ਮੁੰਬਈ- ਮਸ਼ਹੂਰ ਸੰਗੀਤਕਾਰ ਪ੍ਰੀਤਮ ਚੱਕਰਵਰਤੀ ਬਾਰੇ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਉਨ੍ਹਾਂ ਨੂੰ ਜ਼ਬਰਦਸਤ ਚਰਚਾ 'ਚ ਲਿਆ ਦਿੱਤਾ ਹੈ। ਪ੍ਰੀਤਮ ਦੇ ਦਫ਼ਤਰ ਵਿੱਚੋਂ 40 ਲੱਖ ਰੁਪਏ ਚੋਰੀ ਹੋ ਗਏ ਹਨ। ਚੋਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪ੍ਰੀਤਮ ਦੇ ਮੈਨੇਜਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਹੁਣ ਦੋਸ਼ੀ ਦੀ ਭਾਲ ਕਰ ਰਹੀ ਹੈ।4 ਫਰਵਰੀ ਨੂੰ ਪ੍ਰੀਤਮ ਦੇ ਦਫ਼ਤਰ 'ਚੋਂ 40 ਲੱਖ ਰੁਪਏ ਗਾਇਬ ਹੋ ਗਏ। ਇਸ ਖ਼ਬਰ ਨੇ ਹਰ ਪਾਸੇ ਤਣਾਅ ਪੈਦਾ ਕਰ ਦਿੱਤਾ ਹੈ। ਪਹਿਲਾਂ ਤਾਂ ਪ੍ਰੀਤਮ ਦੇ ਮੈਨੇਜਰ ਨੇ ਦਫ਼ਤਰ ਦੇ ਮੁੰਡੇ ਆਸ਼ੀਸ਼ ਸਿਆਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਫਿਰ ਬਾਅਦ 'ਚ ਜਦੋਂ ਆਸ਼ੀਸ਼ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ ਤਾਂ ਮੈਨੇਜਰ ਨੂੰ ਸ਼ੱਕ ਹੋਇਆ ਕਿ ਕੁਝ ਗਲਤ ਹੈ। ਫਿਰ ਉਸ ਨੇ ਪ੍ਰੀਤਮ ਨੂੰ ਇਸ ਬਾਰੇ ਦੱਸਿਆ।
ਇਹ ਵੀ ਪੜ੍ਹੋ-ਸਲਮਾਨ ਖ਼ਾਨ ਦਾ ਹੋਇਆ ਮੌਤ ਨਾਲ ਸਾਹਮਣਾ, ਖੁਦ ਖੋਲ੍ਹਿਆ ਭੇਤ
ਚੋਰੀ ਕਦੋਂ ਅਤੇ ਕਿੱਥੇ ਹੋਈ
ਪੁਲਸ ਦੇ ਅਨੁਸਾਰ, ਚੋਰੀ 4 ਫਰਵਰੀ ਨੂੰ ਦੁਪਹਿਰ ਲਗਭਗ 2:00 ਵਜੇ ਹੋਈ। ਉਸ ਸਮੇਂ, ਇੱਕ ਕਰਮਚਾਰੀ ਪ੍ਰੀਤਮ ਦੇ ਦਫ਼ਤਰ 'ਚ 40 ਲੱਖ ਰੁਪਏ ਲੈ ਕੇ ਆਇਆ ਅਤੇ ਪ੍ਰੀਤਮ ਦੇ ਮੈਨੇਜਰ ਵਿਨੀਤ ਛੇੜਾ ਨੂੰ ਦੇ ਦਿੱਤੇ। ਇਸ ਤੋਂ ਬਾਅਦ, ਮੈਨੇਜਰ ਨੇ ਪੈਸੇ ਇੱਕ ਬੈਗ 'ਚ ਰੱਖੇ ਅਤੇ ਕੁਝ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਉਣ ਲਈ ਪ੍ਰੀਤਮ ਦੇ ਘਰ ਗਿਆ।ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਬੈਗ ਵਿੱਚ ਕੋਈ ਪੈਸਾ ਨਹੀਂ ਸੀ। ਦਫ਼ਤਰ ਦੇ ਸਟਾਫ਼ ਤੋਂ ਪੁੱਛਣ 'ਤੇ ਪਤਾ ਲੱਗਾ ਕਿ ਅਸ਼ੀਸ਼ ਸਿਆਲ, ਜੋ ਪੈਸੇ ਲੈ ਕੇ ਪ੍ਰੀਤਮ ਦੇ ਘਰ ਜਾਣ ਦੇ ਬਹਾਨੇ ਚਲਾ ਗਿਆ ਸੀ, ਪਹਿਲਾਂ ਹੀ ਪੈਸੇ ਲੈ ਕੇ ਭੱਜ ਗਿਆ ਸੀ। ਮੈਨੇਜਰ ਨੇ ਆਸ਼ੀਸ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਫ਼ੋਨ ਬੰਦ ਸੀ। ਜਦੋਂ ਮੈਨੇਜਰ ਨੂੰ ਕੁਝ ਗਲਤ ਹੋਣ ਦਾ ਸ਼ੱਕ ਹੋਇਆ, ਤਾਂ ਉਸਨੇ ਪ੍ਰੀਤਮ ਨਾਲ ਗੱਲ ਕੀਤੀ ਅਤੇ ਫਿਰ ਮੁੰਬਈ ਦੇ ਮਲਾਡ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ-ਮੋਦੀ ਦੀ ਜਿੱਤ 'ਤੇ ਕੰਗਨਾ ਨੇ ਦਿੱਤੀ ਪ੍ਰਤੀਕਿਰਿਆ, ਤਸਵੀਰ ਸਾਂਝੀ ਕਰ ਲਿਖਿਆ...
ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਚੋਰੀ ਦੀ ਘਟਨਾ ਨੇ ਪ੍ਰੀਤਮ ਚੱਕਰਵਰਤੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਪੁਲਿਸ ਹੁਣ ਮੁਲਜ਼ਮਾਂ ਨੂੰ ਫੜਨ ਲਈ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਹ ਖ਼ਬਰ ਪੂਰੇ ਸੰਗੀਤ ਉਦਯੋਗ ਨੂੰ ਹੈਰਾਨ ਕਰਨ ਵਾਲੀ ਹੈ। ਇਸ ਖ਼ਬਰ ਨੇ ਸਾਰਿਆਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਹੁਣ ਪੁਲਿਸ ਜਾਂਚ ਕਰ ਰਹੀ ਹੈ ਅਤੇ ਚੋਰ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਲਮਾਨ ਖ਼ਾਨ ਦਾ ਹੋਇਆ ਮੌਤ ਨਾਲ ਸਾਹਮਣਾ, ਖੁਦ ਖੋਲ੍ਹਿਆ ਭੇਤ
NEXT STORY