ਹੈਦਰਾਬਾਦ- ਹੈਦਰਾਬਾਦ 'ਚ 'ਪੁਸ਼ਪਾ 2' ਦਾ ਜਨੂੰਨ ਲੋਕਾਂ ਵਿੱਚ ਬੁਲੰਦ ਹੈ। ਪਹਿਲੇ ਦਿਨ ਅਤੇ ਪਹਿਲੇ ਸ਼ੋਅ ਨੂੰ ਦੇਖਣ ਲਈ ਪ੍ਰਸ਼ੰਸਕ ਖੁਦ ਪੁਸ਼ਪਾ ਬਣ ਕੇ ਥੀਏਟਰ ਪਹੁੰਚੇ। ਅਜਿਹੇ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਥੀਏਟਰ ਦੇ ਬਾਹਰ ਪ੍ਰਸ਼ੰਸਕ ਪੁਸ਼ਪਾ ਦੇ ਅੰਦਾਜ਼ ਵਿੱਚ ਥੀਏਟਰ ਵੱਲ ਜਾ ਰਹੇ ਹਨ, ਮੋਢਿਆਂ ‘ਤੇ ਬੰਦੂਕ ਰੱਖ ਕੇ ਅਤੇ ਡਾਇਲਾਗ ਬੋਲ ਰਹੇ ਹਨ।
ਇੱਕ ਪ੍ਰਸ਼ੰਸਕ ਨੇ ਦੱਸਿਆ ਕਿ ਉਹ ਪਹਿਲਾ ਸ਼ੋਅ ਦੇਖਣ ਲਈ ਇੱਕ ਰਾਤ ਪਹਿਲਾਂ ਕਤਾਰ 'ਚ ਖੜ੍ਹਾ ਸੀ।ਥੀਏਟਰ ਦੇ ਬਾਹਰ ਬੱਚਿਆਂ ਵਿੱਚ ਵੀ ਪੁਸ਼ਪਾ 2 ਨੂੰ ਦੇਖਣ ਦਾ ਕ੍ਰੇਜ਼ ਸੀ। ਬੱਚੇ ਹੱਥਾਂ ‘ਚ ਪੁਸ਼ਪਾ 2 ਦਾ ਪੋਸਟਰ ਲੈ ਕੇ ਡਾਂਸ ਕਰਦੇ ਨਜ਼ਰ ਆਏ।ਪੁਸ਼ਪਾ 2 ਨੂੰ ਲੈ ਕੇ ਲੋਕਾਂ ‘ਚ ਕਾਫੀ ਸਮੇਂ ਤੋਂ ਉਤਸ਼ਾਹ ਹੈ।
ਹੁਣ ਉਹ ਸਮਾਂ ਆ ਗਿਆ ਹੈ ਜਿਸ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।ਪੁਸ਼ਪਾ ਦੇ ਪ੍ਰਸ਼ੰਸਕਾਂ ਨੂੰ ਕਾਬੂ ਕਰਨ ਲਈ ਸੰਧਿਆ ਥੀਏਟਰ ਦੇ ਸਾਹਮਣੇ ਵੀ ਪੁਲਸ ਤਾਇਨਾਤ ਕੀਤੀ ਗਈ।
ਕਿਉਂਕਿ ਅੱਲੂ ਅਰਜੁਨ 4 ਦਸੰਬਰ ਦੀ ਰਾਤ ਨੂੰ ਇਸ ਥੀਏਟਰ ਵਿੱਚ ਆਏ ਸਨ, ਜਿਸ ਤੋਂ ਬਾਅਦ ਭੀੜ ਕਾਬੂ ਤੋਂ ਬਾਹਰ ਹੋ ਗਈ ਅਤੇ ਭਗਦੜ ਮੱਚ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਿਚਾ ਤੇ ਅਲੀ ਦੀ ‘ਗਰਲਜ਼ ਵਿਲ ਬੀ ਗਰਲਜ਼’ ਦਾ ਪ੍ਰਾਈਮ ਵੀਡੀਓ ’ਤੇ ਪ੍ਰੀਮੀਅਰ 18 ਨੂੰ
NEXT STORY