ਮੁੰਬਈ: ਭਾਰਤ ਦੇ 'ਮਿਜ਼ਾਇਲ ਮੈਨ' ਦੇ ਰੂਪ 'ਚ ਪ੍ਰਸਿੱਧ ਡਾ. ਏ. ਪੀ. ਜੇ. ਅਬਦੁਲ ਕਲਾਮ ਸੋਮਵਾਰ ਨੂੰ ਸਵਰਗ ਸਿਧਾਰ ਗਏ ਹਨ। ਉਨ੍ਹਾਂ ਨੇ 'ਜਨਤਾ ਦੇ ਰਾਸ਼ਟਰਪਤੀ' ਦੇ ਰੂਪ 'ਚ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਣਾਈ ਸੀ। ਉਨ੍ਹਾਂ ਦੇ ਜਾਣ ਦਾ ਦੁੱਖ ਹਰ ਕਿਸੇ ਨੂੰ ਹੈ। ਬਾਲੀਵੁੱਡ ਦੇ ਸਿਤਾਰਿਆਂ ਨੇ ਕਲਾਮ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ ਹੈ। ਅਮਿਤਾਭ ਬੱਚਨ ਨੇ ਟਵਿੱਟਰ 'ਤੇ ਲਿਖਿਆ ਹੈ, ''ਬਹੁਤ ਹੀ ਵਧੀਆ ਦਿਮਾਗ, ਬੱਚੇ ਵਰਗਾ ਸੁਭਾਅ, ਸਭ ਦੀ ਫ਼ਿਕਰ ਕਰਨ ਵਾਲੇ ਅਬਦੁਲ ਕਲਾਮ ਨਹੀਂ ਰਹੇ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਲਾਮ ਦੀ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੈ, ''ਸੁਪਨੇ ਉਹ ਨਹੀਂ ਹੁੰਦੇ ਜੋ ਰਾਤ ਨੂੰ ਸੋਣ ਵੇਲੇ ਨੀਂਦ 'ਚ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਰਾਤ ਨੂੰ ਸੋਣ ਨਹੀਂ ਦਿੰਦੇ।'' ਇਸ ਦੇ ਨਾਲ ਹੀ ਸ਼ਾਹਰੁਖ ਖ਼ਾਨ, ਮਧੁਰ ਭੰਡਾਰਕਰ, ਪ੍ਰਿਯੰਕਾ ਚੋਪੜਾ, ਸ਼ਾਹਿਦ ਕਪੂਰ, ਆਲੀਆ ਭੱਟ ਅਤੇ ਹੋਰ ਫ਼ਿਲਮੀ ਸਿਤਾਰਿਆਂ ਨੇ ਵੀ ਕਲਾਮਜੀ ਨੂੰ ਸ਼ਰਧਾਂਜਲੀ ਦਿੱਤੀ ਹੈ।
ਪੁਰਾਣੇ ਜ਼ਮਾਨੇ 'ਚ ਵੀ ਅਭਿਨੇਤਰੀਆਂ ਨੇ ਤੋੜੀਆਂ ਬੋਲਡਨੈਸ ਦੀਆਂ ਸਾਰੀਆਂ ਹੱਦਾਂ (ਦੇਖੋ ਤਸਵੀਰਾਂ)
NEXT STORY