ਨਵੀਂ ਦਿੱਲੀ (ਭਾਸ਼ਾ) – ਸੀ. ਬੀ. ਆਈ. ਨੇ ਤਿਹਾੜ ਜੇਲ ਅਤੇ ਦਿੱਲੀ ਦੀਆਂ ਹੋਰ ਜੇਲਾਂ ’ਚੋਂ ਕਥਿਤ ਤੌਰ ’ਤੇ ਚੱਲ ਰਹੇ ਜਬਰੀ ਵਸੂਲੀ ਰੈਕੇਟ ਦੀ ਮੁੱਢਲੀ ਜਾਂਚ ਦੇ ਸਿਲਸਿਲੇ ’ਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਦਾ ਬਿਆਨ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ 30 ਅਗਸਤ ਨੂੰ ਇਕ ਵਿਸ਼ੇਸ਼ ਅਦਾਲਤ ਤੋਂ ਜੇਲ ਵਿਚ ਚੰਦਰਸ਼ੇਖਰ ਪਾਸੋਂ ਪੁੱਛਗਿੱਛ ਕਰਨ ਦੀ ਪ੍ਰਵਾਨਗੀ ਲੈ ਲਈ ਸੀ। ਚੰਦਰਸ਼ੇਖਰ ਧਨ ਉਗਰਾਹੀ ਦੇ ਵੱਖ-ਵੱਖ ਦੋਸ਼ਾਂ ਹੇਠ ਜੇਲ ਵਿਚ ਬੰਦ ਹੈ। ਮੁੱਢਲੀ ਜਾਂਚ ਵਿਚ ਇਹ ਪਤਾ ਲਾਇਆ ਜਾਣਾ ਹੈ ਕਿ ਦੋਸ਼ਾਂ ’ਚ ਪਹਿਲੀ ਨਜ਼ਰੇ ਰੈਗੂਲਰ ਐੱਫ. ਆਈ. ਆਰ. ਦਰਜ ਕਰਨ ਲਈ ਸਬੂਤ ਹੈ ਜਾਂ ਨਹੀਂ।
ਇਹ ਖ਼ਬਰ ਵੀ ਪੜ੍ਹੋ - ਤਲਾਕ ਦੀਆਂ ਖ਼ਬਰਾਂ ਵਿਚਾਲੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਦਿੱਤਾ ਅਜਿਹਾ ਬਿਆਨ
ਚੰਦਰਸ਼ੇਖਰ ਨੇ 11 ਮਾਰਚ 2022 ਨੂੰ ਆਪਣੇ ਵਕੀਲ ਰਾਹੀਂ ਸੀ. ਬੀ. ਆਈ. ਦੇ ਡਾਇਰੈਕਟਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਚੰਦਰਸ਼ੇਖਰ ਨੇ ਦੋਸ਼ ਲਾਇਆ ਸੀ ਕਿ ਗੋਇਲ ਅਤੇ ਉਸ ਵੇਲੇ ਦੇ ਏ. ਆਈ. ਜੀ. ਮੁਕੇਸ਼ ਪ੍ਰਸਾਦ ਨੇ ਸੁਰੱਖਿਆ ਤੇ ਸਹੂਲਤ ਦੇ ਨਾਂ ’ਤੇ ਦਸੰਬਰ 2019 ਤੋਂ ਜੂਨ 2022 ਵਿਚਾਲੇ ਵੱਖ-ਵੱਖ ਕਿਸ਼ਤਾਂ ਵਿਚ ਉਨ੍ਹਾਂ ਦੇ ਕਰੀਬੀਆਂ ਤੋਂ 12.5 ਕਰੋੜ ਰੁਪਏ ਦੀ ਜਬਰੀ ਵਸੂਲੀ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
'ਦੇਵਰਾ' ਦਾ ਸ਼ਾਨਦਾਰ ਰਿਲੀਜ਼ ਸਮਾਰੋਹ, ਕਿਤੇ ਕੱਟੇ ਕੇਕ ਅਤੇ ਕੁਝ ਥਾਵਾਂ 'ਤੇ NTR ਨੂੰ ਲਗਾਇਆ ਮਠਿਆਈਆਂ ਦਾ ਭੋਗ
NEXT STORY