ ਹੋਈ ਵੱਡੀ ਬੈਠਕ
Hero ਦੀ ਇਸ ਬਾਈਕ ਦੇ ਦੀਵਾਨੇ ਹੋਏ ਲੋਕ, Honda Shine ਨੂੰ ਪਛਾੜ ਬਣੀ NO.1
ਪੰਜਾਬ ਦੇ ਸੁਖਮਨ ਜੋਤ ਸਿੰਘ ਨੇ ਇਟਲੀ 'ਚ ਬਾਕਸਿੰਗ ਮੁਕਾਬਲੇ ‘ਚ ਸੋਨ ਤਮਗਾ ਜਿੱਤ...
ਗੁਰਦਾਸਪੁਰ ਦੇ ਹੈਰੀ ਨੇ ਕੈਨੇਡਾ ਵਿਚ ਕਰਵਾਈ ਬੱਲੇ-ਬੱਲੇ, ਸਿਰਫ 24 ਸਾਲ ਦੀ ਉਮਰ...
ਦੋਵੇਂ ਗੁਰਦੇ ਫੇਲ੍ਹ, ਇਲਾਜ ਅੱਧ ਵਿਚਾਲੇ ਛੱਡ ਪਾਕਿਸਤਾਨ ਪਰਤੀ ਨੂਰ ਜਹਾਂ
ਬੱਚਿਆਂ ਨੂੰ ਫੋ਼ਨ ਦੀ ਲਤ ਤੋਂ ਬਚਾਉਣ ਲਈ ਚੀਨੀ ਸਕੂਲਾਂ ਦਾ ਸ਼ਲਾਘਾਯੋਗ ਉਪਰਾਲਾ
ਅਮਰੀਕਾ 'ਚ ਗੜੇਮਾਰੀ ਅਤੇ ਤੂਫਾਨ ਨਾਲ ਤਬਾਹੀ, ਸ਼ਕਤੀਸ਼ਾਲੀ ਤੂਫਾਨ ਦੀ ਸੰਭਾਵਨਾ
ਨਵੇਂ ਪੋਪ ਦੀ ਚੋਣ ਲਈ ਸੰਮੇਲਨ 7 ਮਈ ਤੋਂ
ਰੂਸ ਨੇ 8-10 ਮਈ ਨੂੰ ਯੂਕ੍ਰੇਨ 'ਚ ਜੰਗਬੰਦੀ ਦਾ ਕੀਤਾ ਐਲਾਨ
ਪਾਕਿਸਤਾਨ 'ਚ 71 ਅੱਤਵਾਦੀ ਢੇਰ
ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ, 355 ਪੁਲਸ ਮੁਲਾਜ਼ਮਾਂ ਦੇ ਤਬਾਦਲੇ
ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਸਖ਼ਤ ਹੁਕਮ ਜਾਰੀ,...
ਜਲੰਧਰ ਦੀਆਂ ਸੜਕਾਂ 'ਤੇ ਮਚੀ ਦੁੱਧ ਦੀ ਲੁੱਟ, ਲੋਕ ਭਰ-ਭਰ ਲੈ ਗਏ ਬਾਲਟੀਆਂ
ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
28 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਬਦਲੇ ਰੰਗ, ਕਾਰਨਾਮਾ ਵੇਖ ਟੱਬਰ ਦੇ ਉੱਡੇ...
ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੂੰ ਮਿਲੀ 'Z' ਸ਼੍ਰੇਣੀ ਦੀ ਸੁਰੱਖਿਆ
ਸਿੰਗਾਪੁਰ: ਦੋ ਭਾਰਤੀ ਨਾਗਰਿਕਾਂ 'ਤੇ ਔਰਤ ਨੂੰ ਲੁੱਟਣ ਦਾ ਦੋਸ਼
Subscribe Now!