ਜਲੰਧਰ (ਜਤਿੰਦਰ, ਭਾਰਦਵਾਜ)- ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਵੱਲੋਂ ਸਰਕਾਰੀ ਫੰਡਾਂ ’ਚ ਹੇਰਾਫੇਰੀ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ. ਸਵਰਣ ਸਿੰਘ ਦੇ ਮਾਮਲੇ ’ਚ ਅਗਲੀ ਸੁਣਵਾਈ 5 ਅਗਸਤ ਦੀ ਤਹਿ ਕੀਤੀ ਗਈ ਹੈ।
ਇਸ ਕੇਸ ਵਿਚ ਅੱਜ ਫਿਲਮੀਂ ਅਦਾਕਾਰ ਪ੍ਰੇਮ ਚੋਪੜਾ ਦੀ ਗਵਾਹੀ ਵੀਡੀਓ ਕਾਨਫ਼ਰੰਸ ਰਾਹੀਂ ਦਰਜ ਕੀਤੀ ਗਈ ਹੈ, ਜਿਸ 'ਚ ਉਸ ਨੇ ਦੱਸਿਆ ਕਿ ਉਹ ਡਾ. ਸਵਰਣ ਸਿੰਘ ਨੂੰ ਨਹੀਂ ਜਾਣਦਾ ਤੇ ਨਾ ਹੀ ਉਸ ਨੇ 2 ਲੱਖ ਰੁਪਏ ਲਏ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਤਾਬਦੀ ਸਮਾਗਮ ਦੌਰਾਨ ਇਸ ਹੇਰਾ-ਫੇਰੀ ਦੇ ਕੇਸ ’ਚ ਡਾ. ਸਵਰਣ ਸਿੰਘ ਦੇ ਇਲਾਵਾ ਵਿਕਾਸ ਮਹਿਰਾ, ਸੰਜੇ ਗਹਿਰਾ, ਸਤਬੀਰ ਸਿੰਘ ਬਾਜਵਾ ਵੀ ਨਾਮਜਦ ਹਨ, ਜਿਨ੍ਹਾਂ ਵਿਰੁੱਧ ਸਾਲ 2011 ’ਚ ਥਾਣਾ ਵਿਜੀਲੈਂਸ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਸੀ।
ਮੰਮੀ-ਪਾਪਾ ਬਣਨ ਵਾਲੇ ਹਨ ਕੈਟਰੀਨਾ-ਵਿੱਕੀ! ਅੱਜ ਜਨਮਦਿਨ 'ਤੇ ਖੁਸ਼ਖ਼ਬਰੀ ਸਾਂਝੀ ਕਰੇਗੀ 'ਮਿਸੇਜ਼ ਕੌਸ਼ਲ'
NEXT STORY