ਮੁੰਬਈ- ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਇਸ ਸਮੇਂ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਤੁਰੰਤ ਦਿੱਲੀ ਦੇ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਟ੍ਰੇਡਮਿਲ ’ਤੇ ਕੰਮ ਕਰ ਰਹੇ ਸਨ ਅਤੇ ਉਸੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ।ਰਾਜੂ ਸ਼੍ਰੀਵਾਸਤਵ ਏਮਜ਼ ਦੇ ਆਈ.ਸੀ.ਯੂ ਵਾਰਡ ’ਚ ਦਾਖ਼ਲ ਹਨ। 24 ਘੰਟੇ ਬਾਅਦ ਵੀ ਰਾਜੂ ਸ੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਏਮਜ਼ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜੂ ਸ਼੍ਰੀਵਾਸਤਵ ਦੇ ਦਿਮਾਗ ਨੂੰ ਕਾਰਡੀਅਕ ਅਰੈਸਟ ਦੌਰਾਨ ਭਾਰੀ ਨੁਕਸਾਨ ਪਹੁੰਚਿਆ ਸੀ। ਕਾਮੇਡੀਅਨ ਫ਼ਿਲਹਾਲ ਵੈਂਟੀਲੇਟਰ ’ਤੇ ਹੈ ਅਤੇ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ’ਤੇ ਕੋਈ ਸੁਧਾਰ ਨਹੀਂ ਆ ਰਿਹਾ। ਰਾਜੂ ਸ਼੍ਰੀਵਾਸਤਵ ਦੀ ਦੇਖ ਭਾਲ ਕਰਨ ਵਾਲੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਰਾਜੂ ਸ੍ਰੀਵਾਸਤਵ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ’ਤੇ ਦਵਾਈਆਂ ਦਾ ਅਸਰ ਹੌਲੀ-ਹੌਲੀ ਹੋ ਰਿਹਾ ਹੈ। ਜਦੋਂ ਉਹ ਜਿਮ ’ਚ ਬੇਹੋਸ਼ ਹੋਏ ਉਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਨਹੀਂ ਆਇਆ।
ਇਹ ਵੀ ਪੜ੍ਹੋ : ਮੌਨੀ ਰਾਏ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਰੱਖੜੀ, ਵੱਡੇ ਭਰਾ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
ਪਿਤਾ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਰਾਜੂ ਸ਼੍ਰੀਵਾਸਤਵ ਦੀ ਧੀ ਨੇ ਕਿਹਾ ਕਿ ‘ਪਿਤਾ ਅਜੇ ਵੀ ਗੰਭੀਰ ਹਾਲਤ ’ਚ ਹਨ। ਆਈ.ਸੀ.ਯੂ ’ਚ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੀ ਹਾਲਤ ’ਚ ਨਾ ਕੋਈ ਸੁਧਾਰ ਹੋਇਆ ਹੈ ਅਤੇ ਨਾ ਹੀ ਵਿਗੜਿਆ ਹੈ। ਪੂਰੀ ਮੈਡੀਕਲ ਟੀਮ ਉਨ੍ਹਾਂ ਦੀ ਬਿਹਤਰ ਸਿਹਤ ਲਈ ਯਤਨਸ਼ੀਲ ਹੈ। ਅਸੀਂ ਸਿਰਫ਼ ਪ੍ਰਾਰਥਨਾ ਕਰ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦੀ ਠੀਕ ਹੋਣ।
ਇਸ ਸਮੇਂ ਮੇਰੀ ਮਾਂ ਉਸ ਦੇ ਨਾਲ ਆਈ.ਸੀ.ਯੂ ’ਚ ਹੈ। ਮੇਰੇ ਪਿਤਾ ਅਕਸਰ ਦਿੱਲੀ ਤੋਂ ਹੋਰ ਥਾਵਾਂ ’ਤੇ ਜਾਂਦੇ ਹਨ, ਇਸ ਲਈ ਉਨ੍ਹਾਂ ਨੇ ਚੰਗੀ ਸਿਹਤ ਲਈ ਰੋਜ਼ਾਨਾ ਕਸਰਤ ਕਰਨ ਦਾ ਫ਼ੈਸਲਾ ਕੀਤਾ ਸੀ। ਉਹ ਹਰ ਰੋਜ਼ ਜਿਮ ਜਾਂਦੇ ਹਨ ਅਤੇ ਕਸਰਤ ਕਰਦੇ ਹਨ। ਉਨ੍ਹਾਂ ਨੂੰ ਕੋਈ ਦਿਲ ਬਿਮਾਰੀ ਨਹੀਂ ਸਨ। ਉਹ ਬਿਲਕੁਲ ਠੀਕ ਸੀ ਇਸ ਲਈ ਇਹ ਸਭ ਬਹੁਤ ਹੈਰਾਨ ਕਰਨ ਵਾਲਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਤੋਂ ਬਾਅਦ ਹੁਣ ਇਸ ਮਸ਼ਹੂਰ ਅਦਾਕਾਰਾ ਦੀ ਸਿਹਤ ਵਿਗੜੀ, ਹਸਪਤਾਲ ’ਚ ਦਾਖ਼ਲ
ਰਾਜੂ ਸ਼੍ਰੀਵਾਸਤਵ ‘ਦਿ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ’ ਨਾਲ ਬਹੁਤ ਮਸ਼ਹੂਰ ਹੋਏ। ਇਸ ਸ਼ੋਅ ’ਚ ਉਹ ਦੂਸਰੇ ਨੰਬਰ ’ਤੇ ਆਏ ਸਨ। ਇਸ ਸ਼ੋਅ ਤੋਂ ਬਾਅਦ ‘ਬਿੱਗ ਬੌਸ’ ਦੇ ਤੀਜੇ ਸੀਜ਼ਨ ’ਚ ਵੀ ਨਜ਼ਰ ਆਏ। ਰਾਜੂ ਪਤਨੀ ਨਾਲ ‘ਨੱਚ ਬਲੀਏ’ ਦੇ ਸੀਜ਼ਨ 6 ’ਚ ਵੀ ਨਜ਼ਰ ਆਏ ਸਨ। ਇਨ੍ਹਾਂ ਤੋਂ ਇਲਾਵਾ ਰਾਜੂ ਕਈ ਬਾਲੀਵੁੱਡ ਫ਼ਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਸਨ।
ਮੌਨੀ ਰਾਏ ਨੇ ਭਰਾਵਾਂ ਦੇ ਗੁੱਟ ’ਤੇ ਬੰਨ੍ਹੀ ਰੱਖੜੀ, ਵੱਡੇ ਭਰਾ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
NEXT STORY