ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਆਲੀਆ ਭੱਟ ਨੂੰ ਇਕੱਠਿਆਂ ਦੇਖਣ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਦੋਵੇਂ ਇਕੱਠੇ ਫ਼ਿਲਮ ‘ਬ੍ਰਹਮਾਸਤਰ’ ’ਚ ਨਜ਼ਰ ਆਉਣ ਵਾਲੇ ਹਨ। ਅੱਜ ਇਸ ਫ਼ਿਲਮ ਦੀ ਇਕ ਛੋਟੀ ਜਿਹੀ ਝਲਕ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਜ਼ਿਕਰ ਕਰਦਿਆਂ ਗੈਰੀ ਸੰਧੂ ਨੇ ਮੰਗੀ ਮੁਆਫ਼ੀ, ਆਖੀਆਂ ਇਹ ਗੱਲਾਂ
ਜੀ ਹਾਂ, ‘ਬ੍ਰਹਮਾਸਤਰ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ’ਚ ਰਣਬੀਰ ਤੇ ਆਲੀਆ ਮਾੜੀਆਂ ਸ਼ਕਤੀਆਂ ਨਾਲ ਲੜਦੇ ਨਜ਼ਰ ਆ ਰਹੇ ਹਨ। ‘ਬ੍ਰਹਮਾਸਤਰ : ਪਾਰਟ ਵਨ ਸ਼ਿਵਾ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ’ਚ ਰਣਬੀਰ ਤੇ ਆਲੀਆ ਨਾਲ ਅਮਿਤਾਭ ਬੱਚਨ, ਨਾਗਾਰਜੁਨ ਤੇ ਮੌਨੀ ਰਾਏ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਏ ਹਨ।
ਆਲੀਆ ਭੱਟ ਨੇ ਸੋਸ਼ਲ ਮੀਡੀਆ ’ਤੇ ‘ਬ੍ਰਹਮਾਸਤਰ’ ਦਾ ਟਰੇਲਰ ਸਾਂਝਾ ਕੀਤਾ ਹੈ। ਉਸ ਨੇ ਟਰੇਲਰ ਸਾਂਝਾ ਕਰਦਿਆਂ ਲਿਖਿਆ, ‘‘ਸਾਡੇ ਦਿਲ ਦਾ ਇਕ ਹਿੱਸਾ ‘ਬ੍ਰਹਮਾਸਤਰ’। 9 ਸਤੰਬਰ ਨੂੰ ਮਿਲਦੇ ਹਾਂ।’’
‘ਬ੍ਰਹਮਾਸਤਰ’ ਦੀ ਕਹਾਣੀ ਸ਼ਿਵਾ (ਰਣਬੀਰ ਕਪੂਰ) ਨਾਂ ਦੇ ਵਿਅਕਤੀ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਸੁਪਰਨੈਚੁਰਲ ਸ਼ਕਤੀਆਂ ਹਨ, ਜਿਸ ਬਾਰੇ ਉਸ ਨੂੰ ਖ਼ੁਦ ਨੂੰ ਨਹੀਂ ਪਤਾ ਹੈ। ਸ਼ਿਵਾ ਤੇ ਇਸ਼ਾ (ਆਲੀਆ ਭੱਟ) ਦੀ ਲਵ ਸਟੋਰੀ ਵਿਚਾਲੇ ਉਸ ਨੂੰ ਆਪਣੀਆਂ ਸ਼ਕਤੀਆਂ ਬਾਰੇ ਪਤਾ ਲੱਗਦਾ ਹੈ, ਜਿਸ ਤੋਂ ‘ਬ੍ਰਹਮਾਸਤਰ’ ਨੂੰ ਬਚਾਇਆ ਜਾ ਸਕਦਾ ਹੈ। ਅਮਿਤਾਭ ਬੱਚਨ ਤੇ ਨਾਗਾਰਜੁਨ ਇਸ ਬ੍ਰਹਮੰਡ ਦੀ ਰੱਖਿਆ ਕਰਦੇ ਨਜ਼ਰ ਆਏ ਹਨ, ਉਥੇ ਮੌਨੀ ਰਾਏ ਨੈਗੇਟਿਵ ਕਿਰਦਾਰ ’ਚ ਦਿਖ ਰਹੀ ਹੈ। ਇਹ ਫ਼ਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲੀਪ ਕੁਮਾਰ ਲਈ ਸਾਇਰਾ ਬਾਨੋ ਨੇ ਕੀਤੀ ਭਾਰਤ ਰਤਨ ਦੀ ਮੰਗ, ਇਵੈਂਟ ’ਚ ਨਹੀਂ ਰੋਕ ਪਾਏ ਹੰਝੂ
NEXT STORY