ਐਂਟਰਟੇਨਮੈਂਟ ਡੈਸਕ- ਕਾਮੇਡੀਅਨ ਕੁਣਾਲ ਕਾਮਰਾ ਨੂੰ ਬੰਬਈ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਖਬਰ ਹੈ ਕਿ ਕੁਣਾਲ ਕਾਮਰਾ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਹਾਲਾਂਕਿ ਕੇਸ ਅਜੇ ਜਾਰੀ ਹੈ। ਖਾਰ ਪੁਲਸ ਵਲੋਂ ਜੋ ਕੇਸ ਦਰਜ ਹੈ ਉਸ ਨੂੰ ਰੱਦ ਨਹੀਂ ਕੀਤਾ ਗਿਆ ਹੈ। ਹਾਈਕੋਰਟ ਦੇ ਆਦੇਸ਼ ਮੁਤਾਬਕ ਕਾਮਰਾ ਦੇ ਖਿਲਾਫ ਦਰਜ ਮਾਮਲੇ 'ਚ ਚਾਰਜਸ਼ੀਟ ਦਾਖਲ ਹੋਣ ਤੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ।
ਕੁਣਾਲ ਕਾਮਰਾ ਨੇ ਹਾਲ ਹੀ 'ਚ ਕੋਰਟ 'ਚ ਪਟੀਸ਼ਨ ਦਰਜ ਕਰਵਾਈ ਸੀ। ਇਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਮੁੰਬਈ 'ਚ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ। ਇਸ ਥਾਂ ਤੋਂ ਉਹ ਆਪਣਾ ਬਿਆਨ ਚੇਨਈ 'ਚ ਹੀ ਦਰਜ ਕਰਵਾਉਣਗੇ। ਇਸ 'ਤੇ ਵੀ ਹਾਈਕੋਰਟ ਨੇ ਪੁਲਸ ਨੂੰ ਨਿਰਦੇਸ਼ ਦਿੱਤੇ ਸਨ ਕਿ ਚੇਨਈ ਪੁਲਸ ਦੀ ਮਦਦ ਨਾਲ ਕਾਮਰਾ ਦਾ ਸਟੇਟਮੈਂਟ ਰਿਕਾਰਡ ਕਰਨ।
ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਕਾਮਰਾ ਦੀ ਪਟੀਸ਼ਨ 'ਤੇ ਆਖਰੀ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਉਨ੍ਹਾਂ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਜਾਵੇ। ਇਹ ਆਦੇਸ਼ ਜੱਜ ਸਾਰੰਗ ਕੋਤਵਾਲ ਅਤੇ ਜੱਜ ਐੱਮ.ਐੱਸ ਮੋਡਕ ਦੀ ਟੂ ਮੈਂਬਰ ਬੈਂਚ ਨੇ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ 'ਤੇ ਹੋਰ ਦੋਸ਼ ਪੱਤਰ ਦਾਖਲ ਕੀਤਾ ਜਾਂਦਾ ਹੈ ਤਾਂ ਹੇਠਲੀ ਅਦਾਲਤ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਸਕਦੀ।
ਤੁਹਾਨੂੰ ਦੱਸ ਦੇਈਏ ਕਿ ਕਾਮਰਾ ਵਿਰੁੱਧ ਇਹ ਮਾਮਲਾ ਉਨ੍ਹਾਂ ਦੇ ਇੰਸਟਾਗ੍ਰਾਮ ਪੋਸਟ ਅਤੇ ਲਾਈਵ ਸ਼ੋਅ 'ਤੇ ਵਿਵਾਦਪੂਰਨ ਬਿਆਨਾਂ ਕਾਰਨ ਦਰਜ ਕੀਤਾ ਗਿਆ ਹੈ। ਕਾਮਰਾ ਨੇ ਮੁੰਬਈ ਦੇ ਹੈਬੀਟੇਟ ਕਲੱਬ ਵਿੱਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਇੱਕ ਪੈਰੋਡੀ ਸੁਣਾਈ ਸੀ, ਜਿਸ ਕਾਰਨ ਸਾਰਾ ਮੁੱਦਾ ਗਰਮਾ ਗਿਆ ਸੀ। ਹੁਣ ਹਾਈ ਕੋਰਟ ਨੇ ਕਾਮਰਾ ਨੂੰ ਮਾਮਲੇ ਦੀ ਅਗਲੀ ਸੁਣਵਾਈ ਤੱਕ ਅੰਤਰਿਮ ਰਾਹਤ ਦੇ ਦਿੱਤੀ ਹੈ।
ਮਾਂ ਬਣਨ ਵਾਲੀ ਹੈ ਲਾਫ਼ਟਰ ਕੁਈਨ ਭਾਰਤੀ ! ਦੱਸਿਆ ਧੀ ਚਾਹੀਦੀ ਜਾਂ ਪੁੱਤ
NEXT STORY