ਨਵੀਂ ਦਿੱਲੀ : ਅਦਾਕਾਰਾ ਪ੍ਰੀਟੀ ਜ਼ਿੰਟਾ ਦੀ ਫ਼ਿਲਮੀ ਪਰਦੇ 'ਤੇ ਵਾਪਸੀ 'ਚ ਅਜੇ ਕੁਝ ਸਮਾਂ ਹੈ ਪਰ ਉਹ ਆਪਣੇ ਖੂਬਸੂਰਤ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ। ਕੁਝ ਸਮਾਂ ਪਹਿਲਾਂ IPL 2024 'ਚ ਜਦੋਂ ਇਹ ਅਦਾਕਾਰਾ ਸਫੇਦ ਸੂਟ ਅਤੇ ਲਾਲ ਦੁਪੱਟਾ ਪਾ ਕੇ ਆਈ ਸੀ ਤਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫ਼ਿਲਮ 'ਵੀਰ-ਜ਼ਾਰਾ' ਯਾਦ ਆ ਗਈ ਸੀ।

ਹੁਣ ਹਾਲ ਹੀ 'ਚ ਇਕ ਵਾਰ ਫਿਰ ਪ੍ਰੀਟੀ ਜ਼ਿੰਟਾ ਨੇ ਆਪਣੇ ਲੁੱਕ ਨਾਲ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।

ਐਸ਼ਵਰਿਆ ਰਾਏ ਅਤੇ ਕਿਆਰਾ ਅਡਵਾਨੀ ਵਰਗੀਆਂ ਅਦਾਕਾਰਾਂ ਤੋਂ ਬਾਅਦ ਹੁਣ ਪ੍ਰੀਟੀ ਜ਼ਿੰਟਾ ਕਾਨਸ ਦੇ ਰੈੱਡ ਕਾਰਪੇੱਟ 'ਤੇ ਨਜ਼ਰ ਆਵੇਗੀ।

ਹਾਲਾਂਕਿ ਇਸ ਤੋਂ ਪਹਿਲਾਂ ਇਸ ਫ਼ਿਲਮ ਫੈਸਟੀਵਲ ਦੀ ਅਦਾਕਾਰਾ ਦੀ ਪਹਿਲੀ ਲੁੱਕ ਸਾਹਮਣੇ ਆ ਚੁੱਕੀ ਹੈ। ਪ੍ਰੀਟੀ ਜ਼ਿੰਟਾ ਸਫੇਦ ਚਮਕਦਾਰ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ

ਹਾਲ ਹੀ 'ਚ ਪ੍ਰੀਟੀ ਜ਼ਿੰਟਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਚਮਕਦਾਰ ਚਿੱਟੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਪ੍ਰੀਟੀ ਹੁਣ ਤੋਂ ਕੁਝ ਸਮੇਂ ਬਾਅਦ ਕਾਨਸ ਫ਼ਿਲਮ ਫੈਸਟੀਵਲ ਦੇ ਰੈੱਡ ਕਾਰਪੇੱਟ 'ਤੇ ਸੈਰ ਕਰਦੀ ਨਜ਼ਰ ਆਵੇਗੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਦੇ ਫੈਨ ਕਲੱਬ ਨੇ ਅਦਾਕਾਰਾ ਦਾ ਫਰਾਂਸ ਦੇ ਨਦੀ 'ਤੇ ਫੋਟੋਸ਼ੂਟ ਕਰਵਾਉਂਦੇ ਹੋਏ ਇਕ ਬਹੁਤ ਹੀ ਕਿਊਟ ਵੀਡੀਓ ਸ਼ੇਅਰ ਕੀਤਾ ਹੈ।


ਮਰਹੂਮ ਸਿੱਧੂ ਦੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ
NEXT STORY