ਜਲੰਧਰ- ਹਿੰਦੀ ਸਿਨੇਮਾ ਦੀ ਸ਼ਾਨਦਾਰ ਲਵ ਗਾਥਾ ਵਜੋਂ ਜਾਣੀ ਜਾਂਦੀ 'ਵੀਰ ਜ਼ਾਰਾ' ਆਪਣੀ 20ਵੀਂ ਵਰ੍ਹੇਗੰਢ ਉਤੇ ਮੁੜ ਰਿਲੀਜ਼ ਹੋਣ ਜਾ ਰਹੀ ਹੈ, ਜੋ ਸ਼ਾਮਿਲ ਕੀਤੇ ਗਏ ਇੱਕ ਹੋਰ ਨਵੇਂ ਗਾਣੇ ਨਾਲ ਅੰਤਰਰਾਸ਼ਟਰੀ ਸਿਨੇਮਾਘਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਏਗੀ।'ਯਸ਼ਰਾਜ ਫਿਲਮਜ਼' ਵੱਲੋਂ ਨਿਰਮਿਤ ਕੀਤੀ ਗਈ ਫਿਲਮ ਦਾ ਲੇਖਨ ਅਦਿੱਤਯ ਚੋਪੜਾ, ਜਦਕਿ ਨਿਰਦੇਸ਼ਨ ਮਰੂਹਮ ਯਸ਼ ਚੋਪੜਾ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਦੁਨੀਆਂ ਭਰ ਵਿੱਚ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ।
ਇਹ ਖ਼ਬਰ ਵੀ ਪੜ੍ਹੋ -ਹਿੰਦੂ ਧਰਮ 'ਚ ਵਾਪਸੀ ਕਰ ਕੇ ਖ਼ੁਸ਼ ਹੈ ਚਾਹਤ ਖੰਨਾ, ਕਿਹਾ ਮੈਂ....
12 ਨਵੰਬਰ 2004 ਨੂੰ ਵਰਲਡ-ਵਾਈਡ ਰਿਲੀਜ਼ ਹੋਈ ਉਕਤ ਰੁਮਾਂਟਿਕ-ਸੰਗੀਤਮਈ ਡਰਾਮਾ ਫਿਲਮ ਦਾ ਕਾਫ਼ੀ ਹਿੱਸਾ ਪੰਜਾਬ ਦੇ ਇਤਿਹਾਸਿਕ ਸ਼ਹਿਰ ਤਰਨਤਾਰਨ ਲਾਗਲੇ ਇਲਾਕਿਆਂ ਵਿੱਚ ਸ਼ੂਟ ਕੀਤਾ ਗਿਆ ਸੀ, ਜਿਸ ਦਾ ਪ੍ਰੋਡੋਕਸ਼ਨ ਦਰਸ਼ਨ ਔਲਖ ਵੱਲੋਂ ਸੰਭਾਲਿਆ ਗਿਆ ਸੀ।ਦੋ ਦਹਾਕਿਆਂ ਦੇ ਲੰਮੇਂ ਸਮੇਂ ਬਾਅਦ ਮੁੜ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਣ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਹਰੁਖ ਖਾਨ, ਰਾਣੀ ਮੁਖਰਜੀ ਅਤੇ ਪ੍ਰੀਟੀ ਜ਼ਿੰਟਾ ਤੋਂ ਇਲਾਵਾ ਅਮਿਤਾਭ ਬੱਚਨ, ਹੇਮਾ ਮਾਲਿਨੀ ਆਦਿ ਸ਼ੁਮਾਰ ਰਹੇ, ਜਿਨ੍ਹਾਂ ਸਭਨਾਂ ਦੀ ਭਾਵਪੂਰਨ ਅਤੇ ਪ੍ਰਭਾਵੀ ਅਦਾਕਾਰੀ ਨੇ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ।13 ਨਵੰਬਰ ਨੂੰ ਵਰਲਡ-ਵਾਈਡ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਦਾ ਇੱਕ ਹੋਰ ਖਾਸ ਆਕਰਸ਼ਨ ਹੋਵੇਗਾ ਇਸ ਵਿਚਲਾ ਨਵਾਂ ਅਤੇ ਮਨਮੋਹਕ ਗਾਣਾ 'ਯੇ ਹਮ ਆ ਗਏ ਹੈ ਕਹਾਂ', ਜੋ ਇਸ ਫਿਲਮ ਦੀ ਖੂਬਸੂਰਤੀ ਵਿੱਚ ਹੋਰ ਇਜ਼ਾਫਾ ਕਰੇਗਾ।
ਇਹ ਖ਼ਬਰ ਵੀ ਪੜ੍ਹੋ -ਗਾਇਕਾ ਦੀ ਮੌਤ ਦੀ ਖ਼ਬਰ ਸੁਣ ਹਸਪਤਾਲ ਪੁੱਜੇ ਮਨੋਜ ਤਿਵਾੜੀ, ਦਿੱਤੀ ਸ਼ਰਧਾਂਜਲੀ
ਯਸ਼ਰਾਜ ਫਿਲਮਜ਼ ਦੀ ਆਨ ਬਾਨ ਸ਼ਾਨ 'ਚ ਵਾਧਾ ਕਰਨ ਵਾਲੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਮਦਨ ਮੋਹਨ ਅਤੇ ਸੰਜੀਵ ਕੋਹਲੀ ਦੀ ਸ਼ਾਨਦਾਰ ਸੰਗੀਤਬੱਧਤਾ ਨੇ ਵੀ ਉਕਤ ਫਿਲਮ ਨੂੰ ਸੰਗੀਤਕ ਰੰਗ ਦੇਣ ਵਿੱਚ ਖਾਸ ਯੋਗਦਾਨ ਦਿੱਤਾ ਸੀ, ਜਿਨ੍ਹਾਂ ਵੱਲੋਂ ਸੰਯੋਜਿਤ ਗੀਤ ਅੱਜ ਵਰ੍ਹਿਆਂ ਬਾਅਦ ਵੀ ਸਿਨੇਮਾ ਗਲਿਆਰਿਆਂ ਅਤੇ ਸੰਗੀਤ ਪ੍ਰੇਮੀਆਂ ਦੇ ਮਨਾਂ ਵਿੱਚ ਅਪਣਾ ਅਸਰ ਬਰਕਰਾਰ ਰੱਖਣ ਵਿੱਚ ਸਫ਼ਲ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਿਤਾਭ ਬੱਚਨ KBC ਦੇ ਸੈੱਟ 'ਤੇ ਕਰ ਬੈਠੇ ਇਹ MISTAKE, ਲੋਕਾਂ ਨੇ ਕੀਤਾ ਟਰੋਲ
NEXT STORY