ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜ ਆਪਣੀ ਮਾਂ ਦਾ ਜਨਮ ਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਸੋਨੂੰ ਸੂਦ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਖ਼ਾਸ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਨ੍ਹਾਂ ਨੇ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਉਨ੍ਹਾਂ ਦੇ ਬਚਪਨ ਦੀਆਂ ਹਨ। ਇੱਕ ਤਸਵੀਰ 'ਚ ਸੋਨੂੰ ਸੂਦ ਦੀ ਮਾਂ ਉਨ੍ਹਾਂ ਨੂੰ ਬਰਥਡੇ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਸੋਨੂੰ ਸੂਦ ਕੁਝ ਬੱਚਿਆਂ ਨਾਲ ਵਿਖਾਈ ਦੇ ਰਹੇ ਹਨ। ਦੋਵਾਂ ਤਸਵੀਰਾਂ 'ਚ ਯਾਦਗਾਰ ਪਲ ਕੈਦ ਹਨ। ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਸੋਨੂੰ ਸੂਦ ਨੇ ਲਿਖਿਆ ਹੈ 'ਹੈਪੀ ਬਰਥਡੇ ਮਾਂ, ਤੁਸੀਂ ਮੇਰਾ ਹਮੇਸ਼ਾ ਇਸ ਤਰ੍ਹਾਂ ਮਾਰਗ ਦਰਸ਼ਨ ਕਰਦੇ ਰਹੋ । ਮੇਰੀ ਇੱਛਾ ਹੈ ਕਿ ਮੈਂ ਕਾਸ਼ ਤੁਹਾਨੂੰ ਗਲੇ ਲਗਾ ਸਕਦਾ ਅਤੇ ਮੈਂ ਦੱਸ ਸਕਦਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। ਜੀਵਨ ਹੁਣ ਪਹਿਲਾਂ ਵਰਗਾ ਨਹੀਂ ਹੋਵੇਗਾ ਮਾਂ ਪਰ ਤੁਸੀਂ ਮੈਨੂੰ ਹਮੇਸ਼ਾ ਰਸਤਾ ਦਿਖਾਉਂਦੇ ਰਹੋ। ਉਦੋਂ ਤੱਕ ਜਦੋਂ ਤੱਕ ਤੁਹਾਨੂੰ ਦੁਬਾਰਾ ਵੇਖ ਨਾ ਲਵਾਂ ਮਿਸ ਯੂ ਮਾਂ।' ਦੱਸ ਦਈਏ ਕਿ ਸੋਨੂੰ ਸੂਦ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ, ਕੁਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ।

ਦੱਸਣਯੋਗ ਹੈ ਕਿ ਸੋਨੂੰ ਸੂਦ ਬੇਸਹਾਰਾ ਲੋਕਾਂ ਦੀ ਮਦਦ ਲਈ ਲਗਾਤਾਰ ਸਭ ਤੋਂ ਅੱਗੇ ਰਹੇ ਹਨ। ਸੋਸ਼ਲ ਮੀਡੀਆ 'ਤੇ ਅਕਸਰ ਲੋਕ ਮਦਦ ਦੀ ਅਪੀਲ ਕਰਦੇ ਦਿਖਾਈ ਦਿੰਦੇ ਹਨ ਅਤੇ ਅਜਿਹੀ ਸਥਿਤੀ 'ਚ ਸੋਨੂੰ ਸੂਦ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਹਾਲ ਹੀ 'ਚ ਸੋਨੂੰ ਸੂਦ ਨੇ ਟਵਿੱਟਰ 'ਤੇ ਇੱਕ ਪਰਿਵਾਰ ਦੀ ਮਦਦ ਦੀ ਘੋਸ਼ਣਾ ਕੀਤੀ ਹੈ।

ਸਖ਼ਸ਼ ਨੇ ਕੀਤੀ ਜਨਾਨੀ ਲਈ ਅਪੀਲ
ਇੱਕ ਵਿਅਕਤੀ ਨੇ ਸੋਨੂੰ ਸੂਦ ਨੂੰ ਟਵਿਟਰ 'ਤੇ ਟੈਗ ਕਰਦਿਆਂ ਕਿਹਾ ਕਿ ਇਕ ਜਨਾਨੀ ਹੈ, ਜਿਸ ਦਾ ਪਤੀ ਮਰ ਗਿਆ ਹੈ ਅਤੇ ਉਸ ਦੇ ਸਿਰ 'ਤੇ ਛੱਤ ਨਹੀਂ ਹੈ। ਸਰ, ਇਸ ਜਨਾਨੀ ਦੇ ਪਤੀ ਦੀ ਮੌਤ ਹੋ ਗਈ, ਇਹ ਬਿਹਾਰ ਦੇ ਪਟਨਾ 'ਚ ਰਹਿ ਰਹੀ ਸੀ। ਮਕਾਨ ਮਾਲਕ ਨੇ ਇਨ੍ਹਾਂ ਨੂੰ ਘਰੋਂ ਕੱਢ ਦਿਤਾ ਹੈ। ਇੱਕ ਮਹੀਨੇ ਤੋਂ ਇਹ ਜਨਾਨੀ ਆਪਣੇ 2 ਬੱਚਿਆਂ ਦੇ ਨਾਲ ਸੜਕ ਕਿਨਾਰੇ ਰਹਿ ਰਹੀ ਹੈ। ਉਹ ਭੁੱਖ ਤੋਂ ਪ੍ਰੇਸ਼ਾਨ ਹਨ। ਤੁਸੀਂ ਸਭ ਦੀ ਮਦਦ ਕਰਦੇ ਹੋ ਇਨ੍ਹਾਂ ਦੀ ਵੀ ਮਦਦ ਕਰੋ। ਇਸ ਪਰਿਵਾਰ ਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ।
ਸੋਨੂੰ ਸੂਦ ਨੇ ਦਿੱਤਾ ਇਹ ਜਵਾਬ
ਇਸ ਦੇ ਜਵਾਬ 'ਚ ਸੋਨੂੰ ਸੂਦ ਨੇ ਕਿਹਾ, 'ਕੱਲ੍ਹ ਇਸ ਪਰਿਵਾਰ ਦੇ ਸਿਰ 'ਤੇ ਛੱਤ ਹੋਵੇਗੀ, ਇਨ੍ਹਾਂ ਛੋਟੇ ਬੱਚਿਆਂ ਨੂੰ ਜ਼ਰੂਰ ਇੱਕ ਛੱਤ ਮਿਲੇਗੀ।' ਇੰਨਾ ਹੀ ਨਹੀਂ ਸੋਨੂੰ ਨੂੰ ਸੋਸ਼ਲ ਮੀਡੀਆ ਜ਼ਰੀਏ ਲਗਾਤਾਰ ਲੋੜਵੰਦਾਂ ਦੀ ਮਦਦ ਕਰਦੇ ਵੇਖਿਆ ਜਾ ਰਿਹਾ ਹੈ।
ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦਾ ਲੋਕਾਂ ਨੂੰ ਸਰਪ੍ਰਾਈਜ਼, ਕੀਤਾ ਇਹ ਐਲਾਨ
NEXT STORY