ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਇਕ ਵਾਰ ਫਿਰ ਚਰਚਾ ਵਿਚ ਆ ਗਏ ਹਨ। ਦਰਅਸਲ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਇਹ ਵੀਡੀਓ ਪ੍ਰੇਮ ਢਿੱਲੋਂ ਦੇ ਹਾਲ ਹੀ ਵਿਚ ਹੋਏ ਦਿੱਲੀ ਸ਼ੋਅ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਿਰ ਤੋਂ ਉੱਠਿਆ ਮਾਂ ਦਾ ਹੱਥ
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰੇਮ ਢਿੱਲੋਂ ਸਟੇਜ 'ਤੇ ਪਰਫਾਰਮ ਕਰ ਰਹੇ ਹੁੰਦੇ ਹਨ ਤਾਂ ਇਕ ਪ੍ਰਸ਼ੰਸਕ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਸਟੇਜ 'ਤੇ ਜਾਂਦਾ ਹੈ ਪਰ ਪ੍ਰੇਮ ਢਿੱਲੋਂ ਪਿੱਛੇ ਹੱਟ ਜਾਂਦੇ ਹਨ ਅਤੇ ਆਪਣੀ ਸਕਿਓਰਿਟੀ ਨੂੰ ਅੱਗੇ ਕਰ ਦਿੰਦੇ ਹਨ। ਇਸ ਦੌਰਾਨ ਗਾਇਕ ਦੀ ਸਕਿਓਰਿਟੀ ਵੱਲੋਂ ਪ੍ਰਸ਼ੰਸਕ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਜਾਂਦਾ ਹੈ। ਗੱਲ ਇੱਥੇ ਹੀ ਨਹੀਂ ਮੁਕਦੀ ਗਾਇਕ ਦੇ ਸਾਥੀਆਂ ਵੱਲੋਂ ਵੀ ਬਹਿਸਬਾਜ਼ੀ ਕੀਤੀ ਜਾਂਦੀ ਹੈ। ਵੇਖਦੇ ਹੀ ਵੇਖਦੇ ਇਹ ਵੀਡੀਓ ਹੁਣ ਕਾਫੀ ਵਾਇਰਲ ਹੋ ਗਈ ਹੈ।
ਇਹ ਵੀ ਪੜ੍ਹੋ: ਹਾਲੀਵੁੱਡ ਸਟਾਰ ਵਿਲ ਸਮਿਥ ਨੂੰ ਮਿਲਿਆ ਦੋਸਾਂਝਾਵਾਲਾ, ਢੋਲ ਦੇ ਡਗੇ 'ਤੇ ਪਾਇਆ ਭੰਗੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
India's Got Latent Row: ਸਮੈ ਰੈਨਾ ਪੁੱਛਗਿੱਛ ਲਈ ਗੁਹਾਟੀ ਪੁਲਸ ਸਾਹਮਣੇ ਹੋਏ ਪੇਸ਼
NEXT STORY