ਐਂਟਰਟੇਨਮੈਂਟ ਡੈਸਕ- ਅਦਾਕਾਰਾ ਅਤੇ ਉੱਦਮੀ ਪਾਰੁਲ ਗੁਲਾਟੀ ਨੇ 78ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਆਪਣੇ ਰੈੱਡ ਕਾਰਪੇਟ ਡੈਬਿਊ ਨਾਲ ਧਮਾਲ ਮਚਾ ਦਿੱਤੀ ਹੈ। ਹਾਲ ਹੀ ਵਿੱਚ ਪਾਰੁਲ ਗੁਲਾਟੀ ਮਨੁੱਖੀ ਵਾਲਾਂ ਤੋਂ ਬਣੀ ਡਰੈੱਸ ਪਹਿਨ ਕੇ ਇਵੈਂਟ ਵਿਚ ਪੁੱਜੀ ਸੀ ਅਤੇ ਹੁਣ ਪਾਰੁਲ ਨੇ ਬਨਾਰਸੀ ਸਾੜੀ ਵਿੱਚ ਆਪਣਾ ਗਲੈਮਰਸ ਅਵਤਾਰ ਦਿਖਾਇਆ ਹੈ।
ਇਹ ਵੀ ਪੜ੍ਹੋ: ਪਾਕਿ ਲਈ ਜਾਸੂਸੀ ਕਰਨ ਵਾਲੀ Youtuber ਜੋਤੀ ਮਲਹੋਤਰਾ ਨੂੰ ਹੁਣ ਇਕ ਹੋਰ ਵੱਡਾ ਝਟਕਾ

ਪਾਰੁਲ ਨੇ ਆਪਣੇ ਸ਼ਾਨਦਾਰ ਡੈਬਿਊ ਦੀ ਕਲੋਜ਼ਿੰਗ ਸ਼ਾਨਦਾਰ ਲੁੱਕ ਨਾਲ ਕੀਤੀ। ਆਪਣੇ ਕਲੋਜ਼ਿੰਗ ਲੁੱਕ ਲਈ ਪਾਰੁਲ ਨੇ ਹਵਾਇਤੀ ਭਾਰਤੀ ਸਾੜ੍ਹੀ ਪਹਿਨੀ ਸੀ। ਅਦਾਕਾਰਾ ਨੇ ਮੋਹਿਤ ਰਾਏ ਦੁਆਰਾ ਸਟਾਈਲ ਅਤੇ ਬਣਾਈ ਗਈ ਅਤੇ ਰਿਧੀ ਬਾਂਸਲ ਦੁਆਰਾ ਡਿਜ਼ਾਈਨ ਕੀਤੀ ਗਈ ਬਨਾਰਸੀ ਟਿਸ਼ੂ ਸਾੜ੍ਹੀ ਪਹਿਨੀ ਸੀ। ਗੋਲਡਨ ਰੰਗ ਦੀ ਸਾੜ੍ਹੀ ਵਿਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ ਅਤੇ ਮਿਰਰ ਜਾਲ ਦੁਪੱਟਾ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਨਿਖਾਰ ਰਿਹਾ ਸੀ। ਅਦਾਕਾਰਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਨੋਟ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਨੇ ਲਿਖਿਆ, ਜ਼ੂਮ ਇਨ ਕਰੋ ਅਤੇ ਦੇਖੋ ਕਿ ਇਹ ਕੋਈ ਸਾਧਾਰਨ ਸਾੜੀ ਨਹੀਂ ਹੈ।

ਇਹ ਵੀ ਪੜ੍ਹੋ: 5ਵੇਂ ਬੱਚੇ ਦੇ ਪਿਤਾ ਬਣਨ ਵਾਲੇ ਹਨ ਯੂਟਿਊਬਰ ਅਰਮਾਨ ਮਲਿਕ! ਜਾਣੋ ਕ੍ਰਿਤਿਕਾ ਜਾਂ ਪਾਇਲ ਕੋਣ ਹੈ ਪ੍ਰੈਗਨੈਂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੌਮ ਕਰੂਜ਼ ਨੇ ਅਨਿਲ ਕਪੂਰ ਨਾਲ ਤਾਜ ਮਹਿਲ ਦੀ ਯਾਤਰਾ ਨੂੰ ਲੈ ਕੇ ਸਾਂਝੀ ਕੀਤੀ ਭਾਵਨਾ
NEXT STORY