ਮੁੰਬਈ (ਬਿਊਰੋ)– ਹਾਲ ਹੀ ’ਚ 30 ਮਿਲੀਅਨ ਯਾਨੀ ਤਿੰਨ ਕਰੋੜ ਸਬਸਕ੍ਰਾਈਬਰਜ਼ ਦਾ ਸ਼ਾਨਦਾਰ ਪੜਾਅ ਪਾਰ ਕਰਨ ਵਾਲੇ ਯੂਟਿਊਬਰ ਕੈਰੀ ਮਿਨਾਤੀ ਯਾਨੀ ਅਜੇ ਨਾਗਰ ਨੇ ਨਵੇਂ ਵੀਡੀਓ ’ਚ ਬਿੱਗ ਬੌਸ 14 ਤੇ ਇਸ ਦੇ ਮੁਕਾਬਲੇਬਾਜ਼ਾਂ ਦਾ ਮਜ਼ਾਕ ਉਡਾਇਆ ਹੈ। ਕੈਰੀ ਮਿਨਾਤੀ ਨੇ ਮੁੱਖ ਰੂਪ ਨਾਲ ਸ਼ੋਅ ਦੀ ਜੇਤੂ ਰੁਬੀਨਾ ਦਿਲੈਕ, ਜੈਸਮੀਨ ਭਸੀਨ, ਏਜਾਜ਼ ਖ਼ਾਨ, ਜਾਨ ਕੁਮਾਰ ਸ਼ਾਨੂ, ਰਾਖੀ ਸਾਵੰਤ ਤੇ ਰਨਰਅੱਪ ਰਹੇ ਰਾਹੁਲ ਵੈਧ ’ਤੇ ਮਜ਼ੇਦਾਰ ਟਿੱਪਣੀਆਂ ਕੀਤੀਆਂ ਹਨ।
ਕੈਰੀ ਦੀ ਇਸ ਵੀਡੀਓ ਦੇ ਕਈ ਕਲਿੱਪਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ ਤੇ ਯੂਟਿਊਬ ’ਤੇ ਕੈਰੀ ਮਿਨਾਤੀ ਟਰੈਂਡ ਹੋ ਰਿਹਾ ਹੈ। ਇਨ੍ਹਾਂ ਮੁਕਾਬਲੇਬਾਜ਼ਾਂ ਦੇ ਪ੍ਰਸ਼ੰਸਕ ਵੀ ਵੀਡੀਓ ਨੂੰ ਲੈ ਕੇ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਬ੍ਰਾਜ਼ੀਲ ਦੀ ਇਸ ਮਾਡਲ ਨੂੰ ਡੇਟ ਕਰ ਚੁੱਕੇ ਨੇ ਵਿਰਾਟ ਕੋਹਲੀ, ਵਾਇਰਲ ਹੋਈਆਂ ਤਸਵੀਰਾਂ
‘ਦਿ ਲੈਂਡ ਆਫ ਬਿੱਗ ਬੌਸ’ ਦੇ ਨਾਂ ਤੋਂ ਬਣੀ ਵੀਡੀਓ 23 ਮਈ ਯਾਨੀ ਐਤਵਾਰ ਨੂੰ ਅਪਲੋਡ ਕੀਤੀ ਗਈ ਸੀ। ਵੀਡੀਓ ਨੂੰ ਹੁਣ ਤਕ 13 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜੋ ਯੂਟਿਊਬ ’ਤੇ ਨੰਬਰ 1 ’ਤੇ ਟਰੈਂਡ ਕਰ ਰਹੀ ਹੈ।
ਵੀਡੀਓ ’ਚ ਕੈਰੀ ਮਿਨਾਤੀ ਨੇ ਜੇਤੂ ਰੁਬੀਨਾ ਦਿਲੈਕ ਦੇ ਚੀਕਣ ’ਤੇ ਮਜ਼ੇਦਾਰ ਟਿੱਪਣੀ ਕੀਤੀ ਹੈ। ਏਜਾਜ਼ ਖ਼ਾਨ ਦੀ ਕਿਸੇ ਟਾਸਕ ਤੋਂ ਪਹਿਲਾਂ ਸਟੈਟਰਜੀ ਬਣਾਉਣ ਦੀ ਆਦਤ ’ਤੇ ਕੈਰੀ ਨੇ ਮਜ਼ਾਕ ਕੀਤਾ ਹੈ। ਉਥੇ ਬਿੱਗ ਬੌਸ 14 ’ਚ ਕੰਟੈਂਟ ਬਣਾਉਣ ਦੇ ਦੋਸ਼ਾਂ ’ਤੇ ਸਲਮਾਨ ਖ਼ਾਨ ਦੇ ਭੜਕਣ ਨੂੰ ਵੀ ਹਾਈਲਾਈਟ ਕੀਤਾ ਗਿਆ ਹੈ।
ਵੀਡੀਓ ਨੂੰ ਲੈ ਕੇ ਇਨ੍ਹਾਂ ਮੁਕਾਬਲੇਬਾਜ਼ਾਂ ਦੇ ਪ੍ਰਸ਼ੰਸਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਰੁਬੀਨਾ ਦੇ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਉਹ ਸਿਰਫ ਚੀਕਣ ਦੀ ਵਜ੍ਹਾ ਨਾਲ ਨਹੀਂ ਜਿੱਤੀ ਹੈ, ਸਗੋਂ ਇਸ ਲਈ ਜਿੱਤੀ ਹੈ ਕਿਉਂਕਿ ਉਹ ਮਜ਼ਬੂਤ ਦਾਅਵੇਦਾਰੀ ਰੱਖਦੀ ਸੀ ਤੇ ਕਦੇ ਆਪਣੀ ਗੱਲ ਕਹਿਣ ’ਚ ਸ਼ਰਮਾਉਂਦੀ ਨਹੀਂ ਸੀ।
ਨੋਟ– ਕੈਰੀ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।
'ਬ੍ਰਦਰਜ਼ ਡੇਅ' ਦੇ ਖ਼ਾਸ ਮੌਕੇ ਸ਼ਿਲਪਾ ਸ਼ੈੱਟੀ ਨੇ ਸਾਂਝਾ ਕੀਤਾ ਪੁੱਤਰ ਤੇ ਧੀ ਦਾ ਪਿਆਰ ਵੀਡੀਓ
NEXT STORY